ਹਰਿਆਣਾ 'ਚ ਇਕਲੌਤੇ ਵਿਧਾਇਕ ਨੇ ਵੀ ਛੱਡਿਆ ਅਕਾਲੀ ਦਲ ਬਾਦਲ ਦਾ ਸਾਥ


Updated: January 7, 2019, 2:43 PM IST
ਹਰਿਆਣਾ 'ਚ ਇਕਲੌਤੇ ਵਿਧਾਇਕ ਨੇ ਵੀ ਛੱਡਿਆ ਅਕਾਲੀ ਦਲ ਬਾਦਲ ਦਾ ਸਾਥ

Updated: January 7, 2019, 2:43 PM IST
ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਕਾਲਾਂਵਾਲੀ ਤੋਂ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਬਲਕੌਰ ਸਿੰਘ ਜਨਨਾਇਕ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਵਿਧਾਇਕ ਬਲਕੌਰ ਦੇ ਨਾਲ ਕਾਲਾਂਵਾਲੀ ਨਗਰ ਪਾਲਿਕਾ ਦੀ ਪ੍ਰਧਾਨ ਸੋਨੂੰ, ਕਈ ਸਥਾਨਕ ਆਗੂ ਤੇ ਕਾਰਕੁਨ ਵੀ ਪਾਰਟੀ 'ਚ ਸ਼ਾਮਲ ਹੋਏ। ਦੱਸ ਦਈਏ ਕਿ ਬਲਕੌਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ ਤੇ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਜੇ.ਜੇ.ਪੀ. ਸਮਰਥਕ ਵਿਧਾਇਕਾਂ ਦੀ ਗਿਣਤੀ 4 ਹੋ ਗਈ ਹੈ।

ਗੋਹਾਨਾ 'ਚ ਇਕ ਸਮਾਗਮ ਦੌਰਾਨ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਦੀ ਮੌਜੂਦਗੀ 'ਚ ਭਾਜਪਾ ਦੇ ਕਿਸਾਨ ਮੋਰਚਾ ਗੁਜਰਾਤ ਦੇ ਸਹਿ-ਮੁਖੀ ਸਵਾਮੀ ਜਸਮੇਰ ਨੇ ਵੀ ਜੇ.ਜੇ.ਪੀ. 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਦੁਸ਼ਯੰਤ ਚੌਟਾਲਾ ਨੇ ਪਾਰਟੀ ਦਾ ਝੰਡਾ ਦੇ ਕੇ ਸਵਾਮੀ ਜਸਮੇਰ ਦਾ ਸਵਾਗਤ ਕੀਤਾ। ਅਜੇ ਚੌਟਾਲਾ ਨੇ ਵਿਧਾਇਕ ਬਲਕੌਰ ਸਿੰਘ ਨੂੰ ਪਾਰਟੀ 'ਚ ਪੂਰਾ ਮਾਣ-ਸਨਮਾਨ ਦੇਣ ਦੀ ਗੱਲ ਕਹੀ।

ਹਰਿਆਣਾ 'ਚ ਇਕਲੌਤੇ ਵਿਧਾਇਕ ਨੇ ਵੀ ਛੱਡਿਆ ਅਕਾਲੀ ਦਲ ਬਾਦਲ ਦਾ ਸਾਥ


ਉਨ੍ਹਾਂ ਕਿਹਾ ਕਿ ਜੇ.ਜੇ.ਪੀ. ਦਾ ਕਾਫ਼ਲਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਕਿ ਉਹ ਸਦਾ ਚੌਧਰੀ ਦੇਵੀ ਲਾਲ ਦੀ ਨੀਤੀਆਂ ਤੋਂ ਪ੍ਰਭਾਵਿਤ ਰਹੇ ਹਨ ਤੇ ਮੌਜੂਦਾ ਸਮੇਂ 'ਚ ਅਜੇ ਚੌਟਾਲਾ ਤੇ ਦੁਸ਼ਯੰਤ ਚੌਟਾਲਾ ਹੀ ਅਜਿਹੇ ਆਗੂ ਹਨ, ਜੋ ਜਨਨਾਇਕ ਦੀਆਂ ਨੀਤੀਆਂ 'ਤੇ ਚੱਲ ਰਹੇ ਹਨ।
First published: January 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ