• Home
  • »
  • News
  • »
  • national
  • »
  • AS CASES OF STRAY DOG BITES INCREASED IN RESIDENTIAL SOCIETY IN GURUGRAM RESIDENTS HELD FAMILY FEEDING STRAY DOGS HOSTAGE AS

ਸੋਸਾਇਟੀ 'ਚ ਵਧੇ ਕੁੱਤਿਆਂ ਦੇ ਵੱਢਣ ਦੇ ਮਾਮਲੇ, ਲੋਕਾਂ ਨੇ ਕੁੱਤਿਆਂ ਨੂੰ ਖਾਣਾ ਖੁਆਉਣ ਵਾਲੇ ਪਰਿਵਾਰ ਨੂੰ ਬਣਾਇਆ ਬੰਧਕ

ਲੋਕਾਂ ਨੇ ਕੁੱਤਿਆਂ ਨੂੰ ਖਾਣਾ ਖੁਆਉਣ ਵਾਲੇ ਪਰਿਵਾਰ ਨੂੰ ਬਣਾਇਆ ਬੰਧਕ

  • Share this:
    ਗੁਰੂਗਰਾਮ (ਹਰਿਆਣਾ) ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸੋਸਾਇਟੀ ਅਪਾਰਟਮੈਂਟਸ ਵਿੱਚ ਰਹਿਣ ਵਾਲੇ ਲੋਕਾਂ ਨੇ ਉੱਥੇ ਹੀ ਰਹਿੰਦੇ ਇਕ ਪਰਿਵਾਰ ਨੂੰ ਉਨ੍ਹਾਂ ਦੀ ਹੀ ਕਾਰ ਵਿੱਚ ਬੰਧਕ (hostage in car) ਬਣਾ ਲਿਆ। ਦਰਅਸਲ ਲੋਕਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਅਵਾਰਾ ਕੁੱਤਿਆਂ ਨੂੰ ਸੋਸਾਇਟੀ ਦੇ ਅੰਦਰ ਖਾਣਾ ਖੁਆਉਂਦਾ ਹੈ, ਜਿਸ ਨਾਲ ਹੋਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ।

    ਇਹ ਮਾਮਲਾ ਹੈ ਗੁਰੂਗਰਾਮ (Gurugram) ਦੇ ਸੈਕਟਰ -83 ਦੀ ਸੋਸਾਇਟੀ ਵਾਟਿਕਾ-21 (Vatika 21) ਦਾ, ਜਿੱਥੇ ਸੋਮਵਾਰ ਦੀ ਰਾਤ ਨੂੰ ਸੋਸਾਇਟੀ ਦੇ ਲੋਕਾਂ ਨੇ ਇਕੱਠੇ ਹੋ ਕੇ, ਅਵਾਰਾ ਕੁੱਤਿਆਂ ਨੂੰ ਖਾਣਾ ਦੇਣ ਵਾਲੇ ਪਰਿਵਾਰ ਨੂੰ ਬੰਧਕ ਬਣਾ ਲਿਆ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਇਨ੍ਹਾਂ ਕੁੱਤਿਆਂ ਨੇ ਕਈ ਬੱਚਿਆਂ ਨੂੰ ਵੱਢਿਆ ਹੈ (dogs bit several children) ਅਤੇ ਕੰਪਲੈਕਸ ਵਿੱਚ ਇੱਕ ਖਤਰਾ ਬਣੇ ਹੋਏ ਹਨ। ਪਰ ਫਿਰ ਵੀ ਉਕਤ ਪਰਿਵਾਰ ਉਨ੍ਹਾਂ ਕੁੱਤਿਆਂ ਨੂੰ ਸੋਸਾਇਟੀ ਦੇ ਅੰਦਰ ਹੀ ਖਾਣਾ ਦਿੰਦਾ ਹੈ।

    ਇਹ ਸਾਰੀ ਘਟਨਾ ਉਦੋਂ ਵਾਪਰੀ ਜਦੋਂ ਕੁੱਤਿਆਂ ਨੂੰ ਪਿਆਰ ਕਰਨ ਵਾਲਾ ਪਰਿਵਾਰ (dog lover) (ਪਤੀ, ਪਤਨੀ ਅਤੇ ਉਨ੍ਹਾਂ ਦੀ 3 ਸਾਲਾ ਬੱਚੀ) ਆਪਣੀ ਕਾਰ ਵਿੱਚ ਕਿਤੋਂ ਵਾਪਿਸ ਸੋਸਾਇਟੀ ਪਰਤਿਆ। ਲੋਕਾਂ ਨੇ ਉਨ੍ਹਾਂ ਨੂੰ ਆਉਂਦੇ ਹੀ ਘੇਰ ਲਿਆ ਅਤੇ ਉਨ੍ਹਾਂ ਨੂੰ ਕਾਰ 'ਚੋਂ ਉਤਰਨ ਹੀ ਨਹੀਂ ਦਿੱਤਾ। ਲੋਕਾਂ ਨੇ ਉਨ੍ਹਾਂ ਨੂੰ ਸੋਸਾਇਟੀ ਅੰਦਰ ਆਉਣ ਤੋਂ ਪਹਿਲਾ ਹੀ ਰੋਕ ਦਿੱਤਾ। ਇਸ ਕੇਸ ਵਿੱਚ ਵਾਇਰਲ ਹੋਈ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਲੋਕਾਂ ਨੇ ਕਿਸ ਤਰਾਂ ਪਰਿਵਾਰ ਨੂੰ ਬੰਧਕ ਬਣਾਇਆ ਹੋਇਆ ਹੈ ਅਤੇ ਉਹ 'ਕੁੱਤੇ ਨੂੰ ਬਾਹਰ ਕੱਢੋ' ਵਗਰੇ ਨਾਅਰੇ ਵੀ ਲਗਾ ਰਹੇ ਹਨ।

    NDTV ਦੀ ਇੱਕ ਰਿਪੋਰਟ ਅਨੁਸਾਰ, ਸੋਸਾਇਟੀ ਦੇ ਲੋਕਾਂ ਦਾ ਕਹਿਣਾ ਹੈ ਕਿ ਕੁੱਤਿਆਂ ਦੇ ਖੌਫ ਦੇ ਚਲਦੇ ਉਨ੍ਹਾਂ ਨੇ ਇਹ ਪ੍ਰੋਟੈਸਟ ਕਰਨ ਦਾ ਇਰਾਦਾ ਕੀਤਾ। ਉਨ੍ਹਾਂ ਅਨੁਸਾਰ, ਕੁੱਤਿਆਂ ਨੇ ਇੱਥੇ ਕਈਆਂ ਨੂੰ ਵੱਢਿਆ ਹੈ ਅਤੇ ਹਾਲ 'ਚ ਹੀ ਹੋਈ ਇੱਕ ਅਜਿਹੀ ਘਟਨਾ ਕਾਰਨ ਲੋਕਾਂ ਦੇ ਮਨਾਂ ਵਿੱਚ ਬਹੁਤ ਡਰ ਬੈਠ ਗਿਆ ਹੈ।

    ਇੰਡੀਅਨ ਐਸਕਪ੍ਰੈਸ ਦੀ ਇੱਕ ਰਿਪੋਰਟ ਅਨੁਸਾਰ, ਪੁਲਿਸ ਦੇ ਆਉਣ ਤੋਂ ਬਾਅਦ ਮਾਮਲਾ ਸੰਭਲ ਗਿਆ ਅਤੇ ਫਿਲਹਾਲ ਇਸ ਮਾਮਲੇ ਵਿੱਚ ਕਿਸੇ ਤਰਾਂ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਗਈ ਹੈ।
    Published by:Anuradha Shukla
    First published: