'ਮੈਂ ਨਾਗਰਿਕਤਾ ਸੋਧ ਐਕਟ ਦਾ ਸਮਰਥਕ ਹਾਂ': ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਬਾ ਸਰਮਾ

News18 Punjabi | News18 Punjab
Updated: July 22, 2021, 9:58 AM IST
share image
'ਮੈਂ ਨਾਗਰਿਕਤਾ ਸੋਧ ਐਕਟ ਦਾ ਸਮਰਥਕ ਹਾਂ': ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਬਾ ਸਰਮਾ
'ਮੈਂ ਨਾਗਰਿਕਤਾ ਸੋਧ ਐਕਟ ਦਾ ਸਮਰਥਕ ਹਾਂ': ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਬਾ ਸਰਮਾ

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਸਾਮੀ ਸਭਿਆਚਾਰ ਦੀ ਰੱਖਿਆ ਕਰਨ ਅਤੇ ਇਤਿਹਾਸਕ ਫਰਜ਼ ਨੂੰ ਨਿਭਾਉਣ ਵਿਚਾਲੇ ਇਕ ਸਹੀ ਸੰਤੁਲਨ ਦੀ ਲੋੜ ਹੈ।

  • Share this:
  • Facebook share img
  • Twitter share img
  • Linkedin share img
ਗੁਹਾਟੀ : ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਨਾਗਰਿਕਤਾ ਸੋਧ ਐਕਟ ਦੇ ਸਮਰਥਕ ਹਨ ਅਤੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਸਾਮੀ ਸਭਿਆਚਾਰ ਦੀ ਰੱਖਿਆ ਕਰਨ ਅਤੇ ਸਤਾਏ ਲੋਕਾਂ ਦੀ ਜਰੂਰਤਾਂ ਨੂੰ ਪੂਰਾ ਕਰਨਾ ਸਾਡਾ ਇਤਿਹਾਸਕ ਫਰਜ਼ ਹੈ ਤੇ ਇੰਨਾਂ ਵਿਚਕਾਰ ਸਹੀ ਸੰਤੁਲਨ ਨੂੰ ਕਾਇਮ ਰੱਖਣਾ ਪਏਗਾ।

ਇਕ ਜਨਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਸੀਏਏ (Citizenship Amendment Act) ਦਾ ਸਮਰਥਕ ਹਾਂ। ਇਹ ਮੇਰੇ ਪੱਖ ਤੋਂ ਇਕ ਸਪੱਸ਼ਟ ਵਿਚਾਰ ਪ੍ਰਕਿਰਿਆ ਹੈ। ਪਰ ਹਾਂ ਸਾਨੂੰ ਅਸਾਮੀਆ ਲੋਕਾਂ ਦੁਆਰਾ ਦਰਪੇਸ਼ ਪਛਾਣੇ ਮਸਲਿਆਂ ਨੂੰ ਹੱਲ ਕਰਨਾ ਹੈ। "

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਸਾਮੀ ਸਭਿਆਚਾਰ ਦੀ ਰੱਖਿਆ ਕਰਨ ਅਤੇ ਇਤਿਹਾਸਕ ਫਰਜ਼ ਨੂੰ ਨਿਭਾਉਣ ਵਿਚਾਲੇ ਇਕ ਸਹੀ ਸੰਤੁਲਨ ਦੀ ਲੋੜ ਹੈ।
ਟਵਿੱਟਰ 'ਤੇ ਟਵੀਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਸਰਵ ਭਵੰਤੂ ਸੁਖੀਨਾ" ... ਸਤਾਏ ਗਏ ਲੋਕਾਂ ਪ੍ਰਤੀ ਸਾਡਾ ਇਤਿਹਾਸਕ ਫਰਜ਼ ਬਣਦਾ ਹੈ। ਮੈਂ ਸੀਏਏ ਦਾ ਸਮਰਥਕ ਹਾਂ. ਇਸ ਦੇ ਨਾਲ ਹੀ ਸਾਨੂੰ ਅਸਾਮੀ ਸਭਿਆਚਾਰ ਦੀ ਰੱਖਿਆ ਕਰਨ ਅਤੇ ਆਪਣਾ ਇਤਿਹਾਸਕ ਫਰਜ਼ ਨਿਭਾਉਣ ਦੇ ਵਿਚਕਾਰ ਸਹੀ ਸੰਤੁਲਨ ਬਣਾਉਣਾ ਪਏਗਾ। ”(ਏ ਐਨ ਆਈ)
Published by: Sukhwinder Singh
First published: July 22, 2021, 9:58 AM IST
ਹੋਰ ਪੜ੍ਹੋ
ਅਗਲੀ ਖ਼ਬਰ