Home /News /national /

ਜੰਗਲੀ ਹਾਥੀਆਂ ਵੱਲੋਂ ਸੜਕ ਉਤੋਂ ਲੰਘ ਰਹੇ ਲੋਕਾਂ 'ਤੇ ਅਚਾਨਕ ਹਮਲਾ, 3 ਰਾਹਗੀਰਾਂ ਦੀ ਮੌਤ

ਹਾਥੀਆਂ ਦਾ ਝੁੰਡ ਅਚਾਨਕ ਜੰਗਲਾਂ ਵਿਚੋਂ ਸੜਕ 'ਤੇ ਆ ਗਿਆ ਅਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਾਥੀਆਂ ਨੇ ਪਹਿਲਾਂ ਲੰਘ ਰਹੇ ਆਟੋ 'ਤੇ ਹਮਲਾ ਕੀਤਾ ਅਤੇ ਆਟੋ ਨੂੰ ਉਲਟਾ ਦਿੱਤਾ। ਆਟੋ ਤੋਂ ਹੇਠਾਂ ਉਤਰਨ ਤੋਂ ਬਾਅਦ ਲੋਕ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ।

  • Share this:

ਆਸਾਮ ਦੇ ਗੋਲਾਪਾਰਾ ਜ਼ਿਲੇ 'ਚ ਵੀਰਵਾਰ ਨੂੰ ਜੰਗਲੀ ਹਾਥੀਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਜੰਗਲੀ ਹਾਥੀਆਂ ਨੇ ਦੋ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ।

ਇਹ ਘਟਨਾ ਗੋਲਾਪਾਰਾ ਜ਼ਿਲੇ ਦੇ ਲਖੀਪੁਰ ਜੰਗਲੀ ਖੇਤਰ ਦੇ ਲਖੀਪੁਰ-ਅਗੀਆ ਰੋਡ 'ਤੇ ਵਾਪਰੀ। ਇਸ ਦੇ ਨਾਲ ਹੀ ਜੰਗਲੀ ਹਾਥੀਆਂ ਦੇ ਹਮਲੇ 'ਚ ਦੋ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਲਖੀਪੁਰ ਦੇ ਜੰਗਲਾਤ ਰੇਂਜ ਦੇ ਅਧਿਕਾਰੀ ਧਰੁਵ ਦੱਤਾ ਨੇ ਦਿੱਤੀ ਹੈ। ਦਰਅਸਲ, ਜੰਗਲੀ ਹਾਥੀਆਂ ਨੇ ਸੜਕ 'ਤੇ ਕਾਫੀ ਹੰਗਾਮਾ ਕੀਤਾ।

ਹਾਥੀਆਂ ਦਾ ਝੁੰਡ ਅਚਾਨਕ ਜੰਗਲਾਂ ਵਿਚੋਂ ਸੜਕ 'ਤੇ ਆ ਗਿਆ ਅਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਾਥੀਆਂ ਨੇ ਪਹਿਲਾਂ ਲੰਘ ਰਹੇ ਆਟੋ 'ਤੇ ਹਮਲਾ ਕੀਤਾ ਅਤੇ ਆਟੋ ਨੂੰ ਉਲਟਾ ਦਿੱਤਾ। ਆਟੋ ਤੋਂ ਹੇਠਾਂ ਉਤਰਨ ਤੋਂ ਬਾਅਦ ਲੋਕ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ।

ਹਾਥੀਆਂ ਦੇ ਡਰ ਕਾਰਨ ਮੌਕੇ 'ਤੇ ਹਾਹਾਕਾਰ ਮੱਚ ਗਈ। ਇਸ ਦੌਰਾਨ ਉੱਥੋਂ ਲੰਘ ਰਹੇ ਲੋਕ ਮਦਦ ਲਈ ਭੱਜੇ। ਹਾਥੀਆਂ ਨੇ ਸੜਕ ਤੋਂ ਲੰਘ ਰਹੀ ਸਵਿਫਟ ਕਾਰ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕਾਰ ਦਾ ਇਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਇਸ ਤੋਂ ਬਾਅਦ ਕਿਸੇ ਤਰ੍ਹਾਂ ਆਸਪਾਸ ਦੇ ਲੋਕਾਂ ਨੇ ਹਾਥੀਆਂ ਨੂੰ ਵਾਪਸ ਜੰਗਲ ਵਿੱਚ ਭੇਜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ। ਧਰੁਵ ਦੱਤਾ ਨੇ ਦੱਸਿਆ ਕਿ ਹਾਥੀਆਂ ਦੇ ਇਸ ਹਮਲੇ ਵਿੱਚ ਦੋ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਦੱਸ ਦਈਏ ਕਿ ਆਸਾਮ ਦੇ ਕਿਸੇ ਨਾ ਕਿਸੇ ਜ਼ਿਲੇ 'ਚ ਹਰ ਰੋਜ਼ ਜੰਗਲੀ ਹਾਥੀਆਂ ਦੇ ਹਮਲੇ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਹਾਥੀਆਂ ਨੂੰ ਮੁੱਖ ਸੜਕਾਂ ਤੋਂ ਦੂਰ ਰੱਖਣ ਦੇ ਪ੍ਰਬੰਧ ਕਰਨ 'ਚ ਲੱਗਾ ਹੋਇਆ ਹੈ।

Published by:Gurwinder Singh
First published:

Tags: Assam, Assam news, Attack, Elephant