ਮਥੁਰਾ: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ ਵਿਸ਼ਵ ਪ੍ਰਸਿੱਧ ਬਾਂਕੇ ਬਿਹਾਰੀ ਮੰਦਰ 'ਚ ਦਰਦਨਾਕ ਹਾਦਸਾ ਵਾਪਰ ਗਿਆ। ਮੰਦਰ 'ਚ ਹਣ ਵਾਲੀ ਮੰਗਲਾ ਆਰਤੀ ਦੌਰਾਨ ਭੀੜ ਜ਼ਿਆਦਾ ਹੋਣ ਕਾਰਨ ਕੁਝ ਸ਼ਰਧਾਲੂਆਂ ਦਾ ਦਮ ਘੁੱਟ ਗਿਆ, ਜਿਸਦੇ ਚਲਦੇ 2 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 6 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵਰਿੰਦਾਵਨ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਇੱਕ ਪੁਰਸ਼ ਸ਼ਾਮਲ ਹੈ। ਹਾਦਸੇ ਤੋਂ ਬਾਅਦ ਸਥਿਤੀ ਬੇਕਾਬੂ ਹੋ ਗਈ ਸੀ ਪਰ ਹੁਣ ਸਥਿਤੀ ਆਮ ਵਾਂਗ ਹੈ।
ਦਰਅਸਲ ਬਾਂਕੇ ਬਿਹਾਰੀ ਮੰਦਰ 'ਚ ਹੋਣ ਵਾਲੀ ਮੰਗਲਾ ਆਰਤੀ ਦੌਰਾਨ 2 ਸ਼ਰਧਾਲੂਆਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ ਸੀ। ਭੀੜ ਜ਼ਿਆਦਾ ਹੋਣ ਕਾਰਨ ਕਈ ਸ਼ਰਧਾਲੂ ਜ਼ਖਮੀ ਵੀ ਹੋ ਗਏ। ਹਾਦਸੇ ਵਿੱਚ ਔਰਤ ਨਿਰਮਲਾ ਦੇਵੀ ਪਤਨੀ ਦੇਵ ਪ੍ਰਕਾਸ਼ ਵਾਸੀ ਨੋਇਡਾ ਅਤੇ 65 ਸਾਲਾ ਰਾਮ ਪ੍ਰਸਾਦ ਵਿਸ਼ਵਕਰਮਾ ਦੀ ਮੌਤ ਹੋ ਗਈ। ਰਾਮ ਪ੍ਰਸਾਦ ਮੂਲ ਰੂਪ ਤੋਂ ਜਬਲਪੁਰ ਦਾ ਰਹਿਣ ਵਾਲਾ ਸੀ।
ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਸ਼ਰਧਾਲੂਆਂ ਦਾ ਇਲਾਜ
ਜਿਸ ਸਮੇਂ ਮੰਦਰ 'ਚ ਹਾਦਸਾ ਵਾਪਰਿਆ, ਉਸ ਸਮੇਂ ਡੀ.ਐੱਮ., ਐੱਸਐੱਸਪੀ, ਨਗਰ ਨਿਗਮ ਕਮਿਸ਼ਨਰ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ ਸੀ। ਹਾਦਸਾ ਵਾਪਰਦੇ ਹੀ ਪੁਲਿਸ ਅਤੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੇ ਬੇਹੋਸ਼ ਹੋਏ ਸ਼ਰਧਾਲੂਆਂ ਨੂੰ ਮੰਦਰ 'ਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਹਾਦਸੇ 'ਚ ਜ਼ਖਮੀ ਹੋਏ ਸ਼ਰਧਾਲੂਆਂ ਨੂੰ ਰਾਮ ਕ੍ਰਿਸ਼ਨ ਮਿਸ਼ਨ, ਬ੍ਰਜ ਹੈਲਥ ਕੇਅਰ ਅਤੇ ਵਰਿੰਦਾਵਨ ਦੇ ਸੌ ਸ਼ਈਆ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਦੋ ਸ਼ਰਧਾਲੂਆਂ ਨੂੰ ਮ੍ਰਿਤਕ ਐਲਾਨ ਦਿੱਤਾ।
4 ਨੰਬਰ ਗੇਟ 'ਤੇ 1 ਸ਼ਰਧਾਲੂ ਦੇ ਬੇਹੋਸ਼ ਹੋਣ ਕਾਰਨ ਹਾਦਸਾ ਵਾਪਰਿਆ
ਮੰਦਰ ਦੇ 2 ਨਿਕਾਸ ਗੇਟ ਹਨ। 4 ਨੰਬਰ ਅਤੇ 1 ਨੰਬਰ। 4 ਨੰਬਰ ਗੇਟ 'ਤੇ ਇਕ ਸ਼ਰਧਾਲੂ ਸਾਹ ਘੁੱਟਣ ਕਾਰਨ ਬੇਹੋਸ਼ ਹੋ ਗਿਆ, ਜਦੋਂ ਤੱਕ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਬਾਹਰ ਕੱਢਿਆ, ਉਦੋਂ ਤੱਕ ਮੰਦਰ ਤੋਂ ਬਾਹਰ ਜਾਣ ਵਾਲੇ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਇਕੱਠੀ ਹੋ ਗਈ, ਜਿਸ ਕਾਰਨ ਹੋਰ ਸ਼ਰਧਾਲੂਆਂ ਦਾ ਦਮ ਘੁੱਟਣ ਕਾਰਨ ਹਾਦਸਾ ਵਾਪਰ ਗਿਆ।
ਹਾਦਸੇ ਤੋਂ ਬਾਅਦ ਹਸਪਤਾਲ ਪਹੁੰਚੇ ਰਿਸ਼ਤੇਦਾਰਾਂ ਨੇ ਬਿਨਾਂ ਪੋਸਟਮਾਰਟਮ ਕੀਤੇ ਲਾਸ਼ਾਂ ਨੂੰ ਲੈ ਲਿਆ । ਦੁਪਹਿਰ 1.55 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਤੋਂ ਬਾਅਦ ਐਸਐਸਪੀ ਨੇ ਕਿਹਾ ਕਿ ਇਹ ਹਾਦਸਾ ਜ਼ਿਆਦਾ ਸਪੋਰੂਲੇਸ਼ਨ ਕਾਰਨ ਵਾਪਰਿਆ ਹੈ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਕਈ ਸ਼ਰਧਾਲੂਆਂ ਨੇ ਮੰਦਿਰ ਤੋਂ ਬਾਹਰ ਆ ਕੇ ਹਵਾ ਖਾ ਕੇ ਸੁੱਖ ਦਾ ਸਾਹ ਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Janmashtami 2022, National news, Uttar Pardesh