Home /News /national /

ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਮੁਫਤ ਬਿਜਲੀ ਦੀਆਂ ਵਧਾਈਆਂ, ਕਿਹਾ-ਵੇਖ ਲਵੋ ਕਰ ਕੇ ਵਿਖਾ ਦਿੱਤੈ....

ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਮੁਫਤ ਬਿਜਲੀ ਦੀਆਂ ਵਧਾਈਆਂ, ਕਿਹਾ-ਵੇਖ ਲਵੋ ਕਰ ਕੇ ਵਿਖਾ ਦਿੱਤੈ....

Sangrur Lok Sabha Bypoll: 20 ਜੂਨ ਨੂੰ ਆਪ ਸੁਪਰੀਮੋ ਕੇਜਰੀਵਾਲ ਸੰਗਰੂਰ ‘ਚ ਕਰਨਗੇ ਰੋਡ ਸ਼ੋਅ, 23 ਨੂੰ ਵੋਟਿੰਗ  (file photo)

Sangrur Lok Sabha Bypoll: 20 ਜੂਨ ਨੂੰ ਆਪ ਸੁਪਰੀਮੋ ਕੇਜਰੀਵਾਲ ਸੰਗਰੂਰ ‘ਚ ਕਰਨਗੇ ਰੋਡ ਸ਼ੋਅ, 23 ਨੂੰ ਵੋਟਿੰਗ (file photo)

  • Share this:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲ਼ਾਨ ਕੀਤਾ ਹੈ ਕਿ ਪੰਜਾਬ ਵਿਚ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਇਸ ਹਿਸਾਬ ਨਾਲ ਹਰ ਖਪਤਕਾਰ ਨੂੰ ਬਿਜਲੀ ਬਿੱਲ ਉਤੇ 600 ਯੂਨਿਟ ਮੁਫਤ ਮਿਲੇਗੀ। ਕਿਉਂਕਿ ਇਸ ਸਮੇਂ ਬਿਜਲੀ ਦਾ ਬਿੱਲ ਦੋ ਮਹੀਨੇ ਬਾਅਦ ਆਉਂਦਾ ਹੈ।

ਇਸ ਉਤੇ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਆਖਿਆ ਹੈ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਮੁਫਤ ਬਿਜਲੀ ਮਿਲੇਗੀ। ਇਮਾਨਦਾਰ ਸਰਕਾਰ ਦਾ ਸ਼ਾਨਦਾਰ ਫੈਸਲਾ।

ਉਨ੍ਹਾਂ ਆਖਿਆ ਹੈ ਕਿ ਅਸੀਂ ਜੋ ਕਿਹਾ ਸੀ, ਕਰਕੇ ਵਿਖਾਇਆ ਹੈ। ਅੱਜ ਥੋੜ੍ਹੇ ਜਿਹੇ ਸਮੇਂ ਵਿਚ ਪਹਿਲੀ ਗਰੰਟੀ ਪੂਰੀ ਕਰ ਦਿੱਤੀ ਗਈ ਹੈ। ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਅੱਜ ਸ਼ਾਨਦਾਰ ਐਲਾਨ ਕੀਤਾ ਹੈ। ਪੰਜਾਬ ਦੇ ਲੋਕ ਬੜੇ ਖੁਸ਼ ਹਨ। ਪਹਿਲੀ ਵਾਰ ਉਨ੍ਹਾਂ ਨੂੰ ਇਮਾਨਦਾਰ ਸਰਕਾਰ ਮਿਲੀ ਹੈ।

ਉਨਾਂ ਕਿਹਾ ਕਿ ਅਸੀਂ ਜਦੋਂ ਚੋਣਾਂ ਦੌਰਾਨ ਗਰੰਟੀ ਦਿੱਤੀ ਸੀ ਤਾਂ ਪੰਜਾਬ ਦੇ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ। ਅੱਜ ਸਭ ਸੱਚ ਹੁੰਦਾ ਨਜ਼ਰ ਆ ਰਿਹਾ ਹੈ।

Published by:Gurwinder Singh
First published:

Tags: Arvind Kejriwal, Bhagwant Mann, Electricity, Electricity Bill