ਏਟੀਐਮ ਤੋਂ ਪੈਸੇ ਕਢਵਾਉਣ ਲਈ ਹੁਣ ਹੋਰ ਚਾਰਜ ਅਦਾ ਕਰਨੇ ਪੈਣਗੇ, ਜਾਣੋ ਨਵੇਂ ਨਿਯਮ

News18 Punjabi | News18 Punjab
Updated: June 11, 2021, 7:15 AM IST
share image
ਏਟੀਐਮ ਤੋਂ ਪੈਸੇ ਕਢਵਾਉਣ ਲਈ ਹੁਣ ਹੋਰ ਚਾਰਜ ਅਦਾ ਕਰਨੇ ਪੈਣਗੇ, ਜਾਣੋ ਨਵੇਂ ਨਿਯਮ
ਏਟੀਐਮ ਤੋਂ ਪੈਸੇ ਕਢਵਾਉਣ ਲਈ ਹੁਣ ਹੋਰ ਚਾਰਜ ਅਦਾ ਕਰਨੇ ਪੈਣਗੇ, ਜਾਣੋ ਨਵੇਂ ਨਿਯਮ

ATM Withdrawal Charges Increased-ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਏਟੀਐਮ ਕੱਢਵਾਉਣ ਸੰਬੰਧੀ ਚਾਰਜ ਵਧਾਏ ਹਨ। ਨਵੀਆਂ ਤਬਦੀਲੀਆਂ ਅਗਸਤ, 2021 ਤੋਂ ਲਾਗੂ ਹੋਣਗੀਆਂ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਪੂਰੇ ਭਾਰਤ ਵਿੱਚ ਏਟੀਐਮ ਤੋਂ ਪੈਸੇ ਕਢਵਾਉਣ ਦੇ ਚਾਰਜ ਵਿੱਚ ਵਾਧਾ ਹੋਇਆ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਏਟੀਐਮ ਕੱਢਵਾਉਣ ਸੰਬੰਧੀ ਚਾਰਜ ਵਧਾਏ ਹਨ। ਨਵੀਆਂ ਤਬਦੀਲੀਆਂ ਅਗਸਤ, 2021 ਤੋਂ ਲਾਗੂ ਹੋਣਗੀਆਂ। ਇਸ ਲਈ, ਏਟੀਐਮ ਉਪਭੋਗਤਾਵਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿੰਨੀ ਵਧੇਰੇ ਅਦਾਇਗੀ ਕਰਨੀ ਪਵੇਗੀ।

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਵੀਰਵਾਰ ਨੂੰ ਏਟੀਐਮਜ਼ ਰਾਹੀਂ ਕੀਤੇ ਹਰ ਵਿੱਤੀ ਲੈਣਦੇਣ ਲਈ ਇੰਟਰਚੇਂਜ ਫੀਸ ਨੂੰ 15 ਰੁਪਏ ਤੋਂ ਵਧਾ ਕੇ 17 ਰੁਪਏ ਕਰਨ ਦਾ ਐਲਾਨ ਕੀਤਾ ਹੈ। ਏਟੀਐਮ ਤੋਂ ਪੈਸੇ ਕੱਢਵਾਉਣ ਦੀ ਫੀਸ ਵਿੱਚ ਵਾਧਾ 1 ਜਨਵਰੀ, 2022 ਤੋਂ ਲਾਗੂ ਹੋਵੇਗਾ। ਯਾਨੀ, ਨਵੇਂ ਸਾਲ ਦੇ ਪਹਿਲੇ ਦਿਨ ਤੋਂ ਤੁਹਾਨੂੰ ਵਧੇਰੇ ਫੀਸ ਦੇਣੀ ਪਵੇਗੀ।

ਇਸਦੇ ਨਾਲ ਹੀ, ਆਰਬੀਆਈ ਨੇ ਕਿਸੇ ਵੀ ਬੈਂਕ ਦੇ ਗਾਹਕਾਂ ਨੂੰ ਹਰ ਮਹੀਨੇ ਮੁਫਤ ਵਿੱਚ ਏਟੀਐਮ ਤੋਂ ਪੈਸੇ ਕੱਢਵਾਉਣ ਬਾਅਦ ਗਾਹਕਾਂ 'ਤੇ ਲੱਗਣ ਵਾਲੇ ਚਾਰਜ ਦੀ ਵੱਧ ਤੋਂ ਵੱਧ ਸੀਮਾ 20 ਰੁਪਏ ਤੋਂ ਵਧਾ ਕੇ 21 ਰੁਪਏ ਕਰਨ ਦਾ ਐਲਾਨ ਵੀ ਕੀਤਾ ਹੈ। ਬੈਂਕ ਇਸ ਸਮੇਂ ਗਾਹਕਾਂ ਨੂੰ ਏਟੀਐਮ ਤੋਂ 5 ਮੁਫਤ ਨਗਦੀ ਕੱਢਵਾਉਣ ਦੀ ਪੇਸ਼ਕਸ਼ ਕਰਦੇ ਹਨ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਪਿਛਲੀ ਵਾਰ ਏਟੀਐਮ ਇੰਟਰਚੇਂਜ ਫੀਸ ਨੂੰ ਅਗਸਤ 2012 ਵਿੱਚ ਬਦਲਿਆ ਗਿਆ ਸੀ।
ਉਸੇ ਸਮੇਂ, ਗਾਹਕਾਂ ਤੇ ਲਾਗੂ ਹੋਣ ਵਾਲੇ ਖਰਚਿਆਂ ਨੂੰ ਅਗਸਤ 2014 ਵਿੱਚ ਸੋਧਿਆ ਗਿਆ ਸੀ। ਅਜਿਹੀ ਸਥਿਤੀ ਵਿੱਚ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਪੜਤਾਲ ਕਰਨ ਤੋਂ ਬਾਅਦ ਇੰਟਰਚੇਂਜ ਫੀਸ ਅਤੇ ਗਾਹਕ ਫੀਸ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਆਰਬੀਆਈ ਨੇ ਕਿਹਾ ਕਿ ਇਹ ਫੈਸਲਾ ਬੈਂਕਾਂ ਅਤੇ ਏਟੀਐਮ ਸੰਚਾਲਕਾਂ ਤੇ ਏਟੀਐਮ ਤੈਨਾਤੀ ਦੀ ਲਾਗਤ ਅਤੇ ਰੱਖ ਰਖਾਵ ਦੇ ਨਾਲ-ਨਾਲ ਸਾਰੇ ਹਿੱਸੇਦਾਰਾਂ ਅਤੇ ਖਪਤਕਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਕੇਂਦਰੀ ਬੈਂਕ ਨੇ ਗੈਰ-ਵਿੱਤੀ ਲੈਣ-ਦੇਣ ਦੀ ਫੀਸ 5 ਰੁਪਏ ਤੋਂ ਵਧਾ ਕੇ 6 ਰੁਪਏ ਕਰ ਦਿੱਤੀ ਹੈ, ਜੋ ਕਿ 1 ਅਗਸਤ, 2021 ਤੋਂ ਲਾਗੂ ਹੋਵੇਗੀ।
Published by: Sukhwinder Singh
First published: June 11, 2021, 9:30 AM IST
ਹੋਰ ਪੜ੍ਹੋ
ਅਗਲੀ ਖ਼ਬਰ