ਅਰੁਣ ਜੇਤਲੀ ਨੂੰ ਦਿੱਤੀ ਅੰਤਮ ਵਿਦਾਇਗੀ

News18 Punjab
Updated: August 28, 2019, 8:14 PM IST
share image
ਅਰੁਣ ਜੇਤਲੀ ਨੂੰ ਦਿੱਤੀ ਅੰਤਮ ਵਿਦਾਇਗੀ

  • Share this:
  • Facebook share img
  • Twitter share img
  • Linkedin share img
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਤਮ ਸੰਸਕਾਰ ਰਾਜਕੀ ਸਨਮਾਨ ਨਾਲ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ।  ਇਸ ਮੌਕੇ ਉਨ੍ਹਾਂ ਦੇ ਪੁੱਤਰ ਰੋਹਨ ਨੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ। ਇਸ ਤੋਂ ਪਹਿਲਾਂ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਬੀਜੇਪੀ ਹੈਡਕੁਆਟਰ ਵਿਖੇ ਅੰਤਮ ਦਰਸ਼ਨ ਲਈ ਰੱਖੀ ਗਈ ਸੀ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਉਪਰਾਸ਼ਟਰਪਤੀ ਵੈਂਕਈਯਾ ਨਾਇਡੂ, ਜੇਪੀ ਨੱਡਾ, ਸਮਰਿਤੀ ਇਰਾਨੀ, ਬਾਬਾ ਰਾਮਦੇਵ, ਨਿਤੀਸ਼ ਕੁਮਾਰ ਸਣੇ ਵਿਰੋਧੀ ਧਿਰ ਦੇ ਕਪਿਲ ਸਿਬਲ, ਜਯੋਤੀਰਾਦਿਤਯ ਸਿੰਧੀਆ ਹਾਜ਼ਰ ਸਨ।

ਅੰਤਮ ਸੰਸਕਾਰ ਤੋਂ ਪਹਿਲਾਂ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਬੀਜੇਪੀ ਹੈਡਕੁਆਟਰ ਵਿਖੇ ਅੰਤਮ ਦਰਸ਼ਨ ਲਈ ਰੱਖੀ ਗਈ ਸੀ। ਸਵੇਰੇ ਫੌਜ ਦੇ ਟਰੱਕ ਵਿਚ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਨੂੰ ਰਾਜਕੀ ਸਨਮਾਨ ਨਾਲ ਬੀਜੇਪੀ ਹੈਡਕੁਆਟਰ ਵਿਖੇ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਜੇਤਲੀ (66) ਦਾ ਲੰਬੀ ਬਿਮਾਰੀ ਤੋਂ ਬਾਅਦ ਸਨਿਚਰਵਾਰ ਸਵੇਰੇ ਦਿੱਲੀ ਦੇ ਏਮਸ ਵਿਚ ਦਿਹਾਂਤ ਹੋ ਗਿਆ ਸੀ। 9 ਅਗਸਤ ਨੂੰ ਸਾਹ ਲੈਣ ਵਿਚ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ (AIIMS) ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਤਬੀਅਤ ਵਿਚ ਕੋਈ ਸੁਧਾਰ ਨਹੀ ਹੋਇਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਲਾਇਵ ਸਪੋਰਟ ਸਿਸਟਮ ਉਤ ਰੱਖਣਾ ਪਿਆ।
First published: August 25, 2019
ਹੋਰ ਪੜ੍ਹੋ
ਅਗਲੀ ਖ਼ਬਰ