Home /News /national /

ਬਾਜ਼ਾਰੀ ਭਾਅ ਨਾਲੋਂ 11 ਰੁਪਏ ਕਿਲੋ ਸਸਤਾ ਆਟਾ ਵੇਚੇਗੀ ਸਰਕਾਰ

ਬਾਜ਼ਾਰੀ ਭਾਅ ਨਾਲੋਂ 11 ਰੁਪਏ ਕਿਲੋ ਸਸਤਾ ਆਟਾ ਵੇਚੇਗੀ ਸਰਕਾਰ

ਬਾਜ਼ਾਰੀ ਭਾਅ ਨਾਲੋਂ 11 ਰੁਪਏ ਕਿਲੋ ਸਸਤਾ ਆਟਾ ਵੇਚੇਗੀ ਸਰਕਾਰ (ਫਾਇਲ ਫੋਟੋ)

ਬਾਜ਼ਾਰੀ ਭਾਅ ਨਾਲੋਂ 11 ਰੁਪਏ ਕਿਲੋ ਸਸਤਾ ਆਟਾ ਵੇਚੇਗੀ ਸਰਕਾਰ (ਫਾਇਲ ਫੋਟੋ)

6 ਫਰਵਰੀ ਤੋਂ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (NAFED) ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਲਿਮਟਿਡ (NCCF) ਸਸਤੇ ਆਟੇ ਦੀ ਵਿਕਰੀ ਸ਼ੁਰੂ ਕਰਨਗੇ।

  • Share this:

ਦੇਸ਼ ਵਿਚ ਕਣਕ ਤੇ ਆਟੇ ਦੀਆਂ ਕੀਮਤਾਂ ਨੂੰ ਰੋਕਣ ਲਈ ਸਰਕਾਰ ਨੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ 'ਚ ਕਣਕ ਦਾ ਰੇਟ (Wheat Price) 3000 ਰੁਪਏ ਪ੍ਰਤੀ ਕੁਇੰਟਲ ਤੋਂ ਉਪਰ ਚਲਾ ਗਿਆ ਹੈ, ਜਦਕਿ ਆਟਾ ਵੀ 40 ਰੁਪਏ ਪ੍ਰਤੀ ਕਿਲੋ (Atta Price) ਉਤੇ ਪਹੁੰਚ ਗਿਆ ਹੈ।

ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਹੁਣ ਆਟਾ 29.50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਲੋਕਾਂ ਨੂੰ ਹੁਣ ਬਾਜ਼ਾਰੀ ਕੀਮਤ ਤੋਂ ਕਰੀਬ 11 ਰੁਪਏ ਕਿਲੋ ਸਸਤਾ ਆਟਾ ਮਿਲੇਗਾ।

6 ਫਰਵਰੀ ਤੋਂ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (NAFED) ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਲਿਮਟਿਡ (NCCF) ਸਸਤੇ ਆਟੇ ਦੀ ਵਿਕਰੀ ਸ਼ੁਰੂ ਕਰਨਗੇ।

CNBCTV ਹਿੰਦੀ ਦੀ ਇਕ ਰਿਪੋਰਟ ਦੇ ਅਨੁਸਾਰ ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐਫਪੀਡੀ) ਦੇ ਸਕੱਤਰ ਸੰਜੀਵ ਚੋਪੜਾ ਨੇ ਦੱਸਿਆ ਕਿ ਇਹ ਫੈਸਲਾ ਆਮ ਲੋਕਾਂ ਨੂੰ ਆਟੇ ਦੀ ਸਪਲਾਈ ਦੀ ਸਮੀਖਿਆ ਦੌਰਾਨ ਲਿਆ ਗਿਆ ਹੈ।

NAFED ਅਤੇ NFCC ਵੱਖ-ਵੱਖ ਆਊਟਲੈਟਸ ਰਾਹੀਂ 29.50 ਰੁਪਏ ਪ੍ਰਤੀ ਕਿਲੋ ਆਟਾ ਵੇਚੇਗਾ। ਇਹ ਆਟਾ ਵੱਖ-ਵੱਖ ਪ੍ਰਚੂਨ ਦੁਕਾਨਾਂ, ਮੋਬਾਈਲ ਵੈਨਾਂ ਆਦਿ ਰਾਹੀਂ ਸਸਤੇ ਰੇਟਾਂ 'ਤੇ ਵੇਚਿਆ ਜਾਵੇਗਾ। ਇਹ ਅਦਾਰੇ ਇਸ ਨੂੰ "ਭਾਰਤ ਆਟਾ" ਦੇ ਨਾਂ ਨਾਲ ਜਾਂ ਹੋਰ ਨਾਵਾਂ ਨਾਲ ਵੇਚਣਗੇ।

ਭਾਰਤੀ ਖੁਰਾਕ ਨਿਗਮ (FCI), ਕੇਂਦਰੀ ਭੰਡਾਰ, ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (NAFED) ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਲਿਮਟਿਡ (NCCF) ਦੀ DFPD ਸਕੱਤਰ ਨਾਲ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇਹ ਸੰਸਥਾਵਾਂ ਐਫ.ਸੀ.ਆਈ. ਤੋਂ 3 ਲੱਖ ਮੀਟ੍ਰਿਕ ਟਨ ਕਣਕ ਚੁੱਕਣਗੀਆਂ।

ਇਸ ਕਣਕ ਤੋਂ ਬਣਿਆ ਆਟਾ ਸਸਤੇ ਭਾਅ ਵੇਚਿਆ ਜਾਵੇਗਾ। ਕੇਂਦਰੀ ਭੰਡਾਰ ਨੇ ਪਹਿਲਾਂ ਹੀ 29.50 ਰੁਪਏ ਪ੍ਰਤੀ ਕਿਲੋ ਆਟਾ ਵੇਚਣਾ ਸ਼ੁਰੂ ਕਰ ਦਿੱਤਾ ਹੈ। NAFED ਅਤੇ NFCC 6 ਫਰਵਰੀ ਤੋਂ ਇਸ ਕੀਮਤ 'ਤੇ ਆਟੇ ਦੀ ਸਪਲਾਈ ਸ਼ੁਰੂ ਕਰ ਦੇਣਗੇ।

Published by:Gurwinder Singh
First published:

Tags: Atta, Storing Wheat, Wheat