Home /News /national /

Bank Scam 'ਚ ਮਹਾਰਾਸ਼ਟਰ ਪਹਿਲੇ ਨੰਬਰ 'ਤੇ, ਪਿਛਲੇ 7 ਸਾਲਾਂ 'ਚ ਦੇਸ਼ ਨੂੰ ਰੋਜ਼ਾਨਾ 100 ਕਰੋੜ ਦਾ ਨੁਕਸਾਨ:RBI

Bank Scam 'ਚ ਮਹਾਰਾਸ਼ਟਰ ਪਹਿਲੇ ਨੰਬਰ 'ਤੇ, ਪਿਛਲੇ 7 ਸਾਲਾਂ 'ਚ ਦੇਸ਼ ਨੂੰ ਰੋਜ਼ਾਨਾ 100 ਕਰੋੜ ਦਾ ਨੁਕਸਾਨ:RBI

SBI-BoB ਨੇ ਜਾਰੀ ਕੀਤਾ ਅਲਰਟ! ਸਾਈਬਰ ਅਪਰਾਧੀ ਨਵੀਂ ਤਰਕੀਬ ਨਾਲ ਉੱਡਾ ਸਕਦੇ ਪੈਸੇ

SBI-BoB ਨੇ ਜਾਰੀ ਕੀਤਾ ਅਲਰਟ! ਸਾਈਬਰ ਅਪਰਾਧੀ ਨਵੀਂ ਤਰਕੀਬ ਨਾਲ ਉੱਡਾ ਸਕਦੇ ਪੈਸੇ

ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਬੈਂਕ ਘੁਟਾਲਿਆਂ ਅਤੇ ਧੋਖਾਧੜੀ ਦੇ ਮਾਮਲੇ 'ਚ ਮਹਾਰਾਸ਼ਟਰ ਪਹਿਲੇ ਨੰਬਰ 'ਤੇ ਹੈ, ਜਿਸ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਜਦੋਂਕਿ ਦੇਸ਼ ਦੀ ਰਾਜਧਾਨੀ ਦਿੱਲੀ ਬੈਂਕ ਘੋਟਾਲਿਆਂ ਵਿੱਚ ਦੂਜੇ ਨੰਬਰ 'ਤੇ ਹੈ।

ਹੋਰ ਪੜ੍ਹੋ ...
  • Share this:

ਬੀਤੇ ਕੁੱਝ ਸਾਲਾਂ ਵਿੱਚ ਬੈਂਕਿੰਗ ਨਾਲ ਸਬੰਧਤ ਘੋਟਾਲੇ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਭਾਵੇਂ ਕਿ ਇਹ ਪਹਿਲਾਂ ਵੀ ਹੁੰਦੇ ਰਹੇ ਹਨ ਪਰ ਹੁਣ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੈਂਕਿੰਗ ਧੋਖਾਧੜੀ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਹੈ। ਇਸ ਕਾਰਨ ਨਾ ਸਿਰਫ਼ ਬੈਂਕਾਂ ਦਾ ਨੁਕਸਾਨ ਹੋ ਰਿਹਾ ਹੈ, ਸਗੋਂ ਘੁਟਾਲੇਬਾਜ਼ ਟੈਕਸਾਂ ਵਿੱਚੋਂ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਹੜੱਪ ਰਹੇ ਹਨ।

ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਬੈਂਕ ਘੁਟਾਲਿਆਂ ਅਤੇ ਧੋਖਾਧੜੀ ਦੇ ਮਾਮਲੇ 'ਚ ਮਹਾਰਾਸ਼ਟਰ ਪਹਿਲੇ ਨੰਬਰ 'ਤੇ ਹੈ, ਜਿਸ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਜਦੋਂਕਿ ਦੇਸ਼ ਦੀ ਰਾਜਧਾਨੀ ਦਿੱਲੀ ਬੈਂਕ ਘੋਟਾਲਿਆਂ ਵਿੱਚ ਦੂਜੇ ਨੰਬਰ 'ਤੇ ਹੈ। ਰਿਜ਼ਰਵ ਬੈਂਕ ਦੀ ਰਿਪੋਰਟ ਮੁਤਾਬਕ ਪਿਛਲੇ 7 ਸਾਲਾਂ 'ਚ ਬੈਂਕਿੰਗ ਧੋਖਾਧੜੀ ਕਾਰਨ ਦੇਸ਼ ਨੂੰ ਰੋਜ਼ਾਨਾ 100 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲਾਂਕਿ, ਹਰ ਸਾਲ ਧੋਖਾਧੜੀ ਦੀ ਕੁੱਲ ਰਕਮ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

ਸਭ ਤੋਂ ਵੱਧ ਬੈਂਕ ਘੁਟਾਲੇ ਮਹਾਰਾਸ਼ਟਰ ਵਿੱਚ ਹੋਏ ਹਨ। ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਇਸ ਰਾਜ ਵਿੱਚ ਸਥਿਤ ਹੈ। ਬੈਂਕ ਘੁਟਾਲੇ ਦੀ ਕੁੱਲ ਰਕਮ ਦਾ ਕਰੀਬ 50 ਫੀਸਦੀ ਹਿੱਸਾ ਇਕੱਲੇ ਮਹਾਰਾਸ਼ਟਰ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਪੰਜ ਰਾਜਾਂ ਵਿੱਚ 83% ਘੁਟਾਲੇ ਹੋਏ ਹਨ। ਇਸ ਤੋਂ ਬਾਅਦ ਦਿੱਲੀ, ਤੇਲੰਗਾਨਾ, ਗੁਜਰਾਤ ਅਤੇ ਤਾਮਿਲਨਾਡੂ ਦਾ ਨੰਬਰ ਆਉਂਦਾ ਹੈ। ਯਾਨੀ ਜੋ ਸੂਬੇ ਆਰਥਿਕ ਤੌਰ 'ਤੇ ਜ਼ਿਆਦਾ ਖੁਸ਼ਹਾਲ ਹਨ, ਉੱਥੇ ਵੀ ਜ਼ਿਆਦਾ ਘੁਟਾਲੇ ਹੋਏ ਹਨ। ਪਿਛਲੇ 7 ਸਾਲਾਂ 'ਚ ਇਨ੍ਹਾਂ 5 ਸੂਬਿਆਂ 'ਚ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਬੈਂਕਿੰਗ ਘੋਟਾਲੇ ਹੋਏ ਹਨ। ਇਹ ਘਪਲੇ ਦੀ ਕੁੱਲ ਰਕਮ ਦਾ ਲਗਭਗ 83 ਫੀਸਦੀ ਹੈ।

2.5 ਲੱਖ ਕਰੋੜ ਦੀ ਧੋਖਾਧੜੀ : ਆਰਬੀਆਈ ਦੇ ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ 1 ਅਪ੍ਰੈਲ 2015 ਤੋਂ 31 ਦਸੰਬਰ 2021 ਤੱਕ ਦੇਸ਼ ਵਿੱਚ 2.5 ਲੱਖ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਪਤਾ ਲੱਗਾ ਹੈ। ਵਿੱਤੀ ਸਾਲ 2015-16 'ਚ 67,760 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਸਨ। ਵਿੱਤੀ ਸਾਲ 2016-17 'ਚ ਇਹ ਘਟ ਕੇ 59,966.4 ਕਰੋੜ ਰੁਪਏ 'ਤੇ ਆ ਗਿਆ।

ਵਿੱਤੀ ਸਾਲ 2019-20 ਵਿੱਚ 27,698.4 ਕਰੋੜ ਰੁਪਏ ਅਤੇ 2020-21 ਵਿੱਚ 10,699.9 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਗਏ ਸਨ। ਰਿਜ਼ਰਵ ਬੈਂਕ ਦੇ ਅੰਕੜਿਆਂ ਵਿੱਚ, ਮੌਜੂਦਾ ਵਿੱਤੀ ਸਾਲ 2021-22 ਦੇ ਪਹਿਲੇ 9 ਮਹੀਨਿਆਂ (ਅਪ੍ਰੈਲ-ਦਸੰਬਰ) ਵਿੱਚ, ਇਹ ਸਿਰਫ 647.9 ਕਰੋੜ ਸੀ।

Published by:Amelia Punjabi
First published:

Tags: Bank fraud, MONEY, Mumbai