Home /News /national /

Assembly Election Results: ਰੁਝਾਨਾਂ ਵਿਚ ਯੂਪੀ ਤੇ ਉਤਰਾਖੰਡ ਵਿਚ ਭਾਜਪਾ ਨੂੰ ਬਹੁਮਤ

Assembly Election Results: ਰੁਝਾਨਾਂ ਵਿਚ ਯੂਪੀ ਤੇ ਉਤਰਾਖੰਡ ਵਿਚ ਭਾਜਪਾ ਨੂੰ ਬਹੁਮਤ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

  • Share this:
    Assembly Election Results: ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਮਨੀਪੁਰ, ਗੋਆ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਮੁਤਾਬਕ ਯੂਪੀ ਅਤੇ ਉਤਰਾਖੰਡ ਵਿੱਚ ਭਾਜਪਾ ਨੂੰ ਬਹੁਮਤ ਮਿਲ ਰਿਹਾ ਹੈ।

    ਗੋਆ ਅਤੇ ਮਨੀਪੁਰ ਵਿੱਚ ਵੀ ਭਾਜਪਾ ਅੱਗੇ ਹੈ। ਪੰਜਾਬ ਦੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ।

    ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ 265, ਸਮਾਜਵਾਦੀ ਪਾਰਟੀ ਨੂੰ 123 ਸੀਟਾਂ ਉਤੇ ਅੱਗੇ ਚੱਲ ਰਹੀਆਂ ਹਨ। ਰੁਝਾਨਾਂ ਮੁਤਾਬਕ ਭਾਜਪਾ ਸੱਤਾ ਵਿਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ।

    ਉਤਰਾਖੰਡ ਵਿੱਚ ਭਾਜਪਾ 43 ਕਾਂਗਰਸ 21 ਸੀਟਾਂ ਉਤੇ ਅੱਗੇ ਹਨ। ਗੋਆ ਵਿਚ ਭਾਜਪਾ ਤੇ ਕਾਂਗਰਸ ਦੀ ਟੱਕਰ ਹੈ। ਇਥੇ ਭਾਜਪਾ 17 ਤੇ ਕਾਂਗਰਸ 16 ਸੀਟਾਂ ਅਤੇ ਟੀਐਮਸੀ 2 ਅਤੇ ਆਮ ਆਦਮੀ ਪਾਰਟੀ ਵੀ 2  ਉਤੇ ਅੱਗੇ ਹਨ।

    ਮਨੀਪੁਰ ਵਿਚ ਭਾਜਪਾ 20 ਤੇ ਕਾਂਗਰਸ  6 ਸੀਟਾਂ ਉਤੇ ਅੱਗੇ ਹਨ। ਪੰਜਾਬ ਵਿਚ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ। ਕਾਂਗਰਸ, ਅਕਾਲੀ ਦਲ ਵਰਗੀਆਂ ਰਵਾਇਤੀ ਧਿਰਾਂ ਇਸ ਦੇ ਨੇੜੇ ਤੇੜੇ ਵੀ ਨਜ਼ਰ ਨਹੀਂ ਆ ਰਹੀਆਂ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਅੱਗੇ ਹਨ।

    ਆਪ ਇਸ ਸਮੇਂ 88 ਸੀਟਾਂ ਉਤੇ ਅੱਗੇ ਹਨ। ਕਾਂਗਰਸ 15, ਅਕਾਲੀ ਦਲ 9, ਭਾਜਪਾ 4 ਸੀਟਾਂ ਉਤੇ ਅੱਗੇ ਹਨ।
    Published by:Gurwinder Singh
    First published:

    Tags: Assembly Election Results, Election Results 2022, Exit Poll Results 2022, Punjab Assembly Election Results, Punjab Assembly Election Results 2022

    ਅਗਲੀ ਖਬਰ