Baba Ramdev's Remark On Women: ਯੋਗ ਗੁਰੂ ਬਾਬਾ ਰਾਮਦੇਵ (Baba Ramdev) ਵੱਲੋਂ ਔਰਤਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਹੰਗਾਮਾ ਮੱਚਿਆ ਹੋਇਆ ਹੈ। ਦਰਅਸਲ, ਮਹਾਰਾਸ਼ਟਰ ਦੇ ਪੁਣੇ 'ਚ ਇਕ ਯੋਗ ਕੈਂਪ 'ਚ ਬਾਬਾ ਰਾਮਦੇਵ ਨੇ ਕਿਹਾ ਕਿ ਔਰਤਾਂ ਸਾੜ੍ਹੀਆਂ, ਸਲਵਾਰਾਂ ਅਤੇ ਸੂਟ 'ਚ ਵਧੀਆ ਲੱਗਦੀਆਂ ਹਨ, ਮੇਰੇ ਵਾਂਗ ਉਹ ਕੁਝ ਵੀ ਨਾ ਪਹਿਨਣ ਤਾਂ ਵੀ ਵਧੀਆ ਲੱਗਦੀਆਂ ਹਨ। ਜਦੋਂ ਰਾਮਦੇਵ ਇਹ ਬੋਲ ਰਹੇ ਸਨ ਤਾਂ ਮੰਚ 'ਤੇ ਉਨ੍ਹਾਂ ਦੇ ਨਾਲ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ (Devendra Fadnavis) ਦੀ ਪਤਨੀ ਅੰਮ੍ਰਿਤਾ ਫੜਨਵੀਸ (Amruta Fadnavis) ਵੀ ਮੌਜੂਦ ਸੀ।
महाराष्ट्र के उपमुख्यमंत्री जी की पत्नी के सामने स्वामी रामदेव द्वारा महिलाओं पर की गई टिप्पणी अमर्यादित और निंदनीय है। इस बयान से सभी महिलाएँ आहत हुई हैं, बाबा रामदेव जी को इस बयान पर देश से माफ़ी माँगनी चाहिए! pic.twitter.com/1jTvN1SnR7
— Swati Maliwal (@SwatiJaiHind) November 26, 2022
ਰਾਮਦੇਵ ਦੀ ਟਿੱਪਣੀ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਮੁੱਖੀ ਸਵਾਤੀ ਮਾਲੀਵਾਲ ਨੇ ਟਿੱਪਣੀ ਦੀ ਨਿੰਦਾ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, 'ਸਵਾਮੀ ਰਾਮਦੇਵ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੀ ਪਤਨੀ ਦੇ ਸਾਹਮਣੇ ਔਰਤਾਂ 'ਤੇ ਕੀਤੀ ਗਈ ਟਿੱਪਣੀ ਅਸ਼ਲੀਲ ਅਤੇ ਨਿੰਦਣਯੋਗ ਹੈ। ਇਸ ਬਿਆਨ ਨਾਲ ਸਾਰੀਆਂ ਔਰਤਾਂ ਦੁੱਖੀ ਹਨ, ਬਾਬਾ ਰਾਮਦੇਵ ਜੀ ਨੂੰ ਇਸ ਬਿਆਨ ਲਈ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ! ਬਾਬਾ ਰਾਮਦੇਵ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਪੁੱਤਰ ਸਾਂਸਦ ਸ਼੍ਰੀਕਾਂਤ ਸ਼ਿੰਦੇ ਵੀ ਮੰਚ 'ਤੇ ਮੌਜੂਦ ਸਨ।
ਉੱਥੇ ਹੀ ਵੀਡੀਓ ਵਾਇਰਲ ਹੁੰਦੇ ਹੀ ਸਿਆਸੀ ਪਾਰਟੀਆਂ ਨੇ ਬਾਬਾ ਰਾਮਦੇਵ 'ਤੇ ਹਮਲਾ ਬੋਲਿਆ ਹੈ। ਇਸ ਦੇ ਨਾਲ ਹੀ ਲੋਕ ਅੰਮ੍ਰਿਤਾ ਫੜਨਵੀਸ ਨੂੰ ਵੀ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਨੇ ਸਟੇਜ ਤੋਂ ਟਿੱਪਣੀਆਂ ਦਾ ਵਿਰੋਧ ਕਿਉਂ ਨਹੀਂ ਕੀਤਾ। ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਪੁੱਛਿਆ ਕਿ ਅੰਮ੍ਰਿਤਾ ਫੜਨਵੀਸ ਨੇ ਟਿੱਪਣੀਆਂ 'ਤੇ ਇਤਰਾਜ਼ ਕਿਉਂ ਨਹੀਂ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।