Bengaluru school bomb threat: ਬੰਗਲੌਰ: Karnataka News: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ 6 ਸਕੂਲਾਂ ਨੂੰ ਬੰਬ (Bomb) ਨਾਲ ਉਡਾਉਣ ਦੀ ਧਮਕੀ (Threats) ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਕੂਲਾਂ ਵਿਚ ਬੇਹੱਦ ਸ਼ਕਤੀਸ਼ਾਲੀ ਬੰਬ ਲਗਾਏ ਗਏ ਹਨ। ਧਮਕੀ ਭਰੀਆਂ ਈਮੇਲ ਮਿਲਣ ਤੋਂ ਬਾਅਦ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਬੰਬ ਸਕੁਐਡ ਅਤੇ ਸਥਾਨਕ ਪੁਲਿਸ ਨੇ ਸ਼ੱਕੀ ਬੰਬ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਕਮਲ ਪੰਤ ਨੇ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਸਭ ਕੁਝ ਕਿਸੇ ਨੇ ਬਦਨਾਮ ਕਰਨ ਲਈ ਕੀਤਾ ਹੈ ਜਾਂ ਨਹੀਂ।
ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਬੈਂਗਲੁਰੂ ਈਸਟ ਵਿੱਚ ਡੀਪੀਐਸ, ਮਹਾਦੇਵਪੁਰਾ ਵਿੱਚ ਗੋਪਾਲਨ ਇੰਟਰਨੈਸ਼ਨਲ ਸਕੂਲ, ਮਰਾਠਾਹੱਲੀ ਵਿੱਚ ਨਿਊ ਅਕੈਡਮੀ ਸਕੂਲ, ਗੋਵਿੰਦਪੁਰਾ ਵਿੱਚ ਇੰਡੀਅਨ ਪਬਲਿਕ ਸਕੂਲ, ਹੇਨੂਰ ਵਿੱਚ ਸੇਂਟ ਵਿਨਸੈਂਟ ਪਾਲ ਸਕੂਲ ਅਤੇ ਏਬੇਂਜ਼ਰ ਇੰਟਰਨੈਸ਼ਨਲ ਸਕੂਲ ਸ਼ਾਮਲ ਹਨ। ਧਮਕੀ ਮਿਲਣ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਬੱਚਿਆਂ ਤੋਂ ਇਲਾਵਾ ਅਧਿਆਪਕਾਂ ਅਤੇ ਹੋਰ ਸਟਾਫ਼ ਨੂੰ ਵੀ ਬਾਹਰ ਕੱਢਿਆ ਜਾ ਰਿਹਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਲਈ ਕਿਹਾ ਗਿਆ ਹੈ।
ਪੁਲਸ ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਸਵੇਰੇ 10.15 ਤੋਂ 11 ਵਜੇ ਦੇ ਵਿਚਕਾਰ ਸਕੂਲਾਂ ਨੂੰ ਧਮਕੀ ਦੇਣ ਵਾਲੀਆਂ ਈਮੇਲਾਂ ਭੇਜੀਆਂ ਗਈਆਂ ਸਨ। ਇਹ ਈਮੇਲਾਂ ਵੱਖ-ਵੱਖ ਆਈਡੀ ਤੋਂ ਭੇਜੀਆਂ ਗਈਆਂ ਹਨ। ਧਮਕੀ ਭਰੀ ਈਮੇਲ 'ਚ ਲਿਖਿਆ ਸੀ, 'ਤੁਹਾਡੇ ਸਕੂਲ 'ਚ ਬਹੁਤ ਸ਼ਕਤੀਸ਼ਾਲੀ ਬੰਬ ਲਾਇਆ ਗਿਆ ਹੈ। ਯਾਦ ਰੱਖੋ ਕਿ ਇਹ ਕੋਈ ਮਜ਼ਾਕ ਨਹੀਂ ਹੈ। ਇਹ ਕੋਈ ਮਜ਼ਾਕ ਨਹੀਂ ਹੈ। ਸਕੂਲ ਵਿੱਚ ਇੱਕ ਬਹੁਤ ਸ਼ਕਤੀਸ਼ਾਲੀ ਬੰਬ ਹੈ। ਤੁਰੰਤ ਪੁਲਿਸ ਨੂੰ ਕਾਲ ਕਰੋ। ਤੁਹਾਡੀ ਜ਼ਿੰਦਗੀ ਸਮੇਤ ਸੈਂਕੜੇ ਜ਼ਿੰਦਗੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਦੇਰ ਨਾ ਕਰੋ ਹੁਣ ਸਭ ਕੁਝ ਤੁਹਾਡੇ ਹੱਥ ਵਿੱਚ ਹੈ!'
ਬੈਂਗਲੁਰੂ 'ਚ ਸਕੂਲਾਂ ਨੂੰ ਇਹ ਧਮਕੀ ਅਜਿਹੇ ਸਮੇਂ ਮਿਲੀ ਹੈ ਜਦੋਂ ਸੂਬੇ 'ਚ ਹਿਜਾਬ ਨੂੰ ਲੈ ਕੇ ਗਰਮਾ-ਗਰਮ ਵਿਵਾਦ ਚੱਲ ਰਿਹਾ ਹੈ। ਕੁਝ ਸਕੂਲਾਂ 'ਚ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ਤੋਂ ਰੋਕੇ ਜਾਣ 'ਤੇ ਜ਼ੋਰਦਾਰ ਪ੍ਰਦਰਸ਼ਨ ਹੋਏ। ਬਾਅਦ 'ਚ ਹਾਈਕੋਰਟ ਦੇ ਦਖਲ 'ਤੇ ਮਾਮਲਾ ਥੋੜ੍ਹਾ ਸ਼ਾਂਤ ਹੋਇਆ।
ਹਾਈਕੋਰਟ ਨੇ ਫੈਸਲੇ 'ਚ ਕਿਹਾ ਸੀ ਕਿ ਹਿਜਾਬ ਇਸਲਾਮ ਧਰਮ ਦਾ ਅਨਿੱਖੜਵਾਂ ਅੰਗ ਨਹੀਂ ਹੈ, ਇਸ ਲਈ ਪ੍ਰਸ਼ਾਸਨ ਨੂੰ ਸਕੂਲਾਂ 'ਚ ਹਿਜਾਬ 'ਤੇ ਪਾਬੰਦੀ ਲਗਾਉਣ ਦਾ ਪੂਰਾ ਅਧਿਕਾਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।