Assembly Elections Result: ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਭਾਜਪਾ ਨੇ ਚਾਰ ਰਾਜਾਂ ਵਿੱਚ ਬੜ੍ਹਤ ਬਣਾਈ ਹੈ, ਉੱਥੇ ਹੀ ਕਾਂਗਰਸ ਇੱਕ ਵਾਰ ਫਿਰ ਬੁਰੀ ਤਰ੍ਹਾਂ ਫੇਲ ਹੁੰਦੀ ਨਜ਼ਰ ਆ ਰਹੀ ਹੈ। ਦੂਜੇ ਸ਼ਬਦਾਂ ਵਿਚ ਕਹਿਏ ਤਾਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਚੋਣ ਪ੍ਰਦਰਸ਼ਨ ਇਸ ਵਾਰ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਬਹੁਤ ਸ਼ਰਮਨਾਕ ਸਾਬਤ ਹੋਇਆ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਯੂਪੀ ਵਿੱਚ ਪਾਰਟੀ ਦੀ ਵਾਗਡੋਰ ਸੰਭਾਲਣ ਦੇ ਬਾਵਜੂਦ ਵੀ ਸੂਬੇ ਵਿੱਚ ਕਾਂਗਰਸ ਦੀ ਵੋਟ ਸ਼ੇਅਰ ਅੱਧੀ ਰਹਿ ਗਈ। ਪਾਰਟੀ ਯੂਪੀ ਵਿੱਚ 3% ਵੋਟ ਹਾਸਲ ਕਰਨ ਵਿੱਚ ਵੀ ਨਾਕਾਮ ਰਹੀ।
ਇਹ ਵੀ ਪੜ੍ਹੋ:- Punjab Election Results 2022 Live Updates: 'ਆਪ' ਨੇ ਜਿੱਤੀਆਂ 43 ਸੀਟਾਂ, ਅਕਾਲੀ ਦਲ 12 ਜਿੱਤ ਨਾਲ ਦੂਜੇ ਨੰਬਰ 'ਤੇ
ਇੰਨਾ ਹੀ ਨਹੀਂ, ਪੰਜਾਬ ਵਿੱਚ ਵੀ ਜਿੱਥੇ ਕਾਂਗਰਸ ਸੱਤਾ ਵਿੱਚ ਸੀ, ਪਾਰਟੀ ਦਾ ਵੋਟ ਸ਼ੇਅਰ 2017 ਵਿੱਚ 38.5% ਤੋਂ ਘਟ ਕੇ 2022 ਵਿੱਚ 23.3% ਰਹਿ ਗਿਆ। ਇਸ ਤੋਂ ਇਲਾਵਾ 2017 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਕਾਂਗਰਸ ਗੋਆ ਅਤੇ ਮਣੀਪੁਰ 'ਚ ਦੂਜੇ ਸਥਾਨ 'ਤੇ ਖਿਸਕ ਗਈ। ਦੋਵਾਂ ਰਾਜਾਂ ਵਿੱਚ ਪਾਰਟੀ ਦੀ ਵੋਟ ਸ਼ੇਅਰ ਵਿੱਚ ਵੀ ਗਿਰਾਵਟ ਆਈ ਹੈ।
ਮਣੀਪੁਰ ਵਿੱਚ ਕਾਂਗਰਸ ਦੀ ਵੋਟ ਸ਼ੇਅਰ 2017 ਦੇ ਮੁਕਾਬਲੇ ਅੱਧੀ
ਮਣੀਪੁਰ ਵਿੱਚ ਵੀ ਕਾਂਗਰਸ ਦੀ ਹਾਲਤ ਖਰਾਬ ਹੈ। ਇੱਥੇ ਕਾਂਗਰਸ ਦਾ ਵੋਟ ਸ਼ੇਅਰ, ਜੋ 2017 ਵਿੱਚ 35.1% ਸੀ, ਉਹ ਸਾਲ 2022 ਵਿੱਚ ਅੱਧਾ ਰਹਿ ਕੇ 17% ਰਹਿ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਨਾਲ ਗਠਜੋੜ ਇੱਥੋਂ ਦੇ ਸਹਿਯੋਗੀਆਂ ਲਈ ਤਬਾਹਕੁਨ ਸਾਬਤ ਹੋਇਆ ਹੈ। ਖੇਤਰੀ ਪਾਰਟੀ GFP, ਜਿਸ ਨੇ 2017 ਵਿੱਚ 3 ਸੀਟਾਂ ਜਿੱਤੀਆਂ ਸਨ, ਹੁਣ ਕਾਂਗਰਸ ਨਾਲ ਗਠਜੋੜ ਤੋਂ ਬਾਅਦ ਸਿਰਫ ਇੱਕ ਸੀਟ 'ਤੇ ਅੱਗੇ ਹੈ।
ਕਾਂਗਰਸ ਦੀ ਕਮਜ਼ੋਰੀ ਨੇ ਦਿੱਤਾ 'ਆਪ' ਨੂੰ ਮੌਕਾ
ਦਿੱਲੀ ਤੋਂ ਬਾਅਦ ਪੰਜਾਬ ਅਜਿਹਾ ਦੂਜਾ ਸੂਬਾ ਬਣਿਆ ਹੈ ਜਿੱਥੇ ਕਾਂਗਰਸ ਦੇ ਪਤਨ ਨਾਲ ਆਮ ਆਦਮੀ ਪਾਰਟੀ ਦੀ ਚੜ੍ਹਤ ਹੋਈ ਹੈ। ਦੁਪਹਿਰ 12.20 ਵਜੇ ਤੱਕ ਜਾਰੀ ਕੀਤੇ ਗਏ ਚੋਣ ਕਮਿਸ਼ਨ ਦੇ ਅਪਡੇਟ ਮੁਤਾਬਕ 'ਆਪ' ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਅੱਗੇ ਹੈ ਅਤੇ ਪਾਰਟੀ 42.2 ਫੀਸਦੀ ਵੋਟ ਸ਼ੇਅਰ ਨਾਲ 90 ਹਲਕਿਆਂ 'ਚ ਅੱਗੇ ਹੈ। ਕਾਂਗਰਸ 17 ਸੀਟਾਂ 'ਤੇ 23.01 ਫੀਸਦੀ ਵੋਟ ਸ਼ੇਅਰ ਨਾਲ ਭਾਜਪਾ ਦੋ ਸੀਟਾਂ 'ਤੇ 6.7 ਫੀਸਦੀ ਵੋਟ ਸ਼ੇਅਰ ਨਾਲ, ਸ਼੍ਰੋਮਣੀ ਅਕਾਲੀ ਦਲ 17.76 ਫੀਸਦੀ ਵੋਟ ਸ਼ੇਅਰ ਨਾਲ ਛੇ ਸੀਟਾਂ 'ਤੇ ਅੱਗੇ ਹੈ।
ਉੱਤਰ ਪ੍ਰਦੇਸ਼ 'ਚ ਭਾਜਪਾ 259 ਸੀਟਾਂ ਅਤੇ, ਸਪਾ 112 ਸੀਟਾਂ 'ਤੇ ਅੱਗੇ
ਦੁਪਹਿਰ 1 ਵਜੇ ਤੱਕ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 403 ਸੀਟਾਂ 'ਤੇ ਰੁਝਾਨ ਸਾਹਮਣੇ ਆਏ। ਸੱਤਾਧਾਰੀ ਭਾਜਪਾ 259 ਸੀਟਾਂ 'ਤੇ ਅਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ (ਸਪਾ) 112 ਸੀਟਾਂ 'ਤੇ ਅੱਗੇ ਚੱਲ ਰਹੀ ਸੀ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਪਣਾ ਦਲ (ਸੋਨੇਲਾਲ) 10 ਵਿਧਾਨ ਸਭਾ ਸੀਟਾਂ 'ਤੇ, ਰਾਸ਼ਟਰੀ ਲੋਕ ਦਲ (ਆਰਐਲਡੀ) ਅੱਠ ਵਿਧਾਨ ਸਭਾ ਸੀਟਾਂ 'ਤੇ, ਕਾਂਗਰਸ ਦੋ ਸੀਟਾਂ 'ਤੇ, ਬਹੁਜਨ ਸਮਾਜ ਪਾਰਟੀ (ਬਸਪਾ) ਤਿੰਨ ਸੀਟਾਂ 'ਤੇ ਅੱਗੇ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Priyanka Gandhi, Punjab Assembly election 2022, Rahul Gandhi, Uttar Pardesh, Uttar-pradesh-assembly-elections-2022