• Home
 • »
 • News
 • »
 • national
 • »
 • BANGALORE ATTEMPT TO ROB A PASSERBY ROBBER REGISTERED CASE OF ASSAULT GH KS

ਬੰਗਲੌਰ: ਨੌਜਵਾਨ ਵੱਲੋਂ ਰਾਹਗੀਰ ਕੋਲੋਂ ਲੁੱਟ ਦੀ ਕੋਸ਼ਿਸ਼, ਕੇਸ ਦਰਜ, ਲੁਟੇਰੇ ਨੇ ਵੀ ਦਰਜ ਕਰਵਾਇਆ ਕੇਸ

ਬੰਗਲੌਰ: ਰਾਹਗੀਰ ਕੋਲੋਂ ਲੁੱਟ ਦੀ ਕੋਸ਼ਿਸ਼, ਲੁਟੇਰੇ ਨੇ ਦਰਜ ਕਰਵਾਇਆ ਕੁੱਟਮਾਰ ਦਾ ਕੇਸ

 • Share this:
  ਬੰਗਲੌਰ: ਸਥਾਨਕ ਪੁਲਿਸ ਕੋਲ ਕੁੱਟਮਾਰ (Attack) ਦਾ ਇੱਕ ਅਜੀਬ ਮਾਮਲਾ ਆਇਆ ਹੈ, ਜਿਸ ਵਿੱਚ ਇੱਕ ਲੁਟੇਰੇ ਨੌਜਵਾਨ ਨੇ ਲੋਕਾਂ ਵੱਲੋਂ ਉਸਦੀ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲਾਏ ਹਨ। ਘਟਨਾ ਦੋ ਦਿਨ ਪਹਿਲਾਂ ਦੀ ਹੈ। ਬੀਤੀ 2 ਦਸੰਬਰ ਨੂੰ 18 ਸਾਲਾ ਰਿਤੇਸ਼ ਲੁੱਟ ਦੀ ਕੋਸ਼ਿਸ਼ ਵਿੱਚ ਕੈਮਰੇ ਵਿੱਚ ਕੈਦ ਹੋ ਗਿਆ, ਪਰ ਉਹ ਫ਼ਰਾਰ ਹੋ ਗਿਆ ਸੀ। ਚਾਕੂ ਦਿਖਾਉਂਦੇ ਹੋਏ ਉਸਨੇ ਸੜਕ ਦੇ ਕਿਨਾਰੇ ਖੜੀ ਇੱਕ ਕੈਬ ਵਿੱਚ ਦਾਖਲ ਹੋ ਕੇ ਡਰਾਈਵਰ ਪ੍ਰਤਾਪ ਪਾਟਿਲ ਨੂੰ ਧਮਕੀ ਦਿੱਤੀ ਕਿ ਉਹ ਆਪਣਾ ਮੋਬਾਈਲ ਫੋਨ ਅਤੇ ਨਕਦੀ ਉਸਦੇ ਹਵਾਲੇ ਕਰ ਦੇਵੇ। ਪਰ ਜੈਕੁਮਾਰ ਦੀ ਯੋਜਨਾ ਕਾਮਯਾਬ ਨਹੀਂ ਹੋਈ ਕਿਉਂਕਿ ਪਾਟਿਲ ਨੇ ਉਸਨੂੰ ਗੱਡੀ ਤੋਂ ਬਾਹਰ ਧੱਕ ਦਿੱਤਾ ਅਤੇ ਮਦਦ ਲਈ ਰੌਲਾ ਪਾਇਆ। ਇਸ ਦੌਰਾਨ ਰੌਲਾ ਸੁਣ ਕੇ ਕੁਝ ਰਾਹਗੀਰ ਅਤੇ ਵਾਹਨ ਚਾਲਕ ਪਾਟਿਲ ਦੀ ਸਹਾਇਤਾ ਲਈ ਪਹੁੰਚੇ ਅਤੇ ਜੈਕੁਮਾਰ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਹੰਗਾਮੇ ਦੌਰਾਨ ਚੋਰ ਨੇ ਆਪਣੇ ਚਾਕੂ ਨਾਲ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।

  ਜਦੋਂ ਉਹ ਹਮਲਾਵਰ ਹੋ ਗਿਆ, ਭੀੜ ਨੇ ਉਸਨੂੰ ਕੁੱਟਮਾਰ ਸ਼ੁਰੂ ਕੀਤਾ। ਇਸ ਦੌਰਾਨ ਇੱਕ ਵਾਹਨ ਚਾਲਕ ਨੇ ਜੈਕੁਮਾਰ ਦੀ ਬਾਂਹ ਫੜੀ ਅਤੇ ਦੂਜੇ ਨੇ ਉਸਨੂੰ ਹੈਲਮੇਟ ਅਤੇ ਲੌਗ ਨਾਲ ਕੁੱਟਿਆ। ਪਰੰਤੂ ਉਹ ਸੜਕ 'ਤੇ ਟ੍ਰੈਫਿਕ ਜਾਮ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਪਾਟਿਲ ਨੇ ਲੁੱਟ ਦੀ ਕੋਸ਼ਿਸ਼ 'ਤੇ ਪੁਲਿਸ ਸ਼ਿਕਾਇਤ ਦਰਜ ਕਰਵਾਈ।

  ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਅਸੀਂ ਜ਼ਖਮੀ ਲੁਟੇਰੇ ਦਾ ਪਤਾ ਲਗਾਇਆ ਅਤੇ ਉਸ ਦੇ ਵਿਰੁੱਧ ਆਈਪੀਸੀ ਦੀ ਧਾਰਾ 393 ਅਤੇ 398 ਤਹਿਤ ਕੇਸ ਦਰਜ ਕੀਤਾ ਹੈ।” ਪਰ ਪੁਲਿਸ ਨੂੰ ਆਪਣੀ ਜਵਾਬੀ ਸ਼ਿਕਾਇਤ ਵਿੱਚ ਜੈਕੁਮਾਰ ਨੇ ਕਥਿਤ ਤੌਰ 'ਤੇ ਕਿਹਾ: "ਮੈਂ ਰਿਚਮੰਡ ਟਾਊਨ ਵਿੱਚ ਸ਼ਾਮ 4 ਵਜੇ ਦੇ ਕਰੀਬ ਉਸ ਦੀ ਗੱਡੀ ਵਿੱਚ ਬੈਠੇ ਇੱਕ ਕੈਬੀ ਨੂੰ ਚਾਕੂ ਦੀ ਨੋਕ 'ਤੇ ਧਮਕੀ ਦੇ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਮੈਂ ਉਸਦਾ ਮੋਬਾਈਲ ਅਤੇ ਬਟੂਆ ਖੋਹਣਾ ਚਾਹੁੰਦਾ ਸੀ। ਪਰ ਉਹ ਬਚ ਗਿਆ ਅਤੇ ਮਦਦ ਲਈ ਰੌਲਾ ਪਾਇਆ। ਉਸ ਦੀਆਂ ਚੀਕਾਂ ਸੁਣ ਕੇ 30-40 ਬੰਦਿਆਂ ਨੇ ਮੈਨੂੰ ਘੇਰ ਲਿਆ ਅਤੇ ਮੇਰੀ ਕੁੱਟਮਾਰ ਕੀਤੀ। ਮੇਰੇ ਸਿਰ, ਬੁੱਲ੍ਹਾਂ, ਹੱਥਾਂ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ। ਮੇਰੇ 'ਤੇ ਹਮਲਾ ਕਰਨ ਅਤੇ ਕੁੱਟਮਾਰ ਕਰਨ ਦੇ ਲਈ ਮੈਂ ਅਣਜਾਣ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦਾ ਹਾਂ।" ਉਸਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਭੀੜ ਖਿਲਾਫ ਧਾਰਾ 323  ਅਤੇ 341 (ਗਲਤ ਸੰਜਮ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।

  ਜਦੋਂ ਇਹ ਸਵਾਲ ਉਠਾਏ ਗਏ ਕਿ ਪੁਲਿਸ ਉਨ੍ਹਾਂ ਲੋਕਾਂ ਦੇ ਵਿਰੁੱਧ ਕੇਸ ਕਿਵੇਂ ਦਰਜ ਕਰ ਸਕਦੀ ਹੈ ਜਿਨ੍ਹਾਂ ਨੇ ਹਥਿਆਰਬੰਦ ਲੁਟੇਰੇ ਨੂੰ ਫੜਨ ਲਈ ਆਪਣੀ ਜਾਨ ਜ਼ੋਖ਼ਮ ਵਿੱਚ ਪਾਈ, ਤਾਂ ਇੱਕ ਅਧਿਕਾਰੀ ਨੇ ਕਿਹਾ, “ਸ਼ਿਕਾਇਤ ਦਰਜ ਹੋਣ 'ਤੇ ਐਫਆਈਆਰ ਦਰਜ ਕਰਨਾ ਪੁਲਿਸ ਦਾ ਫਰਜ਼ ਹੈ। ਅਸੀਂ ਬਦਮਾਸ਼ਾਂ ਨੂੰ ਫੜਨ ਵਿੱਚ ਜਨਤਕ ਸਹਿਯੋਗ ਦੀ ਮੰਗ ਕਰਦੇ ਹਾਂ, ਪਰ ਅਸੀਂ ਲੋਕਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਉਹ ਸ਼ੱਕੀ ਲੋਕਾਂ ਨੂੰ ਕੁੱਟ ਕੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ।”
  Published by:Krishan Sharma
  First published:
  Advertisement
  Advertisement