Home /News /national /

ਸਕੂਲਾਂ 'ਚ ਮੋਬਾਈਲ ਫ਼ੋਨ ਲਿਆਉਣ 'ਤੇ ਪਾਬੰਦੀ, ਉਲੰਘਣਾ ਕਰਨ 'ਤੇ ਹੋਵੇਗੀ ਸਖਤ ਕਾਰਵਾਈ: ਤਾਮਿਲਨਾਡੂ ਮੰਤਰੀ

ਕੋਰੋਨਾ ਕਾਲ ਸ਼ੁਰੂ ਹੁੰਦਿਆਂ ਹੀ ਸਕੂਲੀ ਸਿੱਖਿਆ ਵਿੱਚ ਆਨਲਾਈਨ ਕਲਾਸਾਂ ਦਾ ਇੱਕ ਦੌਰ ਸ਼ੁਰੂ ਹੋਇਆ। ਇਸ ਪਿਹਲੀ ਵਾਰ ਸੀ ਕਿ ਇੰਨੇ ਵੱਡੇ ਪੱਧਰ ਉੱਤੇ ਬੱਚੇ ਫੋਨ ਰਾਹੀਂ ਸਿੱਖਿਆ ਪ੍ਰਾਪਕ ਕਰ ਰਹੇ ਸਨ। ਇਸ ਦੇ ਨਤੀਜੇ ਵਜੋਂ ਬੱਚੇ ਸਮਾਰਟਫੋਨਸ ਦੇ ਹੋਰ ਜ਼ਿਆਦਾ ਆਦੀ ਹੋ ਗਏ ਹਨ। ਇਸ ਕਾਰਨ ਹੀ ਤਾਮਿਲਨਾਡੂ ਦੇ ਸਕੂਲ ਸਿੱਖਿਆ ਮੰਤਰੀ ਅਨਬਿਲ ਮਹੇਸ਼ ਪੋਯਾਮੋਝੀ ਨੇ ਮੰਗਲਵਾਰ ਨੂੰ ਵਿਦਿਆਰਥੀਆਂ ਨੂੰ ਕਲਾਸਾਂ 'ਚ ਮੋਬਾਈਲ ਫ਼ੋਨ ਲੈ ਕੇ ਜਾਣ ਵਿਰੁੱਧ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਮੋਬਾਈਲ ਫੋਨ ਲਿਆਂਦਾ ਗਿਆ ਤਾਂ ਜ਼ਬਤ ਕਰ ਲਿਆ ਜਾਵੇਗਾ।

ਹੋਰ ਪੜ੍ਹੋ ...
  • Share this:

ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਵੇਂ ਪਿਛਲੇ ਦੋ ਸਾਲਾਂ ਤੋਂ ਮਹਾਂਮਾਰੀ ਦੇ ਕਾਰਨ ਮੋਬਾਈਲ ਫੋਨ ਆਨਲਾਈਨ ਕਲਾਸਾਂ ਵਿੱਚ ਸ਼ਾਮਲ ਹੋਣ ਲਈ ਇੱਕ ਨਿਯਮਤ ਸਰੋਤ ਰਿਹਾ ਹੈ ਪਰ ਇਸ ਨਾਲ ਬੱਚਿਆਂ ਉੱਤੇ ਕੁੱਝ ਬੁਰਾ ਅਸਰ ਵੀ ਹੋਇਆ ਹੈ। ਉਨ੍ਹਾਂ ਕਿਹਾ, "ਸਿੱਖਿਆ ਪਾਠਕ੍ਰਮ ਰਾਹੀਂ ਨੌਜਵਾਨਾਂ ਦੇ ਮਨਾਂ ਨੂੰ ਤਰੋਤਾਜ਼ਾ ਕਰਨਾ ਚਾਹੀਦਾ ਹੈ। ਪੋਯਾਮੋਝੀ ਨੇ ਅੱਗੇ ਕਿਹਾ ਕਿ, "ਵਿਦਿਆਰਥੀਆਂ ਨੂੰ ਆਪਣੇ ਮੋਬਾਈਲ ਫ਼ੋਨ ਸਕੂਲਾਂ ਵਿੱਚ ਲਿਆਉਣ ਦੀ ਇਜਾਜ਼ਤ ਨਹੀਂ ਹੈ। ਜੇਕਰ ਲਿਆਂਦਾ ਗਿਆ ਤਾਂ ਵਿਦਿਆਰਥੀਆਂ ਤੋਂ ਫ਼ੋਨ ਜ਼ਬਤ ਕਰ ਲਏ ਜਾਣਗੇ ਅਤੇ ਵਾਪਸ ਨਹੀਂ ਕੀਤੇ ਜਾਣਗੇ।"

ਮੰਤਰੀ ਦੀ ਚੇਤਾਵਨੀ ਸੋਮਵਾਰ ਨੂੰ ਪਹਿਲੀ ਤੋਂ 10ਵੀਂ ਜਮਾਤਾਂ ਦੇ ਸਕੂਲ ਮੁੜ ਖੁੱਲ੍ਹਣ ਤੋਂ ਇੱਕ ਦਿਨ ਬਾਅਦ ਆਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਦਮ ਉਨ੍ਹਾਂ ਵੱਲੋਂ ਸਟੇਟ ਅਸੈਂਬਲੀ (ਮਈ ਵਿੱਚ) ਵਿੱਚ ਕੀਤੀ ਗਈ ਘੋਸ਼ਣਾ ਦੇ ਅਨੁਕੂਲ ਹੈ ਕਿ ਵਿਦਿਆਰਥੀ ਕਲਾਸਾਂ ਵਿੱਚ ਮੋਬਾਈਲ ਫੋਨ ਨਹੀਂ ਲਿਆਉਣਗੇ, ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਸਕੂਲਾਂ ਨੂੰ ਪਹਿਲਾਂ ਹੀ ਇੱਕ ਸਰਕੂਲਰ ਜਾਰੀ ਕੀਤਾ ਜਾ ਚੁੱਕਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੋਯਾਮੋਝੀ ਨੇ ਕਿਹਾ ਕਿ ਗੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼) ਅਤੇ ਪੁਲਿਸ ਅਧਿਕਾਰੀਆਂ ਲਈ ਪਹਿਲੇ ਕੁਝ ਦਿਨਾਂ ਦੌਰਾਨ ਵਿਸ਼ੇਸ਼ ਤੌਰ 'ਤੇ 11ਵੀਂ ਅਤੇ 12ਵੀਂ ਜਮਾਤ ਲਈ ਵਿਸ਼ੇਸ਼ ਕਲਾਸਾਂ ਲੈਣ ਦੇ ਪ੍ਰਬੰਧ ਕੀਤੇ ਗਏ ਹਨ। ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਮੰਦਰ ਵਿੱਚ ਮਾਹੌਲ ਨੂੰ ਬਿਹਤਰ ਬਣਾਉਣ ਲਈ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਹੋਰ ਅਧਿਆਪਕਾਂ ਦੀ ਭਰਤੀ ਲਈ ਵੀ ਉਪਾਅ ਕੀਤੇ ਜਾ ਰਹੇ ਹਨ।
Published by:rupinderkaursab
First published:

Tags: Education, Education Minister, Mobile phone, Tamil Nadu

ਅਗਲੀ ਖਬਰ