• Home
 • »
 • News
 • »
 • national
 • »
 • AYODHYA UP NEWS BJP MLA KHABOO TIWARI SENTENCED TO FIVE YEARS JAIL IN FAKE MARKSHEET CASE

ਭਾਜਪਾ ਵਿਧਾਇਕ ਨੂੰ ਫਰਜ਼ੀ ਮਾਰਕਸ਼ੀਟ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ, ਵਿਧਾਇਕੀ ਜਾਣੀ ਤੈਅ

ਭਾਜਪਾ ਵਿਧਾਇਕ ਨੂੰ ਫਰਜ਼ੀ ਮਾਰਕਸ਼ੀਟ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ, ਵਿਧਾਇਕੀ ਜਾਣੀ ਤੈਅ ( ਫਾਈਲ ਫੋਟੋ)

 • Share this:
  ਅਯੁੱਧਿਆ (Ayodhya) ਦੀ ਗੋਸਾਈਗੰਜ ਸੀਟ ਤੋਂ ਭਾਜਪਾ ਵਿਧਾਇਕ ਇੰਦਰਾ ਪ੍ਰਤਾਪ ਤਿਵਾੜੀ ਉਰਫ਼ ਖੱਬੂ ਤਿਵਾੜੀ (BJP MLA Khabboo Tiwari) ਨੂੰ ਐਮਪੀ-ਐਮਐਲਏ ਅਦਾਲਤ ਨੇ ਫਰਜ਼ੀ ਮਾਰਕਸ਼ੀਟ ਮਾਮਲੇ (Fake Marksheet Case) ਵਿੱਚ 29 ਸਾਲ ਬਾਅਦ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ।

  29 ਸਾਲ ਪਹਿਲਾਂ, ਸਾਕੇਤ ਕਾਲਜ ਵਿੱਚ ਮਾਰਕਸ਼ੀਟ ਅਤੇ ਬੈਕ ਪੇਪਰ ਵਿੱਚ ਦਰਜ ਦਸਤਾਵੇਜ਼ਾਂ ਦੀ ਮਦਦ ਨਾਲ ਧੋਖਾਧੜੀ ਅਤੇ ਦੁਰਵਰਤੋਂ ਦੇ ਮਾਮਲੇ ਵਿੱਚ ਅਦਾਲਤ ਨੇ ਵਿਧਾਇਕ, ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸਪਾ ਨੇਤਾ ਫੂਲਚੰਦ ਯਾਦਵ ਅਤੇ ਚਾਣਕਯ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਕ੍ਰਿਪਾ ਨਿਧਾਨ ਤਿਵਾੜੀ ਨੂੰ ਵੀ ਦੋਸ਼ੀ ਠਹਿਰਾਇਆ ਅਤੇ ਹਰੇਕ ਨੂੰ ਪੰਜ ਸਾਲ ਦੀ ਸਜ਼ਾ ਅਤੇ 13-13 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਸਜ਼ਾ ਤੋਂ ਬਾਅਦ ਵਿਧਾਇਕ ਅਤੇ ਦੋ ਹੋਰ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

  ਪੰਜ ਸਾਲ ਦੀ ਸਜ਼ਾ ਸੁਣਦੇ ਹੀ ਖੱਬੂ ਤਿਵਾੜੀ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਤਰੇ ਵਿੱਚ ਆ ਗਈ ਹੈ। ਕਾਨੂੰਨ ਦੇ ਅਨੁਸਾਰ, ਦੋ ਸਾਲਾਂ ਤੋਂ ਵੱਧ ਦੀ ਸਜ਼ਾ ਉਤੇ ਸਜ਼ਾ ਦੀ ਮਿਤੀ ਤੋਂ ਮੈਂਬਰਸ਼ਿਪ ਨੂੰ ਖਤਮ ਕਰਨ ਦੀ ਵਿਵਸਥਾ ਹੈ।

  ਮਾਹਰਾਂ ਦੇ ਅਨੁਸਾਰ, ਖੱਬੂ ਤਿਵਾੜੀ ਦੀ ਵਿਧਾਇਕੀ ਜਾਣੀ ਨਿਸ਼ਚਤ ਹੈ, ਹਾਲਾਂਕਿ, ਖੱਬੂ ਤਿਵਾੜੀ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਕਹੀ ਹੈ।
  Published by:Gurwinder Singh
  First published:
  Advertisement
  Advertisement