ਭਾਜਪਾ ਸਾਂਸਦ ਸਾਵਿਤ੍ਰੀ ਬਾਈ ਫੂਲੇ ਨੇ ਆਪਣੀ ਹੀ ਪਾਰਟੀ ਬਾਰੇ ਕਿਹਾ 'ਭਾਜਪਾ ਦੇਸ਼ ਨੂੰ ਵੰਡਣ ਵਾਲੀ ਪਾਰਟੀ'

News18 Punjab
Updated: December 6, 2018, 4:58 PM IST
ਭਾਜਪਾ ਸਾਂਸਦ ਸਾਵਿਤ੍ਰੀ ਬਾਈ ਫੂਲੇ ਨੇ ਆਪਣੀ ਹੀ ਪਾਰਟੀ ਬਾਰੇ ਕਿਹਾ 'ਭਾਜਪਾ ਦੇਸ਼ ਨੂੰ ਵੰਡਣ ਵਾਲੀ ਪਾਰਟੀ'
ਸਾਵਿਤ੍ਰੀ ਬਾਈ ਫੂਲੇ
News18 Punjab
Updated: December 6, 2018, 4:58 PM IST
ਉੱਤਰ ਪ੍ਰਦੇਸ਼ ਤੋਂ ਬਹਿਰਾਈਚ ਤੋਂ ਭਾਜਪਾ ਸਾਂਸਦ ਸਾਵਿਤ੍ਰੀ ਬਾਈ ਫੂਲੇ ਨੇ ਵੀਰਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਭਾਜਪਾ ਉੱਤੇ ਸਮਾਜ ਨੂੰ ਵੰਡਣ ਦਾ ਆਰੋਪ ਲਗਾਉਂਦੇ ਹੋਏ ਅਸਤੀਫ਼ੇ ਦਾ ਐਲਾਣ ਕੀਤਾ। ਫੂਲੇ ਨੇ ਆਰੋਪ ਲਗਾਇਆ ਕਿ ਪਾਰਟੀ ਵਿੱਚ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ। ਨਾਲ ਹੀ ਦਲਿਤ ਹੋਣ ਦੇ ਨਾਤੇ ਉਨ੍ਹਾਂ ਦੀ ਅਣਦੇਖੀ ਹੋ ਰਹੀ ਸੀ।  ਸਾਵਿਤ੍ਰੀ ਬਾਈ ਫੂਲੇ ਨੇ ਕਿਹਾ ਕਿ ਰਾਖਵਾਂਕਰਣ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਵਿਧਾਨ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਅਸਤੀਫ਼ੇ ਦੇ ਨਾਲ ਹੀ 23 ਦਸੰਬਰ ਨੂੰ ਲਖਨਊ ਦੇ ਰਮਾਬਾਈ ਮੈਦਾਨ ਵਿੱਚ ਮਹਾਂਰੈਲੀ ਦਾ ਐਲਾਣ ਵੀ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵੱਲੋਂ ਬਣਾਏ ਗਏ ਸੰਵਿਧਾਨ ਦੀ ਰੱਖਿਆ ਲਈ ਲਖਨਊ ਰੈਲੀ ਵਿੱਚ ਵੱਡਾ ਧਮਾਕਾ ਕਰੇਗੀ। ਸੰਵਿਧਾਨ ਤੇ ਰਾਖਵਾਂਕਰਣ ਦੇ ਅੰਦੋਲਨ ਨੂੰ ਹੁਣ ਉਹ ਅੱਗੇ ਵਧਾਏਗੀ। ਉਨ੍ਹਾਂ ਨੇ ਸਾਫ਼ ਕਿਹਾ ਕਿ ਸਾਂਸਦ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਵੇਗੀ।

ਗੌਰਤਲਬ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਸਾਵਿਤ੍ਰੀ ਬਾਈ ਫੂਲੇ ਲਗਾਤਾਰ ਪਾਰਟੀ ਤੇ ਆਪਣੀ ਸਰਕਾਰ ਉੱਤੇ ਹਲਵਾਰ ਸੀ। ਉਨ੍ਹਾਂ ਨੇ ਰਾਖਵਾਂਕਰਣ ਤੇ ਐਸਸੀ/ਐਸਟੀ ਐਕਟ ਵਿੱਚ ਸੋਧ ਨੂੰ ਲੈ ਕੇ ਵੀ ਮੋਰਚਾ ਖੋਲਿਆ ਸੀ। ਉਹ ਲਗਾਤਾਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਵੀ ਸੀ।

Loading...
ਪਿਛਲੇ ਦਿਨੀਂ ਭਗਵਾਨ ਹਨੂੰਮਾਨ ਨੂੰ ਦਲਿਤ ਦੱਸੇ ਜਾਣ ਵਾਲੇ ਬਿਆਨ ਉੱਤੇ ਵੀ ਫੂਲੇ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਸਰਕਾਰ ਉੱਤੇ ਜੰਮ ਕੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਕਿਹਾ ਕਿ ਦਲਿਤਾਂ ਨੂੰ ਮੰਦਿਰ ਨਹੀਂ ਸੰਵਿਧਾਨ ਚਾਹੀਦਾ ਹੈ। ਸਾਵਿਤ੍ਰੀ ਬਾਈ ਨੇ ਭਗਵਾਨ ਰਾਮ ਨੂੰ ਮਨੁਵਾਦੀ ਦੱਸਦੇ ਹੋਏ ਕਿਹਾ ਕਿ ਬਜਰੰਗਬਲੀ ਅਗਰ ਦਲਿਤ ਨਹੀਂ ਸਨ ਤੇ ਉਨ੍ਹਾਂ ਨੇ ਇਨਸਾਨ ਕਿਉਂ ਨਹੀਂ ਬਣਾਇਆ ਗਿਆ, ਉਨ੍ਹਾਂ ਨੂੰ ਬਾਂਦਰ ਕਿਉਂ ਬਣਾਇਆ ਗਿਆ?
ਉਨ੍ਹਾਂ ਦੇ ਮੂੰਹ 'ਤੇ ਕਾਲਖ ਕਿਉਂ ਲਗਾਈ ਗਈ? ਭਾਜਪਾ ਸਾਂਸਦ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਕਿਉਂਕਿ ਉਹ ਦਲਿਤ ਸਨ। ਇੰਨਾ ਹੀ ਨਹੀਂ ਉਨ੍ਹਾਂ ਨੇ ਭਗਵਾਨ ਰਾਮ ਨੂੰ ਸ਼ਕਤੀਹੀਣ ਦੱਸਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਕਿ ਅਗਰ ਉਨ੍ਹਾਂ ਵਿੱਚ ਸ਼ਕਤੀ ਹੁੰਦੀ ਤਾਂ ਮੰਦਿਰ ਬਣ ਜਾਂਦਾ।

ਸੂਬੇ ਦੇ ਮੁਖੀ ਯੋਗੀ ਆਦਿਤਿਆਨਾਥ ਉੱਤੇ ਤੰਜ ਕੱਸਦੇ ਹੋਏ ਸਾਂਸਦ ਨੇ ਕਿਹਾ ਯੋਗੀ ਦਾ ਦਲਿਤ ਪ੍ਰੇਮ ਸਿਰਫ਼ ਦਿਖਾਵਾ ਹੈ ਅਗਰ ਉਨ੍ਹਾਂ ਨੂੰ ਦਲਿਤਾਂ ਨਾਲ ਪ੍ਰੇਮ ਹੈ ਤਾਂ ਦਲਿਤਾਂ ਨੂੰ ਗਲੇ ਲਗਾਓ, ਦਲਿਤਾਂ ਦਾ ਸਨਮਾਨ ਕਰੋ। ਸਾਂਸਦ ਸਾਵਿਤ੍ਰੀ ਨੇ ਇਹ ਵੀ ਕਿਹਾ ਦੇਸ਼ ਵਿੱਚ ਜਿੰਨੀ ਵੀ ਮੰਦਿਰ ਹੈ ਉੱਥੇ ਦਲਿਤਾਂ ਨੂੰ ਹੀ ਪੁਜਾਰੀ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ 3% ਪੰਡਿਤ ਹੀ ਹਰ ਜਗ੍ਹਾ ਕਬਜ਼ਾ ਜਮਾਏ ਹੋਏ ਹਨ। ਸਾਂਸਦ ਸਾਵਿਤ੍ਰੀ ਬਾਈ ਫੂਲੇ ਨੇ ਕਿਹਾ ਕਿ ਅੱਜ ਮੰਦਿਰ ਤੇ ਕੁੰਭ ਮੇਲੇ ਦੇ ਨਾਮ ਉੱਤੇ ਸੈਂਕੜੇ ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਅਗਰ ਇਹੀ ਪੈਸਾ ਗਰੀਬਾਂ ਵਿੱਚ ਵੰਡ ਦਿੱਤਾ ਜਾਵੇ ਤਾਂ ਸ਼ਾਇਦ ਗਰੀਬਾਂ ਦੀ ਗਰੀਬੀ ਘੱਟ ਹੋ ਜਾਵੇਗੀ।  ਉਨ੍ਹਾਂ ਨੇ ਕਿਹਾ ਕਿ 4 ਸੀਲ ਤੱਕ ਇਨ੍ਹਾਂ ਲੋਕਾਂ ਨੂੰ ਮੰਦਿਰ ਦੇ ਨਾਮ ਦਾ ਬਿਲਕੁੱਲ ਵੀ ਯਾਦ ਨਹੀਂ ਰਿਹਾ।
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...