ਗਨ ਕੈਰਿਜ਼ ਉਤੇ ਕੱਢੀ ਗਈ ਅਰੁਣ ਜੇਤਲੀ ਦੀ ਅੰਤਮ ਯਾਤਰਾ, ਵੇਖੋ ਤਸਵੀਰਾਂ

News18 Punjab
Updated: August 28, 2019, 8:13 PM IST
ਗਨ ਕੈਰਿਜ਼ ਉਤੇ ਕੱਢੀ ਗਈ ਅਰੁਣ ਜੇਤਲੀ ਦੀ ਅੰਤਮ ਯਾਤਰਾ, ਵੇਖੋ ਤਸਵੀਰਾਂ
News18 Punjab
Updated: August 28, 2019, 8:13 PM IST
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਤਮ ਸਸਕਾਰ ਅੱਜ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਰੋਹਨ ਨੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ। ਅੰਤਮ ਸੰਸਕਾਰ ਤੋਂ ਪਹਿਲਾਂ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਨੂੰ ਬੀਜੇਪੀ ਦੇ ਹੈਡਕੁਆਟਰ ਗਨ ਕੈਰਿਜ਼ ਉਤੇ ਲਿਆਂਦਾ ਗਿਆ।

ਅਰੁਣ ਜੇਤਲੀ ਦੀ ਮ੍ਰਿਤਕ ਦੇਹ ਨੂੰ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ ਤੋਂ ਵੱਖਰੇ ਤਰੀਕੇ ਨਾਲ ਗਨ ਕੈਰਿਜ ਉਪਰ ਲਿਆਂਦਾ ਗਿਆ।


Loading...
ਗਨ ਕੈਰਿਜ਼ ਉਤੇ ਮ੍ਰਿਤਕ ਦੇਹ ਨੂੰ ਲਿਜਾਣ ਦੀ ਪ੍ਰਕਿਰਿਆ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਤੱਕ ਹੀ ਸੀਮਤ ਹੈ। ਅਰੁਣ ਜੇਤਲੀ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਰੱਖਿਆ ਮੰਤਰੀ ਰਹਿ ਚੁੱਕੇ ਹਨ। ਇਸ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਗਨ ਕੈਰਿਜ਼ ਉਤੇ ਲਿਆਂਦਾ ਗਿਆ।
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਰਧਾਂਜਲੀ ਦਿੱਤੀ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣ ਜੇਤਲੀ ਨੂੰ ਆਪਣਾ ਸਭ ਤੋਂ ਜ਼ਿਆਦਾ ਭਰੋਸੇਮੰਦ ਸਹਿਯੋਗੀ ਅਤੇ ਕੁਸ਼ਲ ਵਕੀਲ ਦੇ ਤੌਰ ਤੇ ਯਾਦ ਕੀਤਾ।


66 ਸਾਲ ਦੇ ਅਰੁਣ ਜੇਤਲੀ ਦਾ ਲੰਮੀ ਬੀਮਾਰੀ ਤੋਂ ਬਾਅਦ ਏਮਸ ਵਿਚ ਦੇਹਾਂਤ ਹੋ ਗਿਆ।


ਅਰੁਣ ਜੇਤਲੀ ਨੇ ਆਪਣੇ ਕਾਰਜਕਾਲ ਦੌਰਾਨ ਵਸਤੂ ਅਤੇ ਸੇਵਾਕਰ (GST) ਨੂੰ ਲਾਗੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਅਰੁਣ ਜੇਤਲੀ ਨੇ ਜ਼ਿਆਦਾ ਸਮਾਂ ਵਿਤ ਮੰਤਰੀ ਰਹੇ।
First published: August 25, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...