Home /News /national /

ਚੂਹੇ ਦੀ ਹੱਤਿਆ ਦੇ ਦੋਸ਼ 'ਚ FIR ਦਰਜ, ਪੋਸਟਮਾਰਟਮ ਤੋਂ ਬਾਅਦ ਹੋਈ ਕਾਰਵਾਈ

ਚੂਹੇ ਦੀ ਹੱਤਿਆ ਦੇ ਦੋਸ਼ 'ਚ FIR ਦਰਜ, ਪੋਸਟਮਾਰਟਮ ਤੋਂ ਬਾਅਦ ਹੋਈ ਕਾਰਵਾਈ

ਚੂਹੇ ਦੀ ਹੱਤਿਆ ਦੇ ਦੋਸ਼ 'ਚ FIR ਦਰਜ, ਪੋਸਟਮਾਰਟਮ ਤੋਂ ਬਾਅਦ ਹੋਈ ਕਾਰਵਾਈ (ਸੰਕੇਤਕ ਫੋਟੋ)

ਚੂਹੇ ਦੀ ਹੱਤਿਆ ਦੇ ਦੋਸ਼ 'ਚ FIR ਦਰਜ, ਪੋਸਟਮਾਰਟਮ ਤੋਂ ਬਾਅਦ ਹੋਈ ਕਾਰਵਾਈ (ਸੰਕੇਤਕ ਫੋਟੋ)

ਪਸ਼ੂ ਪ੍ਰੇਮੀ ਵਿਕੇਂਦਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਬਦਾਯੂੰ ਦੇ ਬਿਜਲੀ ਸਬ-ਸਟੇਸ਼ਨ ਨੇੜੇ ਮਨੋਜ ਕੁਮਾਰ ਨੂੰ ਚੂਹੇ ਦੀ ਪੂੰਛ ਨਾਲ ਪੱਥਰ ਬੰਨ੍ਹ ਕੇ ਨਾਲੇ 'ਚ ਚੂਹੇ ਨੂੰ ਸੁੱਟਦੇ ਦੇਖਿਆ ਸੀ। ਉਸ ਨੇ ਇਸ ਖ਼ਿਲਾਫ਼ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਤੇ ਪੁਲੀਸ ਨੇ ਮਨੋਜ ਨੂੰ ਥਾਣੇ ਸੱਦ ਕੇ ਪੁੱਛ ਪੜਤਾਲ ਕੀਤੀ ਸੀ।

ਹੋਰ ਪੜ੍ਹੋ ...
  • Share this:

ਉੱਤਰ ਪ੍ਰਦੇਸ਼ ਦੇ ਬਦਾਯੂੰ ਵਿਚ ਅਪਰਾਧ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੂਹਾ ਮਾਰਨ ਦਾ ਮਾਮਲਾ ਥਾਣੇ ਤੱਕ ਪਹੁੰਚ ਗਿਆ ਅਤੇ ਆਖਿਰਕਾਰ ਐਫਆਈਆਰ ਦਰਜ ਕਰ ਲਈ ਗਈ ਹੈ। ਦਰਅਸਲ, 24 ਨਵੰਬਰ ਨੂੰ ਸਦਰ ਕੋਤਵਾਲੀ ਇਲਾਕੇ ਦੇ ਪਸ਼ੂ ਪ੍ਰੇਮੀ ਵਿਕੇਂਦਰ ਸ਼ਰਮਾ ਨੇ ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

ਪਸ਼ੂ ਪ੍ਰੇਮੀ ਵਿਕੇਂਦਰ ਨੇ ਸ਼ਿਕਾਇਤ 'ਚ ਦੱਸਿਆ ਸੀ ਕਿ ਮਨੋਜ ਕੁਮਾਰ ਨੇ ਇਕ ਚੂਹੇ ਨੂੰ ਪੱਥਰ ਨਾਲ ਬੰਨ੍ਹ ਕੇ ਉਸ ਨੂੰ ਮਾਰਨ ਲਈ ਵਗਦੇ ਨਾਲੇ 'ਚ ਛੱਡ ਦਿੱਤਾ, ਜਿਸ ਦੀ ਉਸ ਨੇ ਵੀਡੀਓ ਬਣਾ ਲਈ ਅਤੇ ਜਦੋਂ ਉਸ ਨੂੰ ਰੋਕਿਆ ਤਾਂ ਉਸ ਨਾਲ ਲੜਾਈ ਕਰਨ ਲੱਗਾ।

ਇਸ ਤੋਂ ਬਾਅਦ ਚੂਹੇ ਦਾ ਪੋਸਟਮਾਰਟਮ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ (ਆਈਵੀਆਰਆਈ) 'ਚ ਕੀਤਾ ਗਿਆ। ਆਈਵੀਆਰ ਵਿੱਚ ਵਿਗਿਆਨੀ ਡਾ. ਅਸ਼ੋਕ ਕੁਮਾਰ ਨੇ ਚੂਹੇ ਦੀ ਲਾਸ਼ ਦਾ ਪੋਸਟਮਾਰਟਮ ਕੀਤਾ।

ਮੁੱਖ ਵੈਟਰਨਰੀ ਅਫਸਰ ਡਾ. ਏਕੇ ਜਾਦੌਨ ਨੇ ਕਿਹਾ ਕਿ ਚੂਹਿਆਂ ਦੀ ਇਸ ਤਰ੍ਹਾਂ ਹੱਤਿਆ ਜਨਵਰਾਂ ਖ਼ਿਲਾਫ਼ ਅਤਿਆਚਾਰ ਤਹਿਤ ਆਉਂਦੀ ਹੈ। ਜ਼ਿਕਰਯੋਗ ਹੈ ਕਿ ਪਸ਼ੂ ਪ੍ਰੇਮੀ ਵਿਕੇਂਦਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਬਦਾਯੂੰ ਦੇ ਬਿਜਲੀ ਸਬ-ਸਟੇਸ਼ਨ ਨੇੜੇ ਮਨੋਜ ਕੁਮਾਰ ਨੂੰ ਚੂਹੇ ਦੀ ਪੂੰਛ ਨਾਲ ਪੱਥਰ ਬੰਨ੍ਹ ਕੇ ਨਾਲੇ 'ਚ ਚੂਹੇ ਨੂੰ ਸੁੱਟਦੇ ਦੇਖਿਆ ਸੀ।

ਉਸ ਨੇ ਇਸ ਖ਼ਿਲਾਫ਼ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਤੇ ਪੁਲੀਸ ਨੇ ਮਨੋਜ ਨੂੰ ਥਾਣੇ ਸੱਦ ਕੇ ਪੁੱਛ ਪੜਤਾਲ ਕੀਤੀ ਸੀ।

Published by:Gurwinder Singh
First published:

Tags: Crime news