ਪੰਜਾਬ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਉਹ ਸਿਆਸੀ ਪਾਰਟੀਆਂ ਨਾਲ ਗੱਠਜੋੜ ਵਿੱਚ ਦਿਲਚਸਪੀ ਨਹੀਂ ਰੱਖਦੇ।
ਰਾਸ਼ਟਰੀ ਪੱਧਰ 'ਤੇ ਗਠਜੋੜ ਦੇ ਸਵਾਲ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਕਿਹਾ ਕਿ ਅਸੀਂ 130 ਕਰੋੜ ਭਾਰਤੀਆਂ ਦਾ ਗਠਜੋੜ ਬਣਾਵਾਂਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਹੈ ਕਿ ਦੇਸ਼ ਦਾ ਆਮ ਆਦਮੀ ਆਪਣੇ ਭਵਿੱਖ ਦਾ ਫੈਸਲਾ ਕਰ ਸਕੇ। ਉਨ੍ਹਾਂ ਨੇ 'ਦਿ ਕਸ਼ਮੀਰ ਫਾਈਲਜ਼; (The Kashmir Files) ਅਤੇ ਪੀਐਮ ਮੋਦੀ ਬਾਰੇ ਟਿੱਪਣੀ 'ਤੇ ਵੀ ਆਪਣੀ ਰਾਏ ਜ਼ਾਹਰ ਕੀਤੀ।
ਇੰਡੀਆ ਟੂਡੇ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ, 'ਅਰਵਿੰਦ ਕੇਜਰੀਵਾਲ ਦਾ ਸੁਪਨਾ ਹੈ ਕਿ ਇਸ ਦੇਸ਼ ਦਾ ਆਮ ਆਦਮੀ ਆਪਣੇ ਭਵਿੱਖ ਦਾ ਫੈਸਲਾ ਖੁਦ ਕਰੇ। ਸਾਡੇ ਦੇਸ਼ ਵਿਚ ਬਹੁਤ ਪ੍ਰਤਿਭਾ ਹੈ, ਉਨ੍ਹਾਂ ਨੂੰ ਸਿਰਫ ਥੋੜ੍ਹੇ ਜਿਹੇ ਸਮਰਥਨ ਦੀ ਜ਼ਰੂਰਤ ਹੈ।'' ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ 'ਨੌਟੰਕੀ' ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ "ਨਾਖੁਸ਼" ਹਨ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ "ਦਿ ਕਸ਼ਮੀਰ ਫਾਈਲਜ਼" ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੀ "ਵਰਤੋਂ" ਕਰ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਦਿ ਕਸ਼ਮੀਰ ਫਾਈਲਜ਼' 'ਤੇ ਆਪਣੀ ਰਾਏ ਜ਼ਾਹਰ ਕਰਦਿਆਂ ਕਿਹਾ ਕਿ ਦਿ ਕਸ਼ਮੀਰ ਫਾਈਲਜ਼ ਫਿਲਮ ਦੀ ਕਮਾਈ ਕਸ਼ਮੀਰੀ ਪੰਡਤਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਦਾਨ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਦਿ ਕਸ਼ਮੀਰ ਫਾਈਲਜ਼ ਨਹੀਂ ਦੇਖੀ ਹੈ। ਮੈਂ ਸਿਰਫ ਇਹ ਕਹਿ ਰਿਹਾ ਹਾਂ ਕਿ ਕਸ਼ਮੀਰੀ ਪੰਡਿਤ ਫਿਲਮ ਨਹੀਂ ਚਾਹੁੰਦੇ, ਉਹ ਮੁੜ ਵਸੇਬਾ ਚਾਹੁੰਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ ਇੱਥੇ ਭਾਜਪਾ, ਕਾਂਗਰਸ, ਮੋਦੀ ਜੀ, ਸੋਨੀਆ ਜੀ ਜਾਂ ਰਾਹੁਲ ਗਾਂਧੀ ਜੀ ਦੇ ਵਿਰੁੱਧ ਨਹੀਂ ਹਾਂ। ਮੈਂ ਸਿਰਫ ਦੇਸ਼ ਬਾਰੇ ਸੋਚਦਾ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਅਤੇ ਪੰਜਾਬ ਵਿੱਚ ਕੋਈ ਨਾਂਹ-ਪੱਖੀ ਰਾਜਨੀਤੀ ਨਹੀਂ ਕੀਤੀ। ਅਸੀਂ ਜਿੱਥੇ ਵੀ ਜਾਵਾਂਗੇ, ਉਸ ਸੂਬੇ ਦੇ ਮੁੱਦਿਆਂ ਅਤੇ ਲੋਕਾਂ ਦੀ ਗੱਲ ਕਰਾਂਗੇ। ਇਸ ਦੇ ਨਾਲ ਹੀ ਰਾਸ਼ਟਰੀ ਪੱਧਰ 'ਤੇ ਵਿਕਲਪ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਅਸੀਂ 130 ਕਰੋੜ ਲੋਕਾਂ ਦਾ ਗਠਜੋੜ ਬਣਾਵਾਂਗੇ। ਮੈਨੂੰ ਇਨ੍ਹਾਂ ਪਾਰਟੀਆਂ ਦੇ ਗਠਜੋੜ ਵਿੱਚ ਕੋਈ ਦਿਲਚਸਪੀ ਨਹੀਂ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, AAP Punjab, Arvind Kejriwal, Modi government