• Home
 • »
 • News
 • »
 • national
 • »
 • ATM CASH WITHDRAWAL CHARGES TO INCREASE FROM NEXT MONTH CHECK DETAILS

ATM ਤੋਂ ਕੈਸ਼ ਕਢਵਾਉਣਾ ਹੋਵੇਗਾ ਮਹਿੰਗਾ, ਹੁਣ ਲਿਮਿਟ ਤੋਂ ਜ਼ਿਆਦਾ ਕਢਵਾਉਣ 'ਤੇ ਲੱਗੇਗਾ ਇੰਨਾ ਚਾਰਜ, ਜਾਣੋ

ATM transactions charges to increase : ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਐਕਸਿਸ ਬੈਂਕ ਜਾਂ ਹੋਰ ਬੈਂਕਾਂ ਦੇ ਏਟੀਐਮ 'ਤੇ ਮੁਫਤ ਸੀਮਾ ਤੋਂ ਵੱਧ ਵਿੱਤੀ ਲੈਣ-ਦੇਣ 'ਤੇ 21 ਰੁਪਏ ਅਤੇ ਜੀਐਸਟੀ ਲੱਗੇਗਾ। ਇਹ ਸੋਧੀਆਂ ਦਰਾਂ 1 ਜਨਵਰੀ 2022 ਤੋਂ ਲਾਗੂ ਹੋਣਗੀਆਂ।

ATM ਤੋਂ ਕੈਸ਼ ਕਢਵਾਉਣਾ ਹੋਵੇਗਾ ਮਹਿੰਗਾ, ਹੁਣ ਲਿਮਿਟ ਤੋਂ ਜ਼ਿਆਦਾ ਕਢਵਾਉਣ 'ਤੇ ਲੱਗੇਗਾ ਇੰਨਾ ਚਾਰਜ, ਜਾਣੋ

 • Share this:
  ਨਵੀਂ ਦਿੱਲੀ : ਅਗਲੇ ਮਹੀਨੇ ਯਾਨੀ ਸਾਲ 2022 ਤੋਂ ATM ਤੋਂ ਨਕਦੀ ਕਢਵਾਉਣਾ ਮਹਿੰਗਾ ਹੋ ਜਾਵੇਗਾ। ਜੀ ਹਾਂ.. ਹੁਣ ਨਕਦੀ ਕਢਵਾਉਣਾ (Cash transaction) ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਬੈਂਕ ਗਾਹਕ ਦੇ ਏਟੀਐਮ ਤੋਂ ਨਿਰਧਾਰਤ ਸੀਮਾ ਤੋਂ ਵੱਧ ਪੈਸੇ ਕਢਵਾਉਣ 'ਤੇ ਚਾਰਜ ਲਗਾ ਸਕਦੇ ਹਨ। ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਐਕਸਿਸ ਬੈਂਕ ਜਾਂ ਹੋਰ ਬੈਂਕਾਂ ਦੇ ਏਟੀਐਮ 'ਤੇ ਮੁਫਤ ਸੀਮਾ ਤੋਂ ਵੱਧ ਵਿੱਤੀ ਲੈਣ-ਦੇਣ 'ਤੇ 21 ਰੁਪਏ ਅਤੇ ਜੀਐਸਟੀ ਲੱਗੇਗਾ। ਇਹ ਸੋਧੀਆਂ ਦਰਾਂ 1 ਜਨਵਰੀ 2022 ਤੋਂ ਲਾਗੂ ਹੋਣਗੀਆਂ।

  ਅਗਲੇ ਮਹੀਨੇ ਤੋਂ, ਗਾਹਕਾਂ ਨੂੰ 20 ਰੁਪਏ ਦੀ ਬਜਾਏ 21 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਦਾ ਭੁਗਤਾਨ ਕਰਨਾ ਹੋਵੇਗਾ ਜੇਕਰ ਉਹ ਮੁਫਤ ਲੈਣ-ਦੇਣ ਦੀ ਮਹੀਨਾਵਾਰ ਸੀਮਾ ਨੂੰ ਪਾਰ ਕਰਦੇ ਹਨ। ਆਰਬੀਆਈ ਨੇ ਕਿਹਾ ਸੀ ਕਿ ਜ਼ਿਆਦਾ ਇੰਟਰਚੇਂਜ ਚਾਰਜ ਅਤੇ ਆਮ ਲਾਗਤ ਵਿੱਚ ਵਾਧੇ ਦੇ ਕਾਰਨ, ਟ੍ਰਾਂਜੈਕਸ਼ਨ 'ਤੇ ਚਾਰਜ ਨੂੰ 21 ਰੁਪਏ ਤੱਕ ਵਧਾਉਣ ਦੀ ਇਜਾਜ਼ਤ ਦਿੱਤੀ ਹੈ।

  ਮੁਫਤ ATM ਨਕਦ ਕਢਵਾਉਣਾ

  ਗਾਹਕ ਆਪਣੇ ਬੈਂਕ ਦੇ ਏਟੀਐਮ ਤੋਂ ਹਰ ਮਹੀਨੇ 5 ਮੁਫਤ ਲੈਣ-ਦੇਣ (ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ) ਕਰਨ ਦੇ ਯੋਗ ਹੋਣਗੇ। ਉਹ ਮੈਟਰੋ ਸ਼ਹਿਰਾਂ ਵਿੱਚ ਹੋਰ ਬੈਂਕਾਂ ਦੇ ਏਟੀਐਮ ਤੋਂ ਤਿੰਨ ਅਤੇ ਗੈਰ-ਮੈਟਰੋ ਕੇਂਦਰਾਂ ਵਿੱਚ ਪੰਜ ਮੁਫਤ ਲੈਣ-ਦੇਣ ਕਰਨ ਦੇ ਯੋਗ ਹੋਣਗੇ। ਇਸ ਤੋਂ ਇਲਾਵਾ, ਆਰਬੀਆਈ ਨੇ ਬੈਂਕਾਂ ਨੂੰ ਸਾਰੇ ਕੇਂਦਰਾਂ ਵਿੱਚ ਵਿੱਤੀ ਲੈਣ-ਦੇਣ ਲਈ ਪ੍ਰਤੀ ਟ੍ਰਾਂਜੈਕਸ਼ਨ ਫੀਸ 15 ਰੁਪਏ ਤੋਂ ਵਧਾ ਕੇ 17 ਰੁਪਏ ਅਤੇ ਗੈਰ-ਵਿੱਤੀ ਲੈਣ-ਦੇਣ ਲਈ 5 ਰੁਪਏ ਤੋਂ ਵਧਾ ਕੇ 6 ਰੁਪਏ ਕਰਨ ਦੀ ਇਜਾਜ਼ਤ ਦਿੱਤੀ ਹੈ।

  ਇੰਟਰਚੇਂਜ ਫੀਸ ਦੇ ਨਵੇਂ ਨਿਯਮ 1 ਅਗਸਤ ਤੋਂ ਲਾਗੂ

  ਗਾਹਕ ਆਪਣੇ ਖੁਦ ਦੇ ਬੈਂਕ ATM ਤੋਂ ਹਰ ਮਹੀਨੇ ਪੰਜ ਮੁਫਤ ਲੈਣ-ਦੇਣ (ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਸਮੇਤ) ਲਈ ਯੋਗ ਬਣੇ ਰਹਿਣਗੇ। ਉਹ ਮੈਟਰੋ ਸ਼ਹਿਰਾਂ ਵਿੱਚ ਦੂਜੇ ਬੈਂਕਾਂ ਦੇ ਏਟੀਐਮ ਤੋਂ ਤਿੰਨ ਅਤੇ ਗੈਰ-ਮੈਟਰੋ ਕੇਂਦਰਾਂ ਵਿੱਚ ਪੰਜ ਮੁਫਤ ਲੈਣ-ਦੇਣ ਕਰਨ ਦੇ ਯੋਗ ਹੋਣਗੇ।
  Published by:Sukhwinder Singh
  First published:
  Advertisement
  Advertisement