EXCLUSIVE: ਜਿੰਨੀ ਦੇਰ ਲੋਕਾਂ ਦੀ ਮਾਨਸਿਕਤਾ ਨਹੀਂ ਬਦਲੇਗੀ, ਬਲਾਤਕਾਰ ਹੁੰਦੇ ਰਹਿਣਗੇ...


Updated: April 16, 2018, 3:30 PM IST
EXCLUSIVE: ਜਿੰਨੀ ਦੇਰ ਲੋਕਾਂ ਦੀ ਮਾਨਸਿਕਤਾ ਨਹੀਂ ਬਦਲੇਗੀ, ਬਲਾਤਕਾਰ ਹੁੰਦੇ ਰਹਿਣਗੇ...
EXCLUSIVE: ਜਿੰਨੀ ਦੇਰ ਲੋਕਾਂ ਦੀ ਮਾਨਸਿਕਤਾ ਨਹੀਂ ਬਦਲੇਗੀ, ਬਲਾਤਕਾਰ ਹੁੰਦੇ ਰਹਿਣਗੇ...

Updated: April 16, 2018, 3:30 PM IST
ਅਜੈ ਭਾਰਤੀ

ਉਨਾਵ, ਕਠੂਆ ਵਿੱਚ ਹੋਇਆ ਬਲਾਤਕਾਰ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਪੂਰੇ ਦੇਸ਼ ਵਿੱਚ ਰੋਸ ਦਾ ਮਾਹੌਲ ਹੈ। ਦਿੱਲੀ, ਮੁੰਬਈ, ਬੰਗਲੁਰੂ ਅਤੇ ਜੰਮੂ-ਕਸ਼ਮੀਰ ਵਿੱਚ ਲੋਕ ਆਰੋਪੀਆਂ ਨੂੰ ਸਜ਼ਾ ਦੇਣ ਦੀ ਮੰਗ ਕਰ ਪ੍ਰਦਰਸ਼ਨ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕ ਭੜਕੇ ਹੋਏ ਹਨ। ਇਸੇ ਵਿੱਚ ਨਿਊਜ਼18 ਨੇ ਬਲਾਤਕਾਰ ਵਰਗੀਆਂ ਘਟਨਾਵਾਂ 'ਤੇ ਦਿੱਲੀ ਯੂਨੀਵਰਸਿਟੀ ਦੇ 'ਭਾਸਕਰਚਾਰਿਆ ਕਾਲਜ ਆਫ਼ ਅਪਲਾਈਡ ਸਾਇੰਸਿਜ਼' ਕਾਲਜ ਵਿੱਚ ਐਸੋਸੀਏਟ ਪ੍ਰੋਫੈਸਰ ਅਤੇ ਮਨੋਵਿਗਿਆਨੀ ਡਾ. ਮਧੂਲਿਕਾ ਬਾਜਪਾਈ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹੈ ਉਹਨਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:

ਸਵਾਲ: ਲੜਕੀਆਂ ਨਾਲ ਕਿਉਂ ਹੁੰਦੀਆਂ ਹਨ ਬਲਾਤਕਾਰ ਵਰਗੀਆਂ ਘਟਨਾਵਾਂ?ਜਵਾਬ: ਇਹ ਪੁਰਸ਼ ਪ੍ਰਧਾਨ ਮਾਨਸਿਕਤਾ ਦਾ ਇੱਕ ਉਦਾਹਰਣ ਹੈ। ਬਲਾਤਕਾਰ ਸੈਕਸੁਅਲ ਕ੍ਰਾਈਮ ਤੋਂ ਕਿਤੇ ਜ਼ਿਆਦਾ ਹੈ। ਇਹ ਕੁੱਝ ਲੋਕਾਂ ਦੇ ਲਈ ਸ਼ਕਤੀ ਪ੍ਰਦਰਸ਼ਨ ਕਰਨ ਵਰਗਾ ਹੈ। ਜਦੋਂ ਪੀੜ੍ਹਿਤਾ ਨੂੰ ਅਧੀਨ ਦਿਖਾਉਣ, ਉਸਨੂੰ ਸਬਕ ਸਿਖਾਉਣ ਜਾਂ ਫਿਰ ਉਸ 'ਤੇ ਦਬਦਬਾ ਜਤਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਦੋਂ ਇਸ ਤਰ੍ਹਾਂ ਦੇ ਜੁਰਮ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਹਨ। ਬਲਾਤਕਾਰ ਵਰਗੇ ਜੁਰਮ ਕੇਵਲ ਸੈਕਸ ਅਤੇ ਵਾਸਨਾ ਦੇ ਕਾਰਨ ਨਹੀਂ ਹੁੰਦੇ। ਇਹ ਬਦਕਿਸਮਤੀ ਹੈ ਕਿ ਸਾਡੇ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤਾਂ 'ਤੇ ਕਾਬੂ ਕਰਨ ਦਾ, ਉਸਨੂੰ ਨੀਵਾਂ ਦਿਖਾਉਣ ਦਾ, ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਦਾ ਆਮ ਰਿਵਾਜ਼ ਹੈ, ਜਿਸ ਕਾਰਨ ਬਲਾਤਕਾਰ ਇੱਕ ਆਸਾਨ ਮਾਧਿਅਮ ਬਣ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਸਮਾਜ ਵਿੱਚ ਸਵੀਕਾਰ ਨਹੀਂ ਕੀਤਾ ਜਾਂਦਾ

ਸਵਾਲ: ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਕੀ ਬਦਲਣ ਦੀ ਜ਼ਰੂਰਤ ਹੈ?
ਜਵਾਬ: ਸਾਡਾ ਮੰਨਣਾ ਹੈ ਕਿ ਇਹ ਇੱਕ ਕਿਤੇ ਨਾ ਕਿਤੇ ਸਾਡੀ ਸੋਚ ਬਣ ਗਈ ਹੈ ਕਿ ਘਰ ਦੀ ਇੱਜਤ ਸਿਰਫ਼ ਔਰਤਾਂ ਨਾਲ ਜੁੜੀ ਹੁੰਦੀ ਹੈ। ਅਤੇ ਕਿਸੇ ਤੋਂ ਬਦਲਾ ਲੈਣਾ ਹੈ ਤਾਂ ਉਹਨਾਂ ਘਰਾਂ ਦੀਆਂ ਕੁੜੀਆਂ ਨਾਲ ਖਿਲਵਾੜ ਕਰ ਸਕਦੇ ਹਨ। ਕਾਨੂੰਨ ਨੂੰ ਸਖ਼ਤ ਕਰਨਾ ਸਿਰਫ਼ ਇੱਕ ਰਸਤਾ ਹੋ ਸਕਦਾ ਹੈ। ਸਾਨੂੰ ਕਈ ਪੱਧਰ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਪਰਿਵਾਰ, ਸਕੂਲ, ਸਮਾਜ ਅਤੇ ਕਾਨੂੰਨ ਇਨ੍ਹਾਂ ਚਾਰਾਂ ਦਾ ਬਰਾਬਰੀ ਤੌਰ ਨਾਲ ਪ੍ਰਭਾਵੀ ਹੋਣਾ ਜ਼ਰੂਰੀ ਹੈ। ਕਿਸੇ ਵੀ ਪੱਧਰ 'ਤੇ ਅਗਰ ਲਾਪਰਵਾਹੀ ਵਰਤੀ ਜਾਵੇਗੀ ਤਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਗੁਨਾਹਾਂ 'ਤੇ ਲਗਾਮ ਲਗਾਉਣਾ ਮੁਸ਼ਕਿਲ ਹੋ ਜਾਵੇਗਾ।

ਅਗਰ ਅਸੀਂ ਬਲਾਤਕਾਰ ਦੇ ਮਾਮਲਿਆਂ 'ਤੇ ਸਖ਼ਤ ਸਜ਼ਾ ਪ੍ਰਣਾਲੀ ਨੂੰ ਲਾਗੂ ਕਰਦਾ ਹਾਂ ਤਾਂ ਮਾਮਲੇ ਪਹਿਲ ਦੇ ਆਧਾਰ 'ਤੇ ਫਾਸਟ-ਟਰੈਕ ਕੋਰਟ ਵਿੱਚ ਸੁਣੇ ਜਾਂਦੇ ਹਨ ਅਤੇ ਮੁਲਜ਼ਮਾਂ ਨੂੰ 6 ਮਹੀਨੇ ਵਿੱਚ ਸਜ਼ਾ ਦਿੰਦੇ ਹਨ ਤਾਂ ਕਿਤੇ ਨਾ ਕਿਤੇ ਇਹ ਡਰ ਜ਼ਰੂਰ ਬੈਠੇਗਾ ਕਿ ਅਗਰ ਤੁਸੀਂ ਅਜਿਹਾ ਕੋਈ ਸ਼ਰਮਨਾਕ ਕੰਮ ਕਰਦੇ ਹੋ ਤਾਂ ਉਸਦੀ ਤੁਹਾਨੂੰ ਸਜ਼ਾ ਜ਼ਰੂਰ ਮਿਲਦੀ ਹੈ। ਤਾਂ ਇਸ ਨਾਲ ਇੱਕ ਸਖ਼ਤ ਸੰਦੇਸ਼ ਜਾਵੇਗਾ।

ਬਲਾਤਕਾਰ ਵਰਗਾ ਕੁਕਰਮ ਕਲੰਕਿਤ ਮਾਨਸਿਕਤਾ ਦਾ ਪ੍ਰਮਾਣ ਹੈ। ਸਾਨੂੰ ਉਸ ਮਾਨਸਿਕਤਾ ਨੂੰ ਬਦਲਣਾ ਹੋਵੇਗਾ। ਨੈਤਿਕ ਸਿੱਖਿਆ ਨੂੰ ਵਧਾਵਾ ਦੇਣਾ। ਮਾਤਾ-ਪਿਤਾ ਨੂੰ ਸਿੱਖਿਅਤ ਕਰਨ ਦੀ ਜ਼ਰੂਰਤ ਹੈ। ਅਸੀਂ ਸਕੂਲ ਵਿੱਚ ਬੱਚਿਆਂ ਨੂੰ ਕੀ ਸਿੱਖਿਆ ਦੇ ਰਹੇ ਹਾਂ? ਘਰ ਦਾ ਮਾਹੌਲ ਕਿਵੇਂ ਦਾ ਹੈ ? ਇਹਨਾਂ ਸਾਰੀਆਂ ਚੀਜ਼ਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਗਰ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸਦੇ ਪੂਰੇ ਪਰਿਵਾਰ ਦਾ ਸਮਾਜ ਤੋਂ ਬਹਿਸ਼ਕਾਰ ਹੋਣਾ ਚਾਹੀਦਾ ਹੈ ਤਾਂ ਜੋ ਮਾਂ-ਪਿਓ ਨੂੰ ਵੀ ਇਹ ਡਰ ਹੋਵੇਗਾ ਕਿ ਬੇਟੇ ਦੀ ਗਲਤੀ ਦੇ ਕਾਰਨ ਸਮਾਜ ਵਿੱਚ ਇੱਜਤ ਖਰਾਬ ਹੋਵੇਗੀ ਤਾਂ ਸ਼ਾਇਦ ਉਹ ਆਪਣੇ ਬੱਚਿਆਂ ਨੂੰ ਸਹੀ ਰਸਤਾ ਦਿਖਾਓ।

ਸਵਾਲ: ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਾਉਣ ਦੇ ਲਈ ਕੀ ਕਦਮ ਚੁੱਕਣ ਦੀ ਜ਼ਰੂਰਤ ਹੈ?
ਜਵਾਬ: ਲੜਕੀਆਂ ਚਾਹੇ ਕਿੰਨੀਆਂ ਵੀ ਆਦਰ-ਸਤਿਕਾਰ ਵਾਲੀਆਂ ਕਿਉਂ ਨਾ ਹੋਣ ਹਾਲੇ ਤੱਕ ਸਾਡਾ ਧਿਆਨ ਉਹਨਾਂ ਨੂੰ ਸਾਵਧਾਨ ਕਰਨ 'ਤੇ ਹੀ ਹੈ। ਬਾਹਰ ਨਾ ਜਾਓ, ਗੱਲ ਨਾ ਕਰੋ, ਐਹੋ ਜਿਹੇ ਕੱਪੜੇ ਨਾ ਪਾਓ, ਇਹੋ ਜਿਹੇ ਕੰਮ ਕਰੋ। ਸਾਰੇ ਕਿੰਤੂ-ਪ੍ਰੰਤੂ ਹਾਲੇ ਤੱਕ ਅਸੀਂ ਲੜਕੀਆਂ 'ਤੇ ਲਗਾਏ ਹਨ। ਅਸੀਂ ਕਦੀਂ ਲੜਕਿਆਂ ਨੂੰ ਇਹ ਸਭ ਸਮਝਾਉਣ ਦੀ ਜ਼ਰੂਰਤ ਨਹੀਂ ਸਮਝੀ। ਤੇ ਨਾ ਹੀ ਕਦੀਂ ਲੜਕਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਜੋ ਜੁਰਮ ਹੋ ਰਹੇ ਹਨ ਇਹ ਉਹਨਾਂ ਦੇ ਕਾਰਨ ਹੋ ਰਹੇ ਹਨ ਨਾ ਕਿ ਤੁਹਾਡੇ ਸਾਹਮਣੇ ਵਾਲੇ ਦੇ ਕਾਰਨ।

ਮਾਤਾ-ਪਿਤਾ ਦੇ ਲਈ ਲੜਕੇ-ਲੜਕੀਆਂ ਦੋਨੋਂ ਬਰਾਬਰ ਹੋਣੇ ਚਾਹੀਦੇ ਹਨ। ਜਦੋਂ ਬੇਟੇ ਨੂੰ ਇਹ ਲੱਗੇਗਾ ਕਿ ਅਗਰ ਮੈਂ ਕੁੱਝ ਗਲਤ ਕੀਤਾ ਤਾਂ ਮੇਰੇ ਮਾਂ-ਪਿਓ ਉਸਦਾ ਸਾਥ ਨਹੀਂ ਦੇਣਗੇ। ਤਾਂ ਸਾਨੂੰ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਮਾਪਿਆਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪਏਗਾ ਕਿ ਉਹ ਕਿਸ ਸਿੱਖਿਆ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹਨ। ਅਜਿਹੇ ਮਾਮਲਿਆਂ 'ਚ ਜੋ ਮੁਲਜ਼ਮ ਹਨ ਉਹਨਾਂ ਦੇ ਘਰਾਂ ਵਿੱਚ ਲੜਕੀਆਂ ਬਹੁਤ ਦਬਦਬੀਆਂ ਰਹਿੰਦੀਆਂ ਹਨ ਅਤੇ ਜਿੱਥੇ ਇਹ ਲੋਕ ਆਪਣੇ ਤੋਂ ਵੱਖ ਕੁੜੀਆਂ ਦੇਖਦੇ ਹਨ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਨੇ ਕੀ ਕਰਨਾ ਹੈ।

ਮਾਤਾ-ਪਿਤਾ ਇਹ ਯਕੀਨੀ ਬਣਾਵੇ ਕਿ ਉਹ ਆਪਣੇ ਮੁੰਡੇ-ਕੁੜੀ ਦੋਵਾਂ 'ਤੇ ਬਰਾਬਰ ਦਾ ਡਰ ਰੱਖਣ, ਜੇ ਆਜ਼ਾਦੀ ਦੇਣ ਤਾਂ ਦੋਵਾਂ ਨੂੰ ਬਰਾਬਰ ਦੇਣ। ਇਸ ਤਰ੍ਹਾਂ ਕਰਨ ਨਾਲ ਕਾਫੀ ਹੱਦ ਤੱਕ ਜੁਰਮ ਨੂੰ ਰੋਕਿਆ ਜਾ ਸਕਦਾ ਹੈ।

ਸਵਾਲ: ਕੀ ਬਲਾਤਕਾਰ ਨੂੰ ਰੋਕਣ ਦੇ ਲਈ ਸਾਨੂੰ ਕਾਨੂੰਨ ਤੋਂ ਵੱਧ ਸਮਾਜਿਕ ਸੋਚ ਬਦਲਣ ਲਈ ਅੱਗੇ ਵਧਣਾ ਹੋਵੇਗਾ?
ਜਵਾਬ: ਸਿਰਫ ਕਾਨੂੰਨ ਬਦਲਣ ਜਾਂ ਫਿਰ ਉਹਨਾਂ ਨੂੰ ਸਖਤ ਕਰਨ ਨਾਲ ਇਹ ਕ੍ਰਾਈਮ ਨਹੀਂ ਰੁਕਣਗੇ। ਬਲਾਤਕਾਰ ਕਿਤੇ ਨਾ ਕਿਤੇ ਕਲੰਕਿਤ ਮਾਨਸਿਕਤਾ ਦਾ ਪ੍ਰਮਾਣ ਹੈ। ਤੁਸੀਂ ਇਹ ਸਮਝਦੇ ਹੋਵੋਗੇ ਕਿ ਔਰਤਾਂ ਕੀ ਪਾਉਂਦੀਆਂ ਹਨ, ਕਿਵੇਂ ਚਲਦੀਆਂ ਹਨ? ਕੀ ਖਾਂਦੀਆਂ ਹਨ ਅਤੇ ਤੁਸੀਂ ਉਤਸ਼ਾਹਿਤ ਹੋ ਜਾਓਗੇ। ਪਰ 6 ਮਹੀਨੇ ਦੀ ਬੱਚੀ ਅਤੇ 60 ਸਾਲ ਦੀ ਬਜ਼ੁਰਗ ਮਹਿਲਾ ਬਾਰੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਸਨੇ ਤੁਹਾਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ। ਚਾਉਮੀਨ ਖਾਣ ਨਾਲ ਹੋ ਜਾਂਦਾ ਹੈ, ਮੁੰਡਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ ਜਾਂ 3 ਬੱਚਿਆਂ ਦੀ ਮਾਂ ਨਾਲ ਕੌਣ ਬਲਾਤਕਾਰ ਕਰਦਾ ਹੈ। ਇਹ ਘਟੀਆ ਮਾਨਸਿਕ ਜੋ ਸਾਡੇ ਸਮਾਜ ਦੀ ਬਣ ਗਈ ਹੈ, ਸਾਨੂੰ ਇਸ ਮਾਨਸਿਕਤਾ ਨੂੰ ਬਦਲਣ ਦੀ ਜ਼ਰੂਰਤ ਹੈ। ਪੁਰਸ਼ ਪ੍ਰਧਾਨ, ਮਰਦਾਨਗੀ ਨੂੰ ਸੈਲੀਬ੍ਰੇਟ ਕਰਨ ਦਾ ਜੋ ਕਨਸੈਪਟ ਬਣ ਗਿਆ ਹੈ। ਜਦੋਂ ਤੱਕ ਉਹ ਨਹੀਂ ਬਦਲੇਗਾ, ਉਦੋਂ ਤੱਕ ਕਾਨੂੰਨ ਕਿੰਨੇ ਵੀ ਸਖ਼ਤ ਹੋ ਜਾਣ ਅਜਿਹੇ ਮਾਮਲੇ ਫਿਰ ਵੀ ਵੱਧਦੇ ਰਹਿਣਗੇ।
First published: April 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...