• Home
  • »
  • News
  • »
  • national
  • »
  • AYODHYA BABRI DEMOLITION CASE VERDICT LIVE UPDATES LK ADVANI MURALI MANOHAR JOSHI UMA BHARTI AND KALYAN SINGH

ਬਾਬਰੀ ਮਸਜਿਦ ਢਾਹੁਣ ਦੇ ਮਾਮਲੇ 'ਚ ਅਡਵਾਨੀ ਸਣੇ ਸਾਰੇ ਮੁਲਜ਼ਮ ਬਰੀ

ਬਾਬਰੀ ਮਸਜਿਦ ਢਾਹੁਣ ਦੇ ਮਾਮਲਾ 'ਚ ਅਡਵਾਨੀ ਸਣੇ ਸਾਰੇ ਮੁਲਜ਼ਮ ਬਰੀ

ਬਾਬਰੀ ਮਸਜਿਦ ਢਾਹੁਣ ਦੇ ਮਾਮਲਾ 'ਚ ਅਡਵਾਨੀ ਸਣੇ ਸਾਰੇ ਮੁਲਜ਼ਮ ਬਰੀ

  • Share this:
    ਵਿਸ਼ੇਸ਼ ਸੀਬੀਆਈ ਅਦਾਲਤ ਨੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ​​ਮਨੋਹਰ ਜੋਸ਼ੀ, ਕਲਿਆਣ ਸਿੰਘ ਅਤੇ ਉਮਾ ਭਾਰਤੀ ਸਮੇਤ ਸਾਰੇ 32 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਨੇ ਕਿਹਾ ਕਿ ਮਸਜਿਦ ਢਾਹੁਣ ਦੀ ਪਹਿਲਾਂ ਯੋਜਨਾ ਨਹੀਂ ਸੀ।

    ਫ਼ੈਸਲੇ ਵੇਲੇ ਕਈ ਮੁਲਜ਼ਮ ਅਦਾਲਤ ਵਿੱਚ ਹਾਜ਼ਰ ਸਨ ਤੇ ਕਈ ਵੀਡੀਓ ਕਾਨਫਰੰਸ ਦੁਆਰਾ ਮੌਜੂਦ ਸਨ। 32 ਵਿੱਚੋਂ 26 ਮੁਲਜ਼ਮ ਅਦਾਲਤ ਵਿੱਚ ਮੌਜੂਦ ਹਨ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਹਨ। ਜੱਜ ਨੇ ਕਿਹਾ ਕਿ ਉਥੇ ਮੌਜੂਦ ਨਾਮਜ਼ਦ ਲੋਕਾਂ ਨੇ ਕਾਰ ਸੇਵਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਸਾਬਤ ਕਰਨ ਲਈ ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਮਿਲੇ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਸੀ।

    ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਘਟਨਾ ਵਾਲੇ ਦਿਨ ਵੀਐਚਪੀ ਅਤੇ ਇਸ ਦੇ ਤਤਕਾਲੀ ਪ੍ਰਧਾਨ ਸਵਰਗੀ ਅਸ਼ੋਕ ਸਿੰਘਲ ਨੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ। ਜੱਜ ਨੇ ਆਪਣੇ ਫੈਸਲੇ ਵਿੱਚ ਅਸ਼ੋਕ ਸਿੰਘਲ ਦੀ ਇੱਕ ਵੀਡੀਓ ਦਾ ਜ਼ਿਕਰ ਵੀ ਕੀਤਾ। ਜੱਜ ਨੇ ਕਿਹਾ ਕਿ ਉਥੇ ਮੌਜੂਦ ਸਾਰੇ ਮੁਲਜ਼ਮ, ਕਾਰ ਸੇਵਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ। ਇਹ ਸਾਬਤ ਕਰਨ ਲਈ ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਮਿਲੇ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਸੀ।
    Published by:Gurwinder Singh
    First published: