Bank Holidays In December: ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਦੀਆਂ ਛੁੱਟੀਆਂ ਨੂੰ ਪਹਿਲਾਂ ਹੀ ਨਿਰਧਾਰਿਤ ਕਰਦੀ ਹੈ ਅਤੇ ਫਿਰ ਨੋਟੀਫਿਕੇਸ਼ਨ ਰਾਹੀਂ ਜਾਣਕਾਰੀ ਦਿੰਦੀ ਹੈ ਕਿ ਕਿਸ ਮਹੀਨੇ ਵਿੱਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ। ਅੱਜ ਤੋਂ ਦਸੰਬਰ ਮਹੀਨਾ ਸ਼ੁਰੂ ਹੋਇਆ ਹੈ ਅਤੇ ਆਰਬੀਆਈ ਨੇ ਦਸੰਬਰ ਦੀਆਂ ਛੁੱਟੀਆਂ ਬਾਰੇ ਵੀ ਨੋਟੀਫਿਕੇਸ਼ਨ ਦਿੱਤਾ ਹੈ ਜਿਸਦੇ ਤਹਿਤ ਬੈਂਕ 13 ਦਿਨ ਬੰਦ ਰਹਿਣਗੇ। ਜੇਕਰ ਤੁਹਾਡਾ ਵੀ ਓਇ ਜ਼ਰੂਰੀ ਕੰਮ ਹੈ ਤਾਂ ਛੁੱਟੀਆਂ ਦੀ ਲਿਸਟ ਦੇਖ ਕੇ ਬੈਂਕ ਜਾਣ ਦੀ ਯੋਜਨਾ ਬਣਾਓ।
ਤੁਹਾਡੀ ਜਾਣਕਾਰੀ ਲਈ ਦਸ ਦੇਈਏ ਕਿ ਕੁੱਝ ਛੁੱਟੀਆਂ ਪੂਰੇ ਦੇਸ਼ ਵਿੱਚ ਹੁੰਦੀ ਹਨ ਅਤੇ ਕੁੱਝ ਛੁੱਟੀਆਂ ਖਾਸ ਖੇਤਰ ਲਈ ਹੀ ਹੁੰਦੀਆਂ ਹਨ। ਵੈਸੇ ਤਾਂ ਸਾਨੂੰ ਪਤਾ ਹੀ ਹੈ ਕਿ ਬੈਂਕ ਹਰ ਐਤਵਾਰ ਨੂੰ ਸਾਰੇ ਦੇਸ਼ ਵਿੱਚ ਹੀ ਬੰਦ ਰਹਿੰਦੇ ਹਨ ਅਤੇ ਨਾਲ ਹੀ ਬੈਂਕ ਹਰ ਦੂਸਰੇ ਤੇ ਚੌਥੇ ਸ਼ਨੀਵਾਰ ਨੂੰ ਵੀ ਪੂਰੇ ਦੇਸ਼ ਵਿੱਚ ਬੰਦ ਰਹਿੰਦੇ ਹਨ।
ਇਸ ਹਿਸਾਬ ਨਾਲ ਬੈਂਕਾਂ ਦੀਆਂ ਪੱਕੀਆਂ ਛੁੱਟੀਆਂ ਦੀ ਗੱਲ ਕੀਤੀ ਜਾਵੇ ਤਾਂ 4 ਐਤਵਾਰ ਅਤੇ 2 ਸ਼ਨੀਵਾਰ ਨੂੰ ਬੈਂਕ ਬੰਦ ਹਨ। ਜੇਕਰ ਹੋਰ ਛੁੱਟੀਆਂ ਦੀ ਗੱਲ ਕਰੀਏ ਤਾਂ ਉਹ ਇਸ ਪ੍ਰਕਾਰ ਹਨ:
3 ਦਸੰਬਰ : (ਸ਼ਨੀਵਾਰ) : ਗੋਆ 'ਚ ਸੇਂਟ ਜ਼ੇਵੀਅਰਜ਼ ਫੀਸਟ
12 ਦਸੰਬਰ (ਸੋਮਵਾਰ): ਮੇਘਾਲਿਆ ਵਿੱਚ ਪਾ-ਟਗਨ ਨੇਂਗਮਿੰਜਾ ਸੰਗਮ
19 ਦਸੰਬਰ (ਸੋਮਵਾਰ): ਗੋਆ ਲਿਬਰੇਸ਼ਨ ਡੇ
26 ਦਸੰਬਰ (ਸੋਮਵਾਰ): ਕ੍ਰਿਸਮਿਸ ਵਿੱਚ ਬੈਂਕ ਬੰਦ, ਲਾਸੁੰਗ, ਨਮਸੰਗ- ਮਿਜ਼ੋਰਮ, ਸਿੱਕਮ, ਮੇਘਾਲਿਆ।
29 ਦਸੰਬਰ (ਵੀਰਵਾਰ) : ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਚੰਡੀਗੜ੍ਹ 'ਚ ਛੁੱਟੀ
30 ਦਸੰਬਰ (ਸ਼ੁੱਕਰਵਾਰ): ਯੂ ਕਿਆਂਗ ਨੰਗਵਾਹ - ਮੇਘਾਲਿਆ ਵਿੱਚ ਬੈਂਕ ਬੰਦ।
31 ਦਸੰਬਰ (ਸ਼ਨੀਵਾਰ): ਮਿਜ਼ੋਰਮ ਵਿੱਚ ਨਵੇਂ ਸਾਲ ਦੀ ਛੁੱਟੀ
ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇਈਏ ਕਿ ਬੈਂਕ ਦੇ ਬੰਦ ਰਹਿਣ ਦੇ ਬਾਵਜੂਦ ਵੀ ਔਨਲਾਈਨ ਸੇਵਾਵਾਂ ਜਾਰੀ ਰਹਿਣਗੀਆਂ। ਤੁਸੀਂ ਔਨਲਾਈਨ ਪੈਸਿਆਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank Holidays, Bank related news, RBI