ਕੇਜਰੀਵਾਲ ਸਰਕਾਰ ਖਾਤਿਆਂ ਵਿਚ ਪਾ ਰਹੀ ਹੈ 5-5 ਹਜ਼ਾਰ ਰੁਪਏ, ਲੱਖਾਂ ਪਰਵਾਸੀ ਮਜ਼ਦੂਰਾਂ ਨੂੰ ਹੋਵੇਗਾ ਫਾਇਦਾ

News18 Punjabi | News18 Punjab
Updated: April 27, 2021, 11:37 AM IST
share image
ਕੇਜਰੀਵਾਲ ਸਰਕਾਰ ਖਾਤਿਆਂ ਵਿਚ ਪਾ ਰਹੀ ਹੈ 5-5 ਹਜ਼ਾਰ ਰੁਪਏ, ਲੱਖਾਂ ਪਰਵਾਸੀ ਮਜ਼ਦੂਰਾਂ ਨੂੰ ਹੋਵੇਗਾ ਫਾਇਦਾ
ਕੇਜਰੀਵਾਲ ਸਰਕਾਰ ਖਾਤਿਆਂ ਵਿਚ ਪਾ ਰਹੀ ਹੈ 5-5 ਹਜ਼ਾਰ ਰੁਪਏ, ਲੱਖਾਂ ਪਰਵਾਸੀ ਮਜ਼ਦੂਰਾਂ. (ਫਾਇਲ ਫੋਟੋ ANI)

  • Share this:
  • Facebook share img
  • Twitter share img
  • Linkedin share img
ਦਿੱਲੀ ਸਰਕਾਰ ਨੇ ਪ੍ਰਵਾਸੀ,  ਦਿਹਾੜੀਦਾਰ ਅਤੇ ਨਿਰਮਾਣ ਮਜ਼ਦੂਰਾਂ (Migrant, Daily Wage and Construction Workers) ਲਈ ਦੂਸਰੀ ਕਿਸ਼ਤ ਜਾਰੀ ਕੀਤੀ ਹੈ। ਦਿੱਲੀ ਵਿੱਚ ਤਾਲਾਬੰਦੀ ਲੱਗਣ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਇਨ੍ਹਾਂ ਕਾਮਿਆਂ ਲਈ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।

ਦਿੱਲੀ ਸਰਕਾਰ ਨੇ ਦੂਜੀ ਕਿਸ਼ਤ ਵਿਚ ਮਜ਼ਦੂਰਾਂ ਨੂੰ 46.1 ਕਰੋੜ ਰੁਪਏ ਅਲਾਟ ਕੀਤੇ ਹਨ। ਦਿੱਲੀ ਸਰਕਾਰ ਵੱਲੋਂ ਰਾਜਧਾਨੀ ਵਿਚ ਨਿਰਮਾਣ ਕਾਰਜਾਂ ਲਈ ਰਜਿਸਟਰਡ ਕਾਮਿਆਂ ਨੂੰ 5-5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।

ਕੇਜਰੀਵਾਲ ਸਰਕਾਰ ਵੱਲੋਂ ਕੁੱਲ 2,10,684 ਉਸਾਰੀ ਕਾਮਿਆਂ ਨੂੰ ਇਹ ਰਾਸ਼ੀ ਮੁਹੱਈਆ ਕਰਵਾਈ ਜਾਏਗੀ। ਹੁਣ ਤੱਕ ਦਿੱਲੀ ਸਰਕਾਰ ਵੱਲੋਂ ਤਕਰੀਬਨ 2 ਲੱਖ ਕਾਮਿਆਂ ਦੇ ਬੈਂਕ ਖਾਤਿਆਂ ਵਿੱਚ 100 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਬਾਕੀ ਤਕਰੀਬਨ 11 ਹਜ਼ਾਰ ਵਰਕਰਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਇਹ ਸਹਾਇਤਾ ਰਾਸ਼ੀ ਭੇਜੀ ਜਾਏਗੀ।
ਦਿੱਲੀ ਸਰਕਾਰ ਨੇ ਪ੍ਰਵਾਸੀ, ਦਿਹਾੜੀ ਅਤੇ ਨਿਰਮਾਣ ਕਾਰਜ ਵਿਚ ਲੱਗੇ ਹੋਰ ਕਾਮਿਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਕਈ ਸਕੂਲਾਂ ਅਤੇ ਦਿੱਲੀ ਦੇ ਸਾਰੇ ਜ਼ਿਲ੍ਹਿਆਂ ਵਿਚ ਉਸਾਰੀ ਵਾਲੀਆਂ ਥਾਵਾਂ 'ਤੇ 150 ਤੋਂ ਵੱਧ ਖੁਰਾਕ ਵੰਡ ਕੇਂਦਰਾਂ ਦੀ ਸ਼ੁਰੂਆਤ ਕੀਤੀ ਹੈ। ਦਿੱਲੀ ਸਰਕਾਰ ਨੇ ਕੋਰੋਨਾ ਸੰਕਟ ਦੇ ਸਮੇਂ ਪ੍ਰਵਾਸੀ, ਦਿਹਾੜੀ ਅਤੇ ਨਿਰਮਾਣ ਮਜ਼ਦੂਰਾਂ ਨੂੰ ਵੀ ਇਹੀ ਸਹਾਇਤਾ ਦਿੱਤੀ ਸੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰਮਚਾਰੀਆਂ ਅਤੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਨੂੰ ਨਾ ਛੱਡਣ ਕਿਉਂਕਿ ਦਿੱਲੀ ਸਰਕਾਰ ਉਨ੍ਹਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਯਕੀਨੀ ਬਣਾ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਿੱਲੀ ਵਿਚ ਰਜਿਸਟਰਡ ਉਸਾਰੀ ਕਿਰਤੀਆਂ ਦੀ ਗਿਣਤੀ ਲਗਭਗ 55 ਹਜ਼ਾਰ ਸੀ, ਪਿਛਲੇ ਸਾਲ ਤਾਲਾਬੰਦੀ ਦੌਰਾਨ ਦਿੱਲੀ ਸਰਕਾਰ ਨੇ 5 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਇਸ ਸਰਕਾਰ ਵੱਲੋਂ ਮੈਗਾ ਰਜਿਸਟ੍ਰੇਸ਼ਨ ਮੁਹਿੰਮ ਚਲਾਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਰਕਰ ਰਜਿਸਟਰਡ ਹੋਏ। ਦਿੱਲੀ ਵਿੱਚ ਇਸ ਸਮੇਂ 1 ਲੱਖ 72 ਹਜ਼ਾਰ ਰਜਿਸਟਰਡ ਉਸਾਰੀ ਕਾਮੇ ਹਨ।
Published by: Gurwinder Singh
First published: April 27, 2021, 11:29 AM IST
ਹੋਰ ਪੜ੍ਹੋ
ਅਗਲੀ ਖ਼ਬਰ