ਨੌਜਵਾਨ IAS ਅਫਸਰ ਨੇ ਪੇਸ਼ ਕੀਤੀ ਮਿਸਾਲ, ਮਹਿਜ਼ 11 ਬਰਾਤੀ ਤੇ 101 ਰੁਪਏ ਲੈ ਕੇ ਕੀਤਾ ਵਿਆਹ

News18 Punjabi | News18 Punjab
Updated: June 26, 2021, 10:13 AM IST
share image
ਨੌਜਵਾਨ IAS ਅਫਸਰ ਨੇ ਪੇਸ਼ ਕੀਤੀ ਮਿਸਾਲ, ਮਹਿਜ਼ 11 ਬਰਾਤੀ ਤੇ 101 ਰੁਪਏ ਲੈ ਕੇ ਕੀਤਾ ਵਿਆਹ
ਨੌਜਵਾਨ IAS ਅਫਸਰ ਨੇ ਪੇਸ਼ ਕੀਤੀ ਮਿਸਾਲ, ਮਹਿਜ਼ 11 ਬਰਾਤੀ ਤੇ 101 ਰੁਪਏ ਲੈ ਕੇ ਵਿਆਹ

  • Share this:
  • Facebook share img
  • Twitter share img
  • Linkedin share img
ਯੂਪੀ ਕੇਡਰ ਦੇ ਨੌਜਵਾਨ ਆਈਏਐਸ (IAS) ਅਧਿਕਾਰੀ ਪ੍ਰਸ਼ਾਂਤ ਨਾਗਰ ਨੇ ਬਿਨਾਂ ਦਾਜ ਵਿਆਹ ਕਰਵਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਅਯੁੱਧਿਆ (Ayodhya ਦੇ ਜੁਆਇੰਟ ਮੈਜਿਸਟਰੇਟ ਦੇ ਅਹੁਦੇ 'ਤੇ ਤਾਇਨਾਤ ਪ੍ਰਸ਼ਾਂਤ ਨਾਗਰ ਨੇ ਸਿਰਫ 101 ਰੁਪਏ ਦੇ ਖਰਚੇ 'ਤੇ ਵਿਆਹ ਕਰਵਾਇਆ, ਜਿਸ ਨੂੰ ਲੈ ਕੇ ਇਲਾਕੇ 'ਚ ਕਾਫ਼ੀ ਚਰਚਾ ਹੋ ਰਹੀ ਹੈ।

ਉਸ ਨੇ ਵਿਆਹ ਵਿਚ ਸਿਰਫ 101 ਰੁਪਏ ਸ਼ਗਨ ਲੈ ਕੇ ਦਿੱਲੀ ਵਿਚ ਰਹਿਣ ਵਾਲੀ ਡਾਕਟਰ ਮਨੀਸ਼ਾ ਭੰਡਾਰੀ ਨਾਲ ਸੱਤ ਫੇਰੇ ਲਏ। ਇਸ ਦੌਰਾਨ, ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਵਿਆਹ ਵਿੱਚ ਸਿਰਫ 11 ਬਰਾਤੀ ਸ਼ਾਮਲ ਹੋਏ।

ਜੁਆਇੰਟ ਮੈਜਿਸਟਰੇਟ ਪ੍ਰਸ਼ਾਂਤ ਨਾਗਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ ਮਈ ਵਿੱਚ ਕੋਰੋਨਾ ਕਾਰਨ ਮੌਤ ਹੋ ਗਈ ਸੀ। ਉਹ ਪਹਿਲਾਂ ਹੀ ਬਹੁਤ ਦੁਖੀ ਹੈ। ਨਾਲ ਹੀ ਉਨ੍ਹਾਂ ਦਾ ਪਿਤਾ ਦਾਜ ਦੇ ਵਿਰੁੱਧ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਭੈਣ ਦੇ ਵਿਆਹ ਵਿੱਚ ਵੀ ਦਾਜ ਨਹੀਂ ਦਿੱਤਾ ਗਿਆ ਸੀ।
ਪ੍ਰਸ਼ਾਂਤ ਨਾਗਰ ਦੀ ਭੈਣ ਦਾ ਵਿਆਹ ਸ਼ਗਨ ਵਜੋਂ ਸਿਰਫ 101 ਰੁਪਏ ਦੇ ਕੇ ਹੋਇਆ ਸੀ। ਪ੍ਰਸ਼ਾਂਤ ਦੇ ਪਿਤਾ ਰਣਜੀਤ ਨਾਗਰ ਦਾ ਕਹਿਣਾ ਹੈ ਕਿ ਵਿਆਹ ਵਿੱਚ ਵਿਅਰਥ ਖਰਚ ਕਰਕੇ ਲੋਕਾਂ ਵਿੱਚ ਆਪਣੀ ਹੈਸੀਅਤ ਵਿਖਾਉਣ ਨਾਲੋਂ ਚੰਗਾ ਹੈ ਕਿ ਕੁਝ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਉਣ ਵਿੱਚ ਇਹ ਪੈਸਾ ਖਰਚ ਕੀਤਾ ਜਾਵੇ।

ਆਈਏਐਸ ਅਧਿਕਾਰੀ ਨੇ ਕਿਹਾ ਕਿ ਉਸ ਦੀ ਭੈਣ ਦੇ ਵਿਆਹ ਵਿੱਚ ਉਸ ਦੇ ਪਿਤਾ ਨੇ ਸਹੁੰ ਚੁੱਕੀ ਸੀ ਕਿ ਉਹ ਆਪਣੇ ਪੁੱਤਰਾਂ ਦੇ ਵਿਆਹ ਵਿੱਚ ਵੀ ਦਾਜ ਨਹੀਂ ਲਵੇਗਾ। ਉਸ ਨੇ ਕਿਹਾ ਕਿ ਉਹ ਖ਼ੁਦ ਵੀ ਵਿਆਹ ਵਿੱਚ ਦਾਜ ਲੈਣ ਦੇ ਵਿਰੁੱਧ ਸੀ।

ਪ੍ਰਸ਼ਾਂਤ ਨਾਗਰ ਨੇ ਡਾ ਮਨੀਸ਼ਾ ਨਾਲ ਲਵ ਮੈਰਿਜ ਕੀਤੀ ਹੈ। ਦੋਵਾਂ ਨੇ ਇਕ ਦੂਜੇ ਨਾਲ ਵਾਅਦਾ ਕੀਤਾ ਹੈ ਕਿ ਉਹ ਆਪਣੀਆਂ ਨੌਕਰੀਆਂ ਵਿਚ ਕਦੇ ਵੀ ਰਿਸ਼ਵਤ ਨਹੀਂ ਲੈਣਗੇ।
Published by: Gurwinder Singh
First published: June 26, 2021, 10:07 AM IST
ਹੋਰ ਪੜ੍ਹੋ
ਅਗਲੀ ਖ਼ਬਰ