ਅਸਾਮ ਚੋਣਾਂ ਤੋਂ ਪਹਿਲਾਂ NDA ਦੇ ਇਕ ਹੋਰ ਭਾਈਵਾਲ ਨੇ ਸਾਥ ਛੱਡਿਆ, ਕਾਂਗਰਸ ਨਾਲ ਮਿਲਾਇਆ ਹੱਥ

News18 Punjabi | News18 Punjab
Updated: February 28, 2021, 9:20 AM IST
share image
ਅਸਾਮ ਚੋਣਾਂ ਤੋਂ ਪਹਿਲਾਂ NDA ਦੇ ਇਕ ਹੋਰ ਭਾਈਵਾਲ ਨੇ ਸਾਥ ਛੱਡਿਆ, ਕਾਂਗਰਸ ਨਾਲ ਮਿਲਾਇਆ ਹੱਥ
ਅਸਾਮ ਚੋਣਾਂ ਤੋਂ ਪਹਿਲਾਂ NDA ਦੇ ਇਕ ਹੋਰ ਭਾਈਵਾਲ ਨੇ ਸਾਥ ਛੱਡਿਆ, ਕਾਂਗਰਸ ਨਾਲ ਮਿਲਾਇਆ ਹੱਥ (ਫੋਟੋ-HagramaOnline facebook)

  • Share this:
  • Facebook share img
  • Twitter share img
  • Linkedin share img
ਚੋਣ ਕਮਿਸ਼ਨ ਵੱਲੋਂ ਪੰਜ ਰਾਜਾਂ ਵਿੱਚ ਚੋਣਾਂ ਲਈ ਤਰੀਕਾਂ ਦੇ ਐਲਾਨ ਦੇ ਅਗਲੇ ਦਿਨ ਹੀ ਅਸਾਮ ਵਿਚ ਭਾਜਪਾ ਦੀ ਸਹਿਯੋਗੀ ਪਾਰਟੀ ਬੋਡੋਲੈਂਡ ਪੀਪਲਜ਼ ਫਰੰਟ (Bodoland People's Front-BPF) ਗੱਠਜੋੜ ਤੋਂ ਵੱਖ ਹੋ ਗਈ ਹੈ। ਬੀਪੀਐਫ ਨੇ ਸ਼ਨੀਵਾਰ ਨੂੰ ਐਨਡੀਏ ਦਾ ਸਥ ਛੱਡ ਦਿੱਤਾ ਅਤੇ ਕਾਂਗਰਸ ਨਾਲ ਹੱਥ ਮਿਲਾ ਲਿਆ। ਪਾਰਟੀ ਦੇ ਪ੍ਰਧਾਨ ਹਗਰਮਾ ਮੋਹਿਲਰੀ (Hagrama Mohilary) ਨੇ ਕਿਹਾ ਹੈ- ਅਸੀਂ ਭਾਜਪਾ ਨਾਲ ਦੋਸਤੀ ਅਤੇ ਗੱਠਜੋੜ ਨਹੀਂ ਨਿਭਾ ਸਕਦੇ।

ਉਨ੍ਹਾਂ ਕਿਹਾ- ਬੀਪੀਐਫ ਨੇ ਰਾਜ ਵਿੱਚ ਸ਼ਾਂਤੀ, ਏਕਤਾ ਅਤੇ ਵਿਕਾਸ ਦੀ ਸਥਿਰ ਸਰਕਾਰ ਮੁਹੱਈਆ ਕਰਾਉਣ ਲਈ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨਾਲ ਜਾਣ ਦਾ ਫੈਸਲਾ ਕੀਤਾ ਹੈ। ਹਗਰਮਾ ਨੇ ਇਕ ਫੇਸਬੁੱਕ ਪੋਸਟ ਦੇ ਜ਼ਰੀਏ ਪੂਰੀ ਜਾਣਕਾਰੀ ਦਿੱਤੀ ਹੈ।

ਯਾਦ ਰਹੇ ਕਿ ਅਸਾਮ ਭਾਜਪਾ ਦੇ ਸੀਨੀਅਪ ਨੇਤਾ ਅਤੇ ਰਾਜ ਦੇ ਵਿੱਤ ਮੰਤਰੀ ਹੇਮੰਤ ਬਿਸਵ ਸਰਮਾ ਨੇ ਲਗਭਗ ਦੋ ਹਫ਼ਤੇ ਪਹਿਲਾਂ ਹੀ ਕਿਹਾ ਸੀ ਕਿ ਬੀਪੀਐਫ ਚੋਣਾਂ ਵਿੱਚ ਐਨਡੀਏ ਦਾ ਹਿੱਸਾ ਨਹੀਂ ਬਣੇਗੀ। ਉਨ੍ਹਾਂ ਕਿਹਾ ਸੀ ਕਿ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਦੀ ਚੋਣ ਤੋਂ ਬਾਅਦ ਤੋਂ ਹੀ ਦੋਵਾਂ ਧਿਰਾਂ ਦੇ ਸਬੰਧ ਵਿਚ ਖਟਾਸ ਆਈ ਹੈ।
ਦੱਸ ਦਈਏ ਕਿ ਇਸ ਸਮੇਂ ਅਸਾਮ ਵਿਚ ਕਾਂਗਰਸ ਨੇ ਸੀਏਏ ਨਿਯਮਾਂ ਨੂੰ ਇਕ ਵੱਡਾ ਮੁੱਦਾ ਬਣਾਇਆ ਹੈ। ਪਾਰਟੀ ਵਰਕਰਾਂ ਨੇ ਸੀਏਏ ਖ਼ਿਲਾਫ਼ ਵੱਡੀ ਲਹਿਰ ਚਲਾਈ ਹੈ। ਇਸ ਦੇ ਤਹਿਤ, ਰਾਜ ਭਰ ਵਿਚ CAA ਵਿਰੋਧੀ ਸੁਨੇਹੇ ਵਾਲੇ ਰਵਾਇਤੀ ਹਮਛੇ ਇਕੱਠੇ ਕੀਤੇ ਜਾ ਰਹੇ ਹਨ।
Published by: Gurwinder Singh
First published: February 28, 2021, 9:18 AM IST
ਹੋਰ ਪੜ੍ਹੋ
ਅਗਲੀ ਖ਼ਬਰ