ਰੱਖੜੀ 'ਤੇ ਕੇਜਰੀਵਾਲ ਦਾ ਭੈਣਾਂ ਨੂੰ ਤੋਹਫ਼ਾ : ਮੁਫ਼ਤ DTC, ਕਲੱਸਟਰ ਬੱਸ ਸਫ਼ਰ 29 ਅਕਤੂਬਰ ਤੋਂ

News18 Punjab
Updated: August 15, 2019, 2:50 PM IST
share image
ਰੱਖੜੀ 'ਤੇ ਕੇਜਰੀਵਾਲ ਦਾ ਭੈਣਾਂ ਨੂੰ ਤੋਹਫ਼ਾ : ਮੁਫ਼ਤ DTC, ਕਲੱਸਟਰ ਬੱਸ ਸਫ਼ਰ 29 ਅਕਤੂਬਰ ਤੋਂ

  • Share this:
  • Facebook share img
  • Twitter share img
  • Linkedin share img
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਔਰਤਾਂ ਲਈ ਮੁਫ਼ਤ DTC ਤੇ ਕਲੱਸਟਰ ਬੱਸ ਵਿੱਚ ਸਫ਼ਰ ਦਾ ਐਲਾਨ ਕੀਤਾ ਹੈ। ਇਹ ਸੁਵਿਧਾ ਭਾਈ ਦੂਜੇ ਤਿਉਹਾਰ ਮੌਕੇ 29 ਅਕਤੂਬਰ ਤੋਂ ਲਾਗੂ ਹੋਵੇਗੀ।

ਆਜ਼ਾਦੀ ਦਿਵਸ ਦੇ ਮੌਕੇ ਛਤ੍ਰਾਸਲ ਸਟੇਡੀਅਮ ਵਿੱਚ ਸਮਾਗਮ ਦੌਰਾਨ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ, "ਰਕਸ਼ਾ ਬੰਧਨ ਵਾਲੇ ਦਿਨ ਮੈ ਆਪਣੀ ਭੈਣਾਂ ਨੂੰ ਇੱਕ ਤੋਹਫ਼ਾ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਲਈ 29 ਅਕਤੂਬਰ ਤੋਂ DTC ਦੀ ਬੱਸਾਂ ਤੇ ਕਲੱਸਟਰ ਬੱਸ ਵਿੱਚ ਮੁਫ਼ਤ ਸਫ਼ਰ ਕਰਨ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਨਾਲ ਉਨ੍ਹਾਂ ਦੀ ਸੁਰੱਖਿਆ ਪੱਕੀ ਕੀਤੀ ਜਾ ਸਕੇਗੀ।"

ਜੂਨ ਮਹੀਨੇ ਵਿੱਚ ਕੇਜਰੀਵਾਲ ਨੇ ਮਹਿਲਾਵਾਂ ਲਈ ਦਿੱਲੀ ਮੈਟਰੋ ਵਿੱਚ ਮੁਫ਼ਤ ਸਫ਼ਰ ਦੀ ਸੁਵਿਧਾ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਉਦੋਂ ਪੱਤਰਕਾਰਾਂ ਨੂੰ ਕਿਹਾ ਸੀ ਕਿ ਔਰਤਾਂ ਦੀ ਸੁਰੱਖਿਆ ਆਪ ਸਰਕਾਰ ਲਈ ਬਹੁਤ ਮਹੱਤਵਪੂਰਨ ਹੈ।
First published: August 15, 2019
ਹੋਰ ਪੜ੍ਹੋ
ਅਗਲੀ ਖ਼ਬਰ