ਸਿੱਧੂ ਦੇ ਟਵੀਟ 'ਤੇ ਬੋਲੇ ਕੇਜਰੀਵਾਲ-ਵਿਰੋਧੀ ਧਿਰਾਂ ਦੀ ਤਰੀਫ ਨਾਲ ਹੌਸਲਾ ਵਧਦਾ ਹੈ...

News18 Punjabi | News18 Punjab
Updated: July 14, 2021, 1:42 PM IST
share image
ਸਿੱਧੂ ਦੇ ਟਵੀਟ 'ਤੇ ਬੋਲੇ ਕੇਜਰੀਵਾਲ-ਵਿਰੋਧੀ ਧਿਰਾਂ ਦੀ ਤਰੀਫ ਨਾਲ ਹੌਸਲਾ ਵਧਦਾ ਹੈ...
ਸਿੱਧੂ ਦੇ ਟਵੀਟ 'ਤੇ ਬੋਲੇ ਕੇਜਰੀਵਾਲ-ਵਿਰੋਧੀ ਧਿਰਾਂ ਦੀ ਤਰੀਫ ਨਾਲ ਹੌਸਲਾ ਵਧਦਾ ਹੈ...

  • Share this:
  • Facebook share img
  • Twitter share img
  • Linkedin share img
ਗੋਆ ਦੇ ਦੌਰੇ ’ਤੇ ਆਏ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਆਪਣੀ ਪਾਰਟੀ ਦੀ ਪ੍ਰਸ਼ੰਸਾ ਤੋਂ “ਉਤਸ਼ਾਹਤ” ਹਨ। ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ‘ਆਪ’ ਨੇ ਹਮੇਸ਼ਾਂ ਪੰਜਾਬ ਲਈ ਉਨ੍ਹਾਂ ਦੇ ਕੰਮ ਅਤੇ ਦ੍ਰਿਸ਼ਟੀਕੋਣ ਨੂੰ ਪਛਾਣਿਆ ਹੈ।

ਸਿੱਧੂ ਦੇ ਟਵੀਟ ਬਾਰੇ ਪੁੱਛਣ ’ਤੇ ਸ੍ਰੀ ਕੇਜਰੀਵਾਲ ਨੇ ਪੱਤਰਕਾਰਾਂ ਕਿਹਾ,‘ ਨਵਜੋਤ ਸਿੱਧੂ.. ਉਹ ਪੰਜਾਬ ਵਿੱਚ ਹਨ। ਮੈਂ ਖੁਸ਼ ਹਾਂ ਕਿ ਆਪ ਇੰਨਾ ਚੰਗਾ ਕੰਮ ਕਰ ਰਹੀ ਹੈ ਕਿ ਵਿਰੋਧੀ ਨੇਤਾ ਵੀ ਸਾਡੀ ਪ੍ਰਸ਼ੰਸਾ ਕਰ ਰਹੇ ਹਨ। ਇਸ ਨਾਲ ਕਾਫੀ਼ ਉਤਸ਼ਾਹ ਮਿਲਦਾ ਹੈ।’

ਦੱਸ ਦਈਏ ਕਿ ਨਵਜੋਤ ਸਿੱਧੂ ਨੇ ਟਵੀਟ ’ਚ ਕਿਹਾ ਸੀ ਕਿ ‘ਆਪ’ ਨੇ ਹਮੇਸ਼ਾ ਉਨ੍ਹਾਂ (ਨਵਜੋਤ ਸਿੱਧੂ) ਦੇ ਕੰਮ ਅਤੇ ਪੰਜਾਬ ਪ੍ਰਤੀ ਨਜ਼ਰੀਏ ਨੂੰ ਮਾਨਤਾ ਦਿੱਤੀ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਉਹ 2017 ਤੋਂ ਬੇਅਦਬੀ ਮਾਮਲਾ, ਨਸ਼ਿਆਂ, ਕਿਸਾਨਾਂ ਦੇ ਮੁੱਦੇ, ਭ੍ਰਿਸ਼ਟਾਚਾਰ ਅਤੇ ਬਿਜਲੀ ਦਾ ਮੁੱਦਾ ਉਠਾਉਂਦੇ ਆ ਰਹੇ ਹਨ। ਉਨ੍ਹਾਂ ਨੇ ਹੁਣ ‘ਪੰਜਾਬ ਮਾਡਲ’ ਲੋਕਾਂ ਸਾਹਮਣੇ ਰੱਖਿਆ ਹੈ ਜਿਸ ਤੋਂ ਸਾਫ਼ ਹੈ ਕਿ ਪੰਜਾਬ ਲਈ ਅਸਲੀ ਲੜਾਈ ਕੌਣ ਲੜ ਰਿਹਾ ਹੈ।
ਸਿਆਸੀ ਹਲਕਿਆਂ ’ਚ ਚਰਚੇ ਹਨ ਕਿ ਨਵਜੋਤ ਸਿੱਧੂ ਨੇ ਦੋ ਦਿਨ ਪਹਿਲਾਂ ਤੱਕ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਰੱਖਿਆ ਹੋਇਆ ਸੀ ਅਤੇ ‘ਦਿੱਲੀ ਮਾਡਲ’ ਦੀ ਥਾਂ ‘ਪੰਜਾਬ ਮਾਡਲ’ ਨੂੰ ਰੱਖਿਆ ਸੀ। ਹੁਣ ਨਵਜੋਤ ਸਿੱਧੂ ਵੱਲੋਂ ‘ਆਪ’ ਪ੍ਰਤੀ ਨਰਮੀ ਅਪਣਾਈ ਜਾ ਰਹੀ ਹੈ। ਚਰਚੇ ਹਨ ਕਿ ਨਵਜੋਤ ਸਿੱਧੂ ਕਿਤੇ ਇਸ ਮੌਕੇ ’ਤੇ ਕਾਂਗਰਸ ਹਾਈਕਮਾਨ ’ਤੇ ਕੋਈ ਦਬਾਓ ਤਾਂ ਨਹੀਂ ਬਣਾ ਰਹੇ ਕਿਉਂਕਿ ਇੱਕ ਦੋ ਦਿਨਾਂ ’ਚ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਫੈਸਲਾ ਆਉਣ ਵਾਲਾ ਹੈ।
Published by: Gurwinder Singh
First published: July 14, 2021, 1:40 PM IST
ਹੋਰ ਪੜ੍ਹੋ
ਅਗਲੀ ਖ਼ਬਰ