ਕਿੱਲ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਥਾਂ ਮੋਦੀ ਸਰਕਾਰ ਚੀਨ ਨੂੰ ਰੋਕੇ: ਓਵੈਸੀ

News18 Punjabi | News18 Punjab
Updated: February 8, 2021, 1:01 PM IST
share image
ਕਿੱਲ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਥਾਂ ਮੋਦੀ ਸਰਕਾਰ ਚੀਨ ਨੂੰ ਰੋਕੇ: ਓਵੈਸੀ
ਕਿੱਲ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਥਾਂ ਮੋਦੀ ਸਰਕਾਰ ਚੀਨ ਨੂੰ ਰੋਕੇ: ਓਵੈਸੀ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ (Asaduddin Owaisi) ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹੱਲਾ ਬੋਲਦਿਆਂ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਵਿੱਚ ਹਾਈਵੇਅ ਪੁੱਟਣ ਤੇ ਕਿੱਲ ਗੱਡਣ ਦੇ ਬਦਲੇ ਸਰਕਾਰ ਨੂੰ ਇਹ ਕਦਮ ਚੀਨ ਨੂੰ ਰੋਕਣ ਲਈ ਲੱਦਾਖ ਵਿੱਚ ਚੁੱਕਣੇ ਚਾਹੀਦੇ ਸਨ।

ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ 'ਮਨ ਕੀ ਬਾਤ' ਸੁਣਨ। ਉਨ੍ਹਾਂ ਦਾ ਇਸ਼ਾਰਾ ਪ੍ਰਧਾਨ ਮੰਤਰੀ ਦੇ ਮਾਸਿਕ ਰੇਡੀਓ ਸੰਬੋਧਨ ਵੱਲ ਸੀ। ਇੱਥੇ ਉਨ੍ਹਾਂ ਨੇ ਇੱਕ ਰੈਲੀ ਵਿੱਚ ਕਿਹਾ, “ਜੇ ਤੁਸੀਂ ਲੱਦਾਖ ਵਿੱਚ ਕਿੱਲ ਲਗਾਏ ਹੁੰਦੇ ਤਾਂ ਚੀਨੀ ਸੈਨਿਕ ਭਾਰਤ ਵਿੱਚ ਦਾਖਲ ਨਹੀਂ ਹੁੰਦੇ। ਤੁਸੀਂ ਲੱਦਾਖ ਵਿਚ ਕਿੱਲ ਨਹੀਂ ਲਗਾਏ, ਜਿਥੇ ਭਾਰਤੀ ਫੌਜ ਦੇ 18 ਜਵਾਨ ਸ਼ਹੀਦ ਹੋਏ। ਜੇ ਤੁਹਾਡਾ ਸੀਨਾ 56 ਇੰਚ ਹੁੰਦਾ, ਤਾਂ ਤੁਸੀਂ ਚੀਨ ਨੂੰ ਸਬਕ ਸਿਖਾ ਚੁੱਕੇ ਹੁੰਦੇ। '

ਉਨ੍ਹਾਂ ਕਿਹਾ, ‘ਮੋਦੀ ਜੀ ਨੇ ਇਕ ਵਾਰ ਵੀ ਚੀਨ ਦਾ ਨਾਮ ਨਹੀਂ ਲਿਆ। ਉਹ ਸਾਰੇ ਲੋਕਾਂ ਅਤੇ ਸਭ ਚੀਜ਼ਾਂ ਦਾ ਨਾਮ ਲੈਣਗੇ ਪਰ ਚੀਨ ਦਾ ਨਹੀਂ।” ਓਵੈਸੀ ਨੇ ਦੋਸ਼ ਲਾਇਆ ਕਿ ਇਹ ਤਿੰਨੋਂ ਖੇਤੀਬਾੜੀ ਕਾਨੂੰਨ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਹਨ ਕਿਉਂਕਿ ਖੇਤੀਬਾੜੀ ਇੱਕ ਰਾਜ ਦਾ ਵਿਸ਼ਾ ਹੈ, ਇਸ ਲਈ ਕੇਂਦਰ ਨੂੰ ਰਾਜ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਖਾਲਿਸਤਾਨੀ ਅਤੇ ਆਦਿਵਾਸੀ-ਦਲਿਤਾਂ ਨੂੰ ਨਕਸਲੀ ਅਤੇ ਮੁਸਲਮਾਨਾਂ ਨੂੰ ਜੇਹਾਦੀ ਕਿਹਾ ਜਾ ਰਿਹਾ ਹੈ।
Published by: Gurwinder Singh
First published: February 8, 2021, 12:59 PM IST
ਹੋਰ ਪੜ੍ਹੋ
ਅਗਲੀ ਖ਼ਬਰ