• Home
 • »
 • News
 • »
 • national
 • »
 • BANGALORE CANNABIS TRADE STARTED WITH ACCIDENT COMPENSATION GRADUATE IN POLICE HANDS GH KS

ਬੰਗਲੌਰ: ਐਕਸੀਡੈਂਟ ਦੇ ਮੁਆਵਜ਼ੇ ਨਾਲ ਸ਼ੁਰੂ ਕੀਤਾ ਗਾਂਜੇ ਦਾ ਵਪਾਰ, ਪੁਲਿਸ ਹੱਥੇ ਚੜ੍ਹਿਆ ਗ੍ਰੈਜੂਏਟ

ਸਚਿਨ ਨੇ ਦੱਸਿਆ ਕਿ ਉਹ ਮਲੇਸ਼ੀਆ ਵਿੱਚ ਆਪਣੀ ਇੰਟਰਨਸ਼ਿਪ ਪੂਰੀ ਕਰ ਕਰਕੇ ਬੰਗਲੌਰ (Bengluru) ਆ ਗਿਆ ਸੀ। ਉਹ ਪਿਛਲੇ ਸਾਲ ਇੱਕ ਸੜਕ ਹਾਦਸੇ (Road Accident) ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਸੱਟਾਂ ਦਾ ਮੁਆਵਜ਼ਾ ਮਿਲਿਆ ਸੀ, ਜਿਸਦੀ ਵਰਤੋਂ ਉਸਨੇ ਵਿਸ਼ਾਖਾਪਟਨਮ ਤੋਂ ਗਾਂਜਾ ਖਰੀਦਣ ਲਈ ਕੀਤੀ ਸੀ।

ਬੰਗਲੌਰ: ਐਕਸੀਡੈਂਟ ਦੇ ਮੁਆਵਜ਼ੇ ਨਾਲ ਸ਼ੁਰੂ ਕੀਤਾ ਗਾਂਜੇ ਦਾ ਵਪਾਰ, ਪੁਲਿਸ ਹੱਥੇ ਚੜ੍ਹਿਆ ਗ੍ਰੈਜੂਏਟ

 • Share this:
  ਬੰਗਲੁਰੂ: ਕਈ ਲੋਕ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਆਪਣੇ ਫ਼ਾਇਦੇ ਵਜੋਂ ਵਰਤਣ ਲਈ ਕਿਸੇ ਵੀ ਕਿਸਮ ਤੱਕ ਚਲੇ ਜਾਂਦੇ ਹਨ ਅਤੇ ਇਹ ਵੀ ਨਹੀਂ ਵੇਖਦੇ ਕਿ ਇਸ ਨਾਲ ਕਿਸੇ ਦੀ ਜ਼ਿੰਦਗੀ ਤਬਾਹ ਹੋ ਰਹੀ ਹੈ। ਅਜਿਹੇ ਲੋਕਾਂ ਨੂੰ ਆਪਣੇ ਧੰਦੇ ਤੋਂ ਸਿਰਫ ਪੈਸਾ ਹੀ ਵਿਖਾਈ ਦਿੰਦਾ ਹੈ। ਅਜਿਹਾ ਹੀ ਇੱਕ ਮਲੇਸ਼ੀਆ ਵਿਖੇ ਨੌਕਰੀ ਕਰਕੇ ਆਏ ਗਰੈਜੂਏਟ ਮੁੰਡੇ ਨੇ ਕੀਤਾ। ਉਸ ਨੇ ਭਾਰਤ ਆ ਕੇ ਗਾਂਜਾ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ, ਉਹ ਵੀ ਆਪਣੇ ਐਕਸੀਡੈਂਟ ਦੇ ਮੁਆਵਜ਼ੇ ਵਿੱਚ ਮਿਲੀ ਰਕਮ ਨਾਲ।

  ਦੇਵਾਨਹੱਲੀ ਪੁਲਿਸ ਨੇ ਹੋਟਲ ਮੈਨੇਜਮੈਂਟ ਵਿੱਚ ਗ੍ਰੈਜੂਏਟ ਇਸ ਮੁੰਡੇ ਸਮੇਤ ਦੋ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਮੈਸੂਰੂ ਰੋਡ 'ਤੇ ਨੰਦਨਹੱਲੀ ਦੇ ਰਹਿਣ ਵਾਲੇ 24 ਸਾਲਾ ਸਚਿਨ ਉਰਫ਼ ਸਾਗਰ ਅਤੇ 23 ਸਾਲਾ ਆਟੋ ਰਿਕਸ਼ਾ ਚਾਲਕ ਆਨੰਦ ਵਾਸੀ ਹੇਬਬਾਗੋਡੀ ਤੋਂ 40 ਲੱਖ ਰੁਪਏ ਦਾ 101 ਕਿੱਲੋ ਗਾਂਜਾ ਬਰਾਮਦ ਕੀਤਾ ਹੈ।

  ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਸ਼ਾਮ ਸਮੇਂ ਨੰਦੀ ਹਿਲਸ ਰੋਡ 'ਤੇ ਚਾਕਲੇਟ ਦੀ ਇੱਕ ਦੁਕਾਨ ਨੇੜੇ ਦੋ ਵਿਅਕਤੀਆਂ ਵੱਲੋਂ ਗਾਂਜਾ ਵੇਚਣ ਦੀ ਸੂਚਨਾ 'ਤੇ ਹਿਰਾਸਤ ਵਿੱਚ ਲਿਆ, ਜਿਨ੍ਹਾਂ ਕੋਲੋਂ ਮੌਕੇ 'ਤੇ 5 ਕਿੱਲੋਂ ਗਾਂਜਾ ਬਰਾਮਦ ਹੋਇਆ। ਇਸ ਦੌਰਾਨ ਸਚਿਨ ਆਪਣੀ ਮੋਟਰਸਾਈਕਲ 'ਤੇ ਤੇਜ਼ੀ ਨਾਲ ਭੱਜਣ ਵਿੱਚ ਕਾਮਯਾਬ ਰਿਹਾ, ਜਿਸ ਨੂੰ ਅਗਲੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ।

  ਪੁਲਿਸ ਪੁੱਛਗਿੱਛ ਵਿੱਚ ਸਚਿਨ ਨੇ ਦੱਸਿਆ ਕਿ ਉਹ ਮਲੇਸ਼ੀਆ ਵਿੱਚ ਆਪਣੀ ਇੰਟਰਨਸ਼ਿਪ ਪੂਰੀ ਕਰ ਕਰਕੇ ਬੰਗਲੌਰ ਆ ਗਿਆ ਸੀ। ਉਹ ਪਿਛਲੇ ਸਾਲ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਸੱਟਾਂ ਦਾ ਮੁਆਵਜ਼ਾ ਮਿਲਿਆ ਸੀ, ਜਿਸਦੀ ਵਰਤੋਂ ਉਸਨੇ ਵਿਸ਼ਾਖਾਪਟਨਮ ਤੋਂ ਗਾਂਜਾ ਖਰੀਦਣ ਲਈ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਉਹ ਆਨੰਦ ਨੂੰ ਸ਼ਹਿਰ ਵਿੱਚ ਨਸ਼ਾ ਵੇਚਣ ਲਈ ਭੇਜਦਾ ਸੀ।
  Published by:Krishan Sharma
  First published:
  Advertisement
  Advertisement