Home /News /national /

ਮੇਰੀਆਂ ਮੁਸਲਿਮ ਭੈਣਾਂ ਮੋਦੀ ਨੂੰ ਆਸ਼ੀਰਵਾਦ ਦੇਣ ਲਈ ਘਰਾਂ ਤੋਂ ਨਿਕਲ ਪਈਆਂ ਹਨ: PM ਮੋਦੀ

ਮੇਰੀਆਂ ਮੁਸਲਿਮ ਭੈਣਾਂ ਮੋਦੀ ਨੂੰ ਆਸ਼ੀਰਵਾਦ ਦੇਣ ਲਈ ਘਰਾਂ ਤੋਂ ਨਿਕਲ ਪਈਆਂ ਹਨ: PM ਮੋਦੀ

ਮੇਰੀਆਂ ਮੁਸਲਿਮ ਭੈਣਾਂ ਮੋਦੀ ਨੂੰ ਆਸ਼ੀਰਵਾਦ ਦੇਣ ਲਈ ਘਰਾਂ ਤੋਂ ਨਿਕਲ ਪਈਆਂ ਹਨ: PM ਮੋਦੀ (ਫਾਇਲ ਫੋਟੋ)

ਮੇਰੀਆਂ ਮੁਸਲਿਮ ਭੈਣਾਂ ਮੋਦੀ ਨੂੰ ਆਸ਼ੀਰਵਾਦ ਦੇਣ ਲਈ ਘਰਾਂ ਤੋਂ ਨਿਕਲ ਪਈਆਂ ਹਨ: PM ਮੋਦੀ (ਫਾਇਲ ਫੋਟੋ)

  • Share this:

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਪੁਰ ਦੇਹਾਤ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਦੇ ਕਰੋੜਾਂ ਨਾਗਰਿਕਾਂ ਨੂੰ ਮੁਫਤ ਰਾਸ਼ਨ ਦਾ ਦੋਹਰਾ ਲਾਭ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ 100 ਸਾਲਾਂ ਬਾਅਦ ਇੰਨੇ ਵੱਡੇ ਸੰਕਟ ਵਿੱਚ ਦੁਨੀਆਂ ਦੀ ਇੰਨੀ ਵੱਡੀ ਮਹਾਂਮਾਰੀ ਵਿੱਚ ਵੀ ਗਰੀਬਾਂ ਦਾ ਚੁੱਲ੍ਹਾ ਬਲ ਰਿਹਾ ਹੈ।

    ਯੋਗੀ ਜੀ ਦੀ ਸਰਕਾਰ ਦੀ ਸਖ਼ਤੀ ਨਾਲ ਬਦਮਾਸ਼ਾਂ, ਗੁੰਡਿਆਂ, ਦੰਗਾਕਾਰੀਆਂ ਵਿਚ ਪੈਦਾ ਹੋਇਆ ਡਰ ਸਾਡੀਆਂ ਭੈਣਾਂ ਅਤੇ ਧੀਆਂ ਦੇ ਹੌਸਲੇ ਬੁਲੰਦ ਕਰਨ ਵਿਚ ਬਹੁਤ ਲਾਭਦਾਇਕ ਹੈ। ਇਸੇ ਲਈ ਯੂਪੀ ਦੀ ਹਰ ਭੈਣ-ਬੇਟੀ ਕਹਿ ਰਹੀ ਹੈ ਕਿ ਯੋਗੀ ਯੂਪੀ ਲਈ ਬਹੁਤ ਫਾਇਦੇਮੰਦ ਹਨ।

    ਉਨ੍ਹਾਂ ਕਿਹਾ ਕਿ ਮੇਰੀਆਂ ਮੁਸਲਿਮ ਭੈਣਾਂ ਚੁੱਪਚਾਪ ਬਿਨਾ ਕਿਸੇ ਸ਼ੋਰ-ਸ਼ਰਾਬੇ ਦੇ ਮੋਦੀ ਨੂੰ ਆਸ਼ੀਰਵਾਦ ਦੇਣ ਲਈ ਆਪਣੇ ਘਰਾਂ ਤੋਂ ਨਿਕਲ ਰਹੀਆਂ ਹਨ।

    ਪੀਐਮ ਮੋਦੀ ਨੇ ਕਿਹਾ, 'ਡਬਲ ਇੰਜਣ ਵਾਲੀ ਸਰਕਾਰ ਕਾਨਪੁਰ ਵਿੱਚ ਇੱਕ ਮੈਗਾ ਲੈਦਰ ਪਾਰਕ ਬਣਾ ਰਹੀ ਹੈ।ਕਾਨਪੁਰ 'ਚ ਭਾਜਪਾ ਦੀ ਜਨਸਭਾ 'ਚ ਪੀਐੱਮ ਮੋਦੀ ਨੇ ਕਿਹਾ, 'ਪਹਿਲਾਂ ਸਰਕਾਰਾਂ ਨੇ ਯੂਪੀ ਦੀ ਸਮਰੱਥਾ ਨਾਲ ਇਨਸਾਫ ਨਹੀਂ ਕੀਤਾ।

    ਉਨ੍ਹਾਂ ਨੇ ਯੂ.ਪੀ ਨੂੰ ਲੁੱਟਿਆ, ਦਿਨ-ਰਾਤ ਲੁੱਟਿਆ ਅਤੇ ਇੱਥੋਂ ਦੇ ਲੋਕਾਂ ਨੂੰ ਅਪਰਾਧੀਆਂ-ਦੰਗਾਕਾਰੀਆਂ-ਮਾਫੀਆ ਦੇ ਹਵਾਲੇ ਕਰ ਦਿੱਤਾ।

    Published by:Gurwinder Singh
    First published:

    Tags: Assembly Elections 2022, Modi, Modi 2.0, Modi government, Narendra modi, Punjab Assembly election 2022, Uttar-pradesh-assembly-elections-2022