ਅੱਜ ਤੋਂ ਲਗਾਤਾਰ 3 ਦਿਨਾਂ ਤੱਕ ਇਨ੍ਹਾਂ ਸ਼ਹਿਰਾਂ ਵਿੱਚ ਬੰਦ ਰਹਿਣਗੇ ਬੈਂਕ, ਜਾਣ ਤੋਂ ਪਹਿਲਾਂ ਦੇਖ ਲਓ ਇਹ ਲਿਸਟ

News18 Punjabi | Trending Desk
Updated: June 25, 2021, 10:34 AM IST
share image
ਅੱਜ ਤੋਂ ਲਗਾਤਾਰ 3 ਦਿਨਾਂ ਤੱਕ ਇਨ੍ਹਾਂ ਸ਼ਹਿਰਾਂ ਵਿੱਚ ਬੰਦ ਰਹਿਣਗੇ ਬੈਂਕ, ਜਾਣ ਤੋਂ ਪਹਿਲਾਂ ਦੇਖ ਲਓ ਇਹ ਲਿਸਟ
ਅੱਜ ਤੋਂ ਲਗਾਤਾਰ 3 ਦਿਨਾਂ ਤੱਕ ਇਨ੍ਹਾਂ ਸ਼ਹਿਰਾਂ ਵਿੱਚ ਬੰਦ ਰਹਿਣਗੇ ਬੈਂਕ, ਜਾਣ ਤੋਂ ਪਹਿਲਾਂ ਦੇਖ ਲਓ ਇਹ ਲਿਸਟ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਅੱਜਕਲ ਬੈਂਕ ਦਾ ਹਰ ਕੰਮ ਆਨਲਾਈਨ ਹੋ ਜਾਂਦਾ ਹੈ ਪਰ ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜੇ ਕੋਈ ਮਹੱਤਵਪੂਰਨ ਕੰਮ ਹਨ ਤਾਂ ਇਹ ਖਬਰ ਤੁਹਾਡੇ ਲਈ ਹੈ। ਜੂਨ ਮਹੀਨੇ ਵਿੱਚ ਬਹੁਤ ਸਾਰੀਆਂ ਬੈਂਕ ਛੁੱਟੀਆਂ ਹੋ ਚੁੱਕੀਆਂ ਹਨ ਤੇ ਅਜੇ ਹੋਰ ਬਹੁਤ ਹੋਣੀਆਂ ਬਾਕੀ ਹਨ, ਇਸ ਲਈ ਬੈਂਕ ਜਾਣ ਤੋਂ ਪਹਿਲਾਂ, ਤੁਹਾਨੂੰ ਜ਼ਰੂਰ ਵੇਖਣਾ ਪਏਗਾ ਕਿ ਕਿਹੜੇ ਦਿਨ ਬੈਂਕ ਬੰਦ ਰਹਿਣੇ ਤੇ ਕਿਹੜੇ ਦਿਨ ਖੁੱਲ੍ਹੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਬੈਂਕ ਅੱਜ ਤੋਂ ਲਗਾਤਾਰ 3 ਦਿਨਾਂ ਲਈ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਕੀਤੀ ਜਾਂਦੀ ਹੈ, ਤਾਂ ਜੋ ਗਾਹਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਸਾਰੀ ਜਾਣਕਾਰੀ ਤੁਸੀਂ ਆਰਬੀਆਈ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵੀ ਦੇਖ ਸਕਦੇ ਹੋ।

ਜ਼ਿਕਰਯੋਗ ਹੈ ਕਿ 25 ਜੂਨ ਤੋਂ 30 ਜੂਨ ਤੱਕ ਬੈਂਕ 4 ਦਿਨਾਂ ਲਈ ਬੰਦ ਰਹਿਣਗੇ। ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ 25 ਜੂਨ ਨੂੰ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਬੰਦ ਰਹਿਣਗੇ। ਇਸ ਤੋਂ ਬਾਅਦ 26 ਜੂਨ ਨੂੰ ਚੌਥਾ ਸ਼ਨੀਵਾਰ ਹੋਵੇਗਾ, ਇਸ ਲਈ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ ਤੇ ਇਸ ਤੋਂ ਬਾਅਦ ਅਗਲੇ ਦਿਨ ਐਤਵਾਰ ਦੀ ਛੁੱਟੀ ਹੋਵੇਗੀ।

ਬੈਂਕ 30 ਜੂਨ ਨੂੰ ਬੰਦ ਰਹਿਣਗੇ
ਇਸ ਤੋਂ ਬਾਅਦ, ਬੈਂਕ 28 ਅਤੇ 29 ਜੂਨ ਨੂੰ ਕੰਮ ਕਰਨਗੇ ਅਤੇ ਦੁਬਾਰਾ 30 ਜੂਨ ਯਾਨੀ ਬੁੱਧਵਾਰ ਨੂੰ ਮਿਜੋਰਮ ਅਤੇ ਆਈਜ਼ੌਲ ਵਿੱਚ ਬੰਦ ਰਹਿਣਗੇ। ਇੱਥੇ 'ਰੇਮਨਾ ਨੀ' ਦੇ ਕਾਰਨ ਬੈਂਕ ਬੰਦ ਰਹਿਣਗੇ।

ਜਾਣੋ ਕਿਉਂ ਬੈਂਕ ਬੰਦ ਰਹਿਣਗੇ (ਬੈਂਕ ਛੁੱਟੀਆਂ ਦੀ ਸੂਚੀ)
>> 25 ਜੂਨ - ਗੁਰੂ ਹਰਿਗੋਬਿੰਦ ਜੀ ਦਾ ਪ੍ਰਕਾਸ਼ ਪੁਰਬ (ਜੰਮੂ ਅਤੇ ਸ੍ਰੀਨਗਰ ਦੇ ਬੈਂਕ ਬੰਦ)
>> 26 ਜੂਨ - ਮਹੀਨੇ ਦਾ ਚੌਥਾ ਸ਼ਨੀਵਾਰ
>> 27 ਜੂਨ- ਐਤਵਾਰ
>> 30 ਜੂਨ- ਰਮਨਾ ਨੀ (ਆਈਜ਼ੌਲ, ਮਿਜ਼ੋਰਮ ਵਿੱਚ ਬੈਂਕ ਬੰਦ)

ਆਰਬੀਆਈ ਦੀ ਅਧਿਕਾਰਤ ਸਾਈਟ ਤੋਂ ਕਰ ਸਕਦੇ ਹੋ ਜਾਂਚ : ਬੈਂਕ ਛੁੱਟੀਆਂ ਦੀ ਪੂਰੀ ਸੂਚੀ ਵੇਖਣ ਲਈ ਤੁਸੀਂ ਰਿਜ਼ਰਵ ਬੈਂਕ ਦੀ ਸਰਕਾਰੀ ਵੈਬਸਾਈਟ (https://rbi.org.in/Scriptts/HolidayMatrixDisplay.aspx) 'ਤੇ ਵੀ ਜਾ ਸਕਦੇ ਹੋ।
Published by: Ramanpreet Kaur
First published: June 25, 2021, 10:34 AM IST
ਹੋਰ ਪੜ੍ਹੋ
ਅਗਲੀ ਖ਼ਬਰ