ਸ੍ਰੀਨਗਰ ਵਿਚ ਅਤਿਵਾਦੀਆਂ ਵੱਲੋਂ ਗ੍ਰੇਨੇਡ ਹਮਲਾ, 8 ਜ਼ਖਮੀ

ਸ੍ਰੀਨਗਰ (Srinagar) ਵਿਚ ਗ੍ਰੇਨੇਡ ਹਮਲਾ (Grenade Attack) ਕੀਤਾ ਹੈ। ਇਹ ਹਮਲਾ ਸ੍ਰੀਨਗਰ ਦੇ ਹਰਿ ਸਿੰਘ ਹਾਈ ਸਟਰੀਟ ਇਲਾਕੇ ਵਿਚ ਹੋਇਆ ਹੈ। ਹਮਲੇ ਤੋਂ ਬਾਅਦ ਭਾਰਤੀ ਫੌਜ ਨੇ (Indian Army) ਇਲਾਕੇ ਦੀ ਘੇਰਾਬੰਦੀ ਕਰਕੇ ਸਰਚ ਆਪ੍ਰੇਸ਼ਨ (Search Operation) ਸ਼ੁਰੂ ਕਰ ਦਿੱਤਾ ਹੈ। ਇਸ ਗ੍ਰੇਨੇਡ ਹਮਲੇ ਵਿਚ 8 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਸਾਰਿਆਂ ਦੀ ਹਾਲਤ ਠੀਕ ਹੈ।

News18 Punjab
Updated: October 12, 2019, 5:34 PM IST
ਸ੍ਰੀਨਗਰ ਵਿਚ ਅਤਿਵਾਦੀਆਂ ਵੱਲੋਂ ਗ੍ਰੇਨੇਡ ਹਮਲਾ, 8 ਜ਼ਖਮੀ
ਸ੍ਰੀਨਗਰ ਵਿਚ ਅਤਿਵਾਦੀਆਂ ਵੱਲੋਂ ਗ੍ਰੇਨੇਡ ਹਮਲਾ, 8 ਜ਼ਖਮੀ
News18 Punjab
Updated: October 12, 2019, 5:34 PM IST
ਅਤਿਵਾਦੀਆਂ (Terrorists) ਨੇ ਸ੍ਰੀਨਗਰ (Srinagar) ਵਿਚ ਗ੍ਰੇਨੇਡ ਹਮਲਾ (Grenade Attack) ਕੀਤਾ ਹੈ। ਇਹ ਹਮਲਾ ਸ੍ਰੀਨਗਰ ਦੇ ਹਰਿ ਸਿੰਘ ਹਾਈ ਸਟਰੀਟ ਇਲਾਕੇ ਵਿਚ ਹੋਇਆ ਹੈ। ਹਮਲੇ ਤੋਂ ਬਾਅਦ ਭਾਰਤੀ ਫੌਜ ਨੇ (Indian Army) ਇਲਾਕੇ ਦੀ ਘੇਰਾਬੰਦੀ ਕਰਕੇ ਸਰਚ ਆਪ੍ਰੇਸ਼ਨ (Search Operation) ਸ਼ੁਰੂ ਕਰ ਦਿੱਤਾ ਹੈ। ਇਸ ਗ੍ਰੇਨੇਡ ਹਮਲੇ ਵਿਚ 8 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਸਾਰਿਆਂ ਦੀ ਹਾਲਤ ਠੀਕ ਹੈ। ਫੌਜ ਵੱਲੋਂ ਅਤਿਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਤਿਵਾਦੀ ਦੱਖਣੀ ਕਸ਼ਮੀਰ (South Kashmir) ਦੇ ਅਨੰਤਨਾਗ (Anantnag) ਵਿਚ ਗ੍ਰੇਨੇਡ ਹਮਲਾ ਕਰ ਚੁੱਕੇ ਹਨ। ਇਹ ਹਮਲਾ 5 ਅਕਤੂਬਰ ਨੂੰ ਹੋਇਆ ਸੀ। ਡੀਸੀ ਦਫਤਰ ਦੇ ਬਾਹਰ ਹੋਏ ਹਮਲੇ ਵਿਚ 14 ਲੋਕ ਜਖਮੀ ਹੋਏ ਸਨ। ਜਿਨ੍ਹਾਂ ਵਿਚ ਇਕ ਪੱਤਰਕਾਰ ਅਤੇ ਇਕ ਟ੍ਰੈਫਿਕ ਪੁਲਿਸ ਕਰਮਚਾਰੀ ਵੀ ਸ਼ਾਮਿਲ ਸੀ।ਜ਼ਿਕਰਯੋਗ ਹੈ ਕਿ ਸੁਰੱਖਿਆ ਏਜੰਸੀਆਂ (Security Agency) ਨੇ ਇਸ ਦੇ ਲਈ ਪਹਿਲਾਂ ਵੀ ਚੇਤਾਵਨੀ ਜਾਰੀ ਕੀਤੀ ਸੀ ਕਿ ਅਤਿਵਾਦੀ ਘਾਟੀ ਵਿਚ ਕਸ਼ਮੀਰ ਦੇ ਵੱਖ-ਵੱਖ ਜ਼ਿਲਿਆਂ ਵਿਚ ਭੀੜ ਵਾਲੇ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਇਸ ਦੇ ਮੱਦੇਨਜ਼ਰ ਘਾਟੀ ਦੇ ਲਗਭਗ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ਅਤੇ ਸਵੇਦਨਸ਼ੀਲ ਖੇਤਰਾਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸੜਕ ਉਪਰੋਂ ਲੰਘਣ ਵਾਲੇ ਸਖਸ਼ ਦੇ ਸ਼ੱਕੀ ਹੋਣ ਤੇ ਉਸਦੀ ਤਲਾਸ਼ੀ ਲਈ ਜਾ ਰਹੀ ਹੈ।
First published: October 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...