ਰਾਮ ਦੀ ਨਗਰੀ ਅਯੁੱਧਿਆ (Ayodhya) ਵਿਚ ਸਾਲਾਂ ਦਾ ਇੰਤਜ਼ਾਰ ਅੱਜ ਖ਼ਤਮ ਹੋ ਗਿਆ। ਅੱਜ ਰਾਮ ਮੰਦਰ ਦੀ ਉਸਾਰੀ ਲਈ ਨੀਂਹ ਰੱਖੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਰਾਮ ਮੰਦਰ ਦੇ ਭੂਮੀ ਪੂਜਨ (Ram Mandir Bhumi Pujan) ਲਈ ਅਯੁੱਧਿਆ ਲਈ ਰਵਾਨਾ ਹੋਏ ਹਨ।
ਕੋਰੋਨਾ ਵਾਇਰਸ ਦੇ ਵਧ ਰਹੇ ਕਹਿਰ ਕਾਰਨ, ਇਥੇ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਦੀ ਭੂਮੀ ਪੂਜਨ ਲਈ ਸੀਮਤ ਗਿਣਤੀ ਵਿਚ ਵਿਸ਼ੇਸ਼ ਲੋਕਾਂ ਨੂੰ ਬੁਲਾਇਆ ਗਿਆ ਹੈ। ਰਸਮ ਵਿਚ ਸ਼ਾਮਲ ਸਾਰੇ ਪਤਵੰਤੇ ਮਹਿਮਾਨਾਂ ਨੂੰ ਤੋਹਫੇ ਅਤੇ ਭੇਟਾਂ ਵੀ ਮਿਲਣਗੀਆਂ। ਮੰਦਰ ਦੀ ਨੀਂਹ ਚਾਂਦੀ ਦੀ ਕਹੀ ਨਾਲ ਰੱਖੀ ਜਾਵੇਗੀ।
ਸ੍ਰੀ ਰਾਮ ਜਨਮ ਭੂਮੀ ਟਰੱਸਟ ਦੇ ਅਨੁਸਾਰ, ਭੂਮੀ ਪੂਜਾ ਰਸਮ ਵਿੱਚ ਭਾਗ ਲੈਣ ਵਾਲੇ ਹਰੇਕ ਮਹਿਮਾਨ ਨੂੰ ਡੱਬੇ ਵਿਚ ਰਘੂਪਤੀ ਲੱਡੂ ਅਤੇ ਇੱਕ ਚਾਂਦੀ ਦਾ ਸਿੱਕਾ ਦਿੱਤਾ ਜਾਵੇਗਾ। ਚਾਂਦੀ ਦੇ ਸਿੱਕੇ ਦੇ ਇਕ ਪਾਸੇ ਰਾਮ ਦਰਬਾਰ ਦੀ ਛਵੀ ਹੈ, ਜਿਸ ਵਿਚ ਭਗਵਾਨ ਰਾਮ, ਸੀਤਾ, ਲਕਸ਼ਮਣ ਅਤੇ ਹਨੂੰਮਾਨ ਹਨ। ਦੂਜੇ ਪਾਸੇ ਟਰੱਸਟ ਦਾ ਪ੍ਰਤੀਕ ਚਿੰਨ੍ਹ ਹੈ। ਇਹ ਚਾਂਦੀ ਦਾ ਸਿੱਕਾ ਭੂਮੀ ਪੂਜਨ ਆਉਣ ਵਾਲੇ ਮਹਿਮਾਨਾਂ ਨੂੰ ਦਿੱਤਾ ਜਾਵੇਗਾ।
ਰਾਮ ਮੰਦਰ ਦੇ ਭੂਮੀ ਪੂਜਨ ਦਾ ਸ਼ੁਭ ਸਮਾਂ ਦੁਪਹਿਰ 12.44 ਵਜੇ ਹੈ। ਇਸ ਦੇ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਰਾਮ ਜਨਮ ਭੂਮੀ ਕੰਪਲੈਕਸ ਅਤੇ ਆਸ ਪਾਸ ਦੇ ਖੇਤਰ ਨੂੰ ਰੈਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਐਸਪੀਜੀ ਨੇ ਰਾਮ ਜਨਮ ਭੂਮੀ ਕੰਪਲੈਕਸ ਵਿਚ ਸੁਰੱਖਿਆ ਪ੍ਰਣਾਲੀ ਦੀ ਕਮਾਨ ਸੰਭਾਲ ਲਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਸੁਰੱਖਿਆ ਕੋਡ ਤੋਂ ਦਾਖਲੇ ਦਾ ਪ੍ਰਬੰਧ ਕੀਤਾ ਗਿਆ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।