ਬੰਦ ਕਲੀਨਿਕ ‘ਚ ਚਲ ਰਹੀ ਸੀ ਡਾਕਟਰੀ ਦੀ ‘ਅੱਯਾਸ਼ੀ’, ਛਾਪੇਮਾਰੀ ਵਿਚ ਹੋਇਆ ਖੁਲਾਸਾ

News18 Punjabi | News18 Punjab
Updated: June 10, 2021, 3:40 PM IST
share image
ਬੰਦ ਕਲੀਨਿਕ ‘ਚ ਚਲ ਰਹੀ ਸੀ ਡਾਕਟਰੀ ਦੀ ‘ਅੱਯਾਸ਼ੀ’, ਛਾਪੇਮਾਰੀ ਵਿਚ ਹੋਇਆ ਖੁਲਾਸਾ
ਬੰਦ ਕਲੀਨਿਕ ‘ਚ ਚਲ ਰਹੀ ਸੀ ਡਾਕਟਰੀ ਦੀ ‘ਅੱਯਾਸ਼ੀ’, ਛਾਪੇਮਾਰੀ ਵਿਚ ਹੋਇਆ ਖੁਲਾਸਾ

  • Share this:
  • Facebook share img
  • Twitter share img
  • Linkedin share img
ਆਜ਼ਮਗੜ- ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲੇ ਦੇ ਨਗਰ ਦਲੇਲਘਾਟ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਡਾਕਟਰ ਦੇ ਬੰਦ ਕਲੀਨਿਕ ਵਿੱਚ ‘ਅੱਯਾਸ਼ੀ’ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਦੇ ਲੋਕਾਂ ਨੇ ਕਲੀਨਿਕ 'ਤੇ ਛਾਪਾ ਮਾਰ ਕੇ ਨੌਜਵਾਨਅਤੇ ਲੜਕੀ ਨੂੰ ਫੜ ਲਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਦੋਸ਼ੀ ਨੌਜਵਾਨ ਨੂੰ ਜੇਲ ਭੇਜ ਦਿੱਤਾ ਹੈ।

ਆਜ਼ਮਗੜ੍ਹ ਜ਼ਿਲ੍ਹੇ ਦੇ ਸ਼ਹਿਰ ਕੋਤਵਾਲੀ ਖੇਤਰ ਵਿਚ ਦਲਾਲਘਾਟ ਤਿਰਾਹੇ ਤੋਂ ਨਦੀ ਨੂੰ ਜਾਂਦੀ ਸੜਕ 'ਤੇ ਇਕ ਡਾਕਟਰ ਦਾ ਕਲੀਨਿਕ ਹੈ। ਇਸ ਵੇਲੇ ਇਹ ਕਲੀਨਿਕ ਬੰਦ ਪਿਆ ਹੋਇਆ ਹੈ। ਕਈ ਦਿਨਾਂ ਤੋਂ ਆਸ ਪਾਸ ਦੇ ਲੋਕ ਅੰਦਾਜ਼ਾ ਲਗਾ ਰਹੇ ਸਨ ਕਿ ਇਸ ਬੰਦ ਕਲੀਨਿਕ ਦੇ ਅੰਦਰ ਕੁਝ ਗਲਤ ਹੋ ਰਿਹਾ ਹੈ। ਇਸ ਕਲੀਨਿਕ ਦੇ ਅੰਦਰ ਕਈ ਦਿਨਾਂ ਤੋਂ ਚਲ ਰਹੀ ਹਲਚਲ ਨੂੰ ਵੇਖਦੇ ਹੋਏ ਇਲਾਕੇ ਦੇ ਲੋਕਾਂ ਨੇ ਮਿਲ ਕੇ ਛਾਪਾ ਮਾਰਿਆ। ਇਸ ਛਾਪੇਮਾਰੀ ਵਿਚ ਬੰਦ ਕਲੀਨਿਕ ਵਿਚੋਂ ਇਕ ਨੌਜਵਾਨ ਅਤੇ ਇਕ ਲੜਕੀ ਮਿਲੀ ਹੈ।

ਪੁਛਗਿੱਚ ਤੋਂ ਬਾਅਦ ਕੁੜੀ ਨੂੰ ਛੱਡ ਦਿੱਤਾ, ਨੌਜਵਾਨ ਨੂੰ ਜੇਲ ਭੇਜਿਆ

ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਬੰਦ ਪਈ ਕਲੀਨਿਕ ਵਿਚ ਲੰਬੇ ਸਮੇਂ ਤੋਂ ਅੱਯਾਸ਼ੀ ਚਲ ਰਹੀ ਸੀ। ਪੁਲਿਸ ਨੇ ਮੌਕੇ ਤੋਂ ਇਕ ਲੈਪਟਾਪ, ਕੈਮਰਾ ਅਤੇ ਮੋਬਾਈਲ ਆਦਿ ਬਰਾਮਦ ਕੀਤੇ ਹਨ। ਜਾਣਕਾਰੀ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ, ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੁੱਛਗਿੱਛ ਤੋਂ ਬਾਅਦ ਲੜਕੀ ਨੂੰ ਛੱਜ ਦਿੱਤਾ ਅਤੇ ਨੌਜਵਾਨ ਖਿਲਾਫ ਕੇਸ ਦਰਜ ਕਰਕੇ ਜੇਲ ਭੇਜ ਦਿੱਤਾ। ਸੁਪਰਡੈਂਟ ਪੁਲਿਸ ਸੁਧੀਰ ਕੁਮਾਰ ਸਿੰਘ ਨੇ ਦੱਸਿਆ ਕਿ ਸੂਚਨਾ 'ਤੇ ਪੁਲਿਸ ਨੇ ਛਾਪਾ ਮਾਰਿਆ ਜਿਸ ਵਿੱਚ ਇੱਕ ਨੌਜਵਾਨ ਅਤੇ ਇੱਕ ਲੜਕੀ ਇੱਕ ਬੰਦ ਕਲੀਨਿਕ ਵਿੱਚ ਮਿਲੇ ਸਨ। ਇਸ ਸਬੰਧੀ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Published by: Ashish Sharma
First published: June 10, 2021, 2:20 PM IST
ਹੋਰ ਪੜ੍ਹੋ
ਅਗਲੀ ਖ਼ਬਰ