ਅਸਾਮ ਚੋਣਾਂ: ਬੂਥ 'ਤੇ ਸਨ ਸਿਰਫ 90 ਵੋਟਰ, ਪਰ EVM ਵਿਚ ਪਈਆਂ 171 ਵੋਟਾਂ, 5 ਅਫਸਰ ਸਸਪੈਂਡ

News18 Punjabi | News18 Punjab
Updated: April 5, 2021, 6:45 PM IST
share image
ਅਸਾਮ ਚੋਣਾਂ: ਬੂਥ 'ਤੇ ਸਨ ਸਿਰਫ 90 ਵੋਟਰ, ਪਰ EVM ਵਿਚ ਪਈਆਂ 171 ਵੋਟਾਂ, 5 ਅਫਸਰ ਸਸਪੈਂਡ
ਅਸਾਮ ਚੋਣਾਂ: ਬੂਥ 'ਤੇ ਸਨ ਸਿਰਫ 90 ਵੋਟਰ, ਪਰ EVM ਵਿਚ ਪਈਆਂ 171 ਵੋਟਾਂ, 5 ਅਫਸਰ ਸਸਪੈਂਡ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਇਕ ਪੋਲਿੰਗ ਕੇਂਦਰ 'ਤੇ ਵੱਡੀਆਂ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ। ਉਸ ਪੋਲਿੰਗ ਕੇਂਦਰ ਉਤੇ ਸਿਰਫ 90 ਵੋਟਰ ਰਜਿਸਟਰਡ ਹਨ, ਪਰ ਕੁੱਲ 171 ਵੋਟਾਂ ਪਈਆਂ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੰਜ ਚੋਣ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਪੋਲਿੰਗ ਸਟੇਸ਼ਨ ਹਾਫਲੋਂਗ ਹਲਕੇ ਵਿੱਚ ਹੈ। ਇਸ ਜਗ੍ਹਾ ਉਤੇ 1 ਅਪ੍ਰੈਲ ਨੂੰ ਦੂਜੇ ਪੜਾਅ ਦੀ ਵੋਟਿੰਗ ਹੋਈ ਸੀ। ਇਤੇ 74 ਪ੍ਰਤੀਸ਼ਤ ਮਤਦਾਨ ਹੋਇਆ ਸੀ।

ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਪਤਾ ਲੱਗਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਨੇ ਪੋਲਿੰਗ ਸਟੇਸ਼ਨ ਦੇ ਪੰਜ ਚੋਣ ਅਫਸਰਾਂ ਨੂੰ ਮੁਅੱਤਲ ਕਰਕੇ ਇਥੇ ਦੁਬਾਰਾ ਵੋਟਾਂ ਪਵਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪੋਲਿੰਗ ਸਟੇਸ਼ਨ ਖੋਟਲਿਰ ਐਲਪੀ ਸਕੂਲ ਦੇ 107 (ਏ) ਵਿਚ ਸੀ, ਹਾਲਾਂਕਿ, ਇਸ ਪੋਲਿੰਗ ਸਟੇਸ਼ਨ 'ਤੇ ਮੁੜ ਚੋਣ ਕਰਵਾਉਣ ਲਈ ਅਧਿਕਾਰਤ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।
ਮੁਅੱਤਲੀ ਦਾ ਆਦੇਸ਼ ਦੀਮਾ ਹਸਾਓ ਦੇ ਡਿਪਟੀ ਕਮਿਸ਼ਨਰ ਪੁਲਿਸ ਕਮ ਜ਼ਿਲ੍ਹਾ ਚੋਣ ਅਫਸਰ ਦੁਆਰਾ 2 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ, ਪਰ ਇਹ ਸੋਮਵਾਰ ਨੂੰ ਸਾਹਮਣੇ ਆਇਆ।

ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਪੋਲਿੰਗ ਸਟੇਸ਼ਨ ਲਈ ਵੋਟਰ ਸੂਚੀ ਵਿਚ ਸਿਰਫ 90 ਨਾਮ ਸਨ ਪਰ ਈਵੀਐਮ ਵਿਚ 171 ਵੋਟਾਂ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਪਿੰਡ ਦੇ ਮੁਖੀ ਨੇ ਵੋਟਰ ਸੂਚੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਆਪਣੀ ਸੂਚੀ ਲੈ ਕੇ ਉਥੇ ਆਏ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਸੇ ਸੂਚੀ ਅਨੁਸਾਰ ਵੋਟ ਪਾਈ। ਹਾਲਾਂਕਿ, ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਚੋਣ ਅਧਿਕਾਰੀਆਂ ਨੇ ਪਿੰਡ ਦੇ ਮੁਖੀ ਦੀ ਮੰਗ ਨੂੰ ਸਵੀਕਾਰ ਕਿਉਂ ਕੀਤਾ ਅਤੇ ਸੁਰੱਖਿਆ ਕਰਮਚਾਰੀ ਉਥੇ ਤਾਇਨਾਤ ਸਨ ਜਾਂ ਨਹੀਂ ਅਤੇ ਉਨ੍ਹਾਂ ਦੀ ਭੂਮਿਕਾ ਕੀ ਸੀ।
Published by: Gurwinder Singh
First published: April 5, 2021, 5:36 PM IST
ਹੋਰ ਪੜ੍ਹੋ
ਅਗਲੀ ਖ਼ਬਰ