• Home
  • »
  • News
  • »
  • national
  • »
  • ARVIND KEJRIWAL MADE 6 BIG PROMISES RELATED TO HEALTHCARE FOR THE PEOPLE OF PUNJAB SS

Punjab Elections 2022: ਕੇਜਰੀਵਾਲ ਦੀ ਦੂਜੀ ਗਰੰਟੀ, ਪੰਜਾਬ ਦੇ ਲੋਕਾਂ ਲਈ ਕੀਤੇ 6 ਵੱਡੇ ਵਾਅਦੇ

Kejriwal Di Duji Guarantee in Punjab: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦੂਜੀ ਗਰੰਟੀ ਤਹਿਤ ਸਿਹਤ ਸਹੂਲਤਾਂ ਨਾਲ ਜੁੜੇ 6 ਵੱਡੇ ਵਾਅਦੇ ਕੀਤੇ ਹਨ।ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਪੰਜਾਬ ਦੌਰੇ ਉੱਤੇ ਹਨ। ਇਸ ਦੌਰੇ ਦੌਰਾਨ ਉਨ੍ਹਾਂ ਨੇ ਅੱਜ ਦੂਜੀ ਗਰੰਟੀ ਦਾ ਐਲਾਨ ਕੀਤਾ ਹੈ।

ਬੀਤੇ ਦਿਨ 'ਆਪ' ਸੁਪਰੀਮੋਂ ਕੇਜਰੀਵਾਲ ਲੁਧਿਆਣਾ 'ਚ ਪੰਜਾਬ ਦੇ ਵਾਪਾਰੀਆਂ- ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਹੋਏ ਰੂਬਰੂ।

ਬੀਤੇ ਦਿਨ 'ਆਪ' ਸੁਪਰੀਮੋਂ ਕੇਜਰੀਵਾਲ ਲੁਧਿਆਣਾ 'ਚ ਪੰਜਾਬ ਦੇ ਵਾਪਾਰੀਆਂ- ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਹੋਏ ਰੂਬਰੂ।

  • Share this:
    ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦੂਜੀ ਗਰੰਟੀ ਤਹਿਤ ਸਿਹਤ ਸਹੂਲਤਾਂ ਨਾਲ ਜੁੜੇ 6 ਵੱਡੇ ਵਾਅਦੇ ਕੀਤੇ ਹਨ। ਇਹ ਵਾਅਦੇ ਹੇਠ ਲਿਖੇ ਹਨ।

    1. ਸਾਰਿਆਂ ਲਈ ਮੁਫਤ ਅਤੇ ਕੁਆਲਿਟੀ ਹੈਲਥਕੇਅਰ
    2. ਸਾਰੀਆਂ ਦਵਾਈਆਂ, ਟੈਸਟ, ਓਪਰੇਸ਼ਨ ਮੁਫਤ
    3. ਸਾਰਿਆਂ ਲਈ ਸਿਹਤ ਕਾਰਡ
    4. 16000 ਪਿੰਡ ਕਲੀਨਿਕਸ
    5. ਨਵੇਂ ਵਿਸ਼ਵ ਪੱਧਰੀ ਸਰਕਾਰੀ ਹਸਪਤਾਲ ਬਣਾਏ ਜਾਣਗੇ, ਪੁਰਾਣੇ ਨਵੇਂ ਬਣਾਏ ਜਾਣਗੇ
    6. ਸਾਰੇ ਸੜਕ ਦੁਰਘਟਨਾ ਪੀੜਤਾਂ ਦਾ ਮੁਫਤ ਇਲਾਜ

    ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਪੰਜਾਬ ਦੌਰੇ ਉੱਤੇ ਹਨ। ਇਸ ਦੌਰੇ ਦੌਰਾਨ ਉਨ੍ਹਾਂ ਨੇ ਅੱਜ ਦੂਜੀ ਗਰੰਟੀ ਦਾ ਐਲਾਨ ਕੀਤਾ ਹੈ।

    ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਪਹਿਲਾਂ ਪਹਿਲੀ ਗਰੰਟੀ ਲਈ 29 ਜੂਨ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਵਿੱਚ, ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ, ਉਨ੍ਹਾਂ ਨੇ ਸਾਰੇ ਘਰੇਲੂ ਖਪਤਕਾਰਾਂ ਨੂੰ 24 ਘੰਟੇ ਬਿਜਲੀ ਅਤੇ ਤਿੰਨ ਸੌ ਯੂਨਿਟ ਮੁਫਤ ਬਿਜਲੀ ਦੀ ਗਾਰੰਟੀ ਦਿੱਤੀ ਸੀ।
    Published by:Sukhwinder Singh
    First published: