Home /News /national /

ਸਰਕਾਰੀ ਅਧਿਆਪਕ ਨੇ ਸੁਸਾਇਡ ਨੋਟ WhatsApp ਉਤੇ ਪਾ ਕੇ ਕਰ ਲਈ ਖੁਦਕੁਸ਼ੀ, ਲਿਖਿਆ...

ਸਰਕਾਰੀ ਅਧਿਆਪਕ ਨੇ ਸੁਸਾਇਡ ਨੋਟ WhatsApp ਉਤੇ ਪਾ ਕੇ ਕਰ ਲਈ ਖੁਦਕੁਸ਼ੀ, ਲਿਖਿਆ...

 ਸਰਕਾਰੀ ਅਧਿਆਪਕ ਨੇ ਸੁਸਾਇਡ ਨੋਟ WhatsApp ਉਤੇ ਪਾ ਕੇ ਕਰ ਲਈ ਖੁਦਕੁਸ਼ੀ, ਲਿਖਿਆ... (ਸੰਕੇਤਕ ਫੋਟੋ)

ਸਰਕਾਰੀ ਅਧਿਆਪਕ ਨੇ ਸੁਸਾਇਡ ਨੋਟ WhatsApp ਉਤੇ ਪਾ ਕੇ ਕਰ ਲਈ ਖੁਦਕੁਸ਼ੀ, ਲਿਖਿਆ... (ਸੰਕੇਤਕ ਫੋਟੋ)

 • Share this:
  ਉੱਤਰ ਪ੍ਰਦੇਸ਼ ਦੇ ਬਹੇਰਾਇਚ (Behraich) ਵਿੱਚ ਇੱਕ ਸਰਕਾਰੀ ਅਧਿਆਪਕ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮੌਕੇ ਉਤੇ ਅਧਿਆਪਕ ਦਾ ਸੁਸਾਈਡ ਨੋਟ ਬਰਾਮਦ ਕਰ ਲਿਆ ਹੈ। ਸੁਸਾਈਡ ਨੋਟ 'ਚ ਇਕ ਅਧਿਆਪਕਾ ਦੇ ਪਤੀ ਅਤੇ ਤਿੰਨ ਹੋਰ ਅਧਿਆਪਕਾਂ 'ਤੇ ਮਾਨਸਿਕ ਪਰੇਸ਼ਾਨ, ਅਸ਼ਲੀਲ ਟਿੱਪਣੀਆਂ ਦਾ ਦੋਸ਼ ਲਗਾਇਆ ਗਿਆ ਹੈ।

  ਪਤਾ ਲੱਗਿਆ ਹੈ ਕਿ ਸਾਰੇ ਅਧਿਆਪਕ ਇਕੋ ਇਮਾਰਤ ਵਿਚ ਕਿਰਾਏ ‘ਤੇ ਰਹਿੰਦੇ ਸਨ। ਪੁਲਿਸ ਨੇ ਤਿੰਨ ਅਧਿਆਪਕਾਂ ਅਤੇ ਇੱਕ ਅਧਿਆਪਕਾ ਦੇ ਪਤੀ ਖਿਲਾਫ ਖੁਦਕੁਸ਼ੀ ਲ਼ਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਮਾਮਲਾ ਕੈਸਰਗੰਜ ਥਾਣਾ ਖੇਤਰ ਦਾ ਹੈ।

  ਜਾਣਕਾਰੀ ਅਨੁਸਾਰ ਨੀਰਜ ਕੁਮਾਰ ਚੌਬੇ ਜੋ ਕਿ ਪ੍ਰਾਇਮਰੀ ਸਕੂਲ, ਦੂਜਾ ਪਾਰਾ, ਵਿਕਾਸ ਬਲਾਕ ਜਰਵਾਲ ਵਿੱਚ ਹੈੱਡਮਾਸਟਰ ਸੀ। ਉਹ ਆਪਣੀ ਅਧਿਆਪਕਾ ਪਤਨੀ ਅਕਾਂਕਸ਼ਾ ਮਿਸ਼ਰਾ, ਸਹਾਇਕ ਅਧਿਆਪਕ ਗੌਰ ਦੇ ਨਾਲ ਕੈਸਰਗੰਜ ਦੇ ਐਨੀ ਰੋਡ 'ਤੇ ਸਥਿਤ ਜਾਫਰ ਮੰਜ਼ਿਲ ਵਿਚ ਰਹਿੰਦਾ ਸੀ।

  ਮੰਗਲਵਾਰ ਨੂੰ ਉਹ ਆਪਣੇ ਸਕੂਲ ਪਹੁੰਚੇ, ਇਕ ਸੁਸਾਈਡ ਨੋਟ ਲਿਖਿਆ ਅਤੇ ਅਧਿਆਪਕ WhatsApp ਗਰੁੱਪ ਸਮੇਤ ਹੋਰ ਗਰੁੱਪਾਂ ਨੂੰ ਭੇਜਿਆ। ਸੁਸਾਈਡ ਨੋਟ ਵਿੱਚ ਉਸ ਨੇ ਉਸੇ ਇਮਾਰਤ ਵਿਚ ਰਹਿੰਦੇ ਅਧਿਆਪਕਾਂ ਉੱਤੇ ਬਦਨਾਮੀ, ਮਖੌਲ ਉਡਾਉਣ ਅਤੇ ਗਲਤ ਵਿਵਹਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਇੱਕ ਜ਼ਹਿਰੀਲੀ ਚੀਜ਼ ਖਾ ਲਈ।  ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
  Published by:Gurwinder Singh
  First published:

  Tags: Crime, Suicide

  ਅਗਲੀ ਖਬਰ