Home /News /national /

ਔਰਤ ਨੂੰ ਝਾਂਸਾ ਦੇ ਕੇ ਬਾਈਕ 'ਤੇ 158 KM ਦੂਰ ਲੈ ਗਿਆ 'ਬਾਬਾ', ਰੇਪ ਕਰਨ ਪਿੱਛੋਂ ਮੰਗੀ ਮਾਫੀ, ਗ੍ਰਿਫਤਾਰ

ਪੁਲਿਸ ਨੇ ਦੱਸਿਆ ਕਿ ਬਾਬਾ, ਔਰਤ ਅਤੇ ਉਸ ਦੇ ਬੱਚੇ ਨੂੰ ਕੋਟਾ ਦੀ ਬਜਾਏ 158 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ਦੇ ਨੀਮਚ ਸਥਿਤ ਭਾਦਵਾ ਮਾਤਾ ਮੰਦਰ ਲੈ ਗਿਆ। ਰਾਤ ਉਥੇ ਰਹਿਣ ਲਈ ਕਿਹਾ। ਅਗਲੀ ਸਵੇਰ ਬਾਬੇ ਨੇ ਔਰਤ ਨੂੰ ਮੰਦਰ ਦੇ ਪਿੱਛੇ ਵਗਦੀ ਨਦੀ ਵਿੱਚ ਇਸ਼ਨਾਨ ਕਰਕੇ ਆਉਣ ਲਈ ਕਿਹਾ। ਜਦੋਂ ਉਹ ਔਰਤ ਨਦੀ 'ਤੇ ਗਈ ਤਾਂ ਬਾਬਾ ਉਸ ਦਾ ਪਿੱਛੇ ਗਿਆ। ਉੱਥੇ ਉਸ ਨੇ ਔਰਤ ਨਾਲ ਬਲਾਤਕਾਰ ਕੀਤਾ। ਬਾਅਦ ਵਿੱਚ ਗਲਤੀ ਲਈ ਮੁਆਫੀ ਮੰਗੀ।

ਹੋਰ ਪੜ੍ਹੋ ...
 • Share this:

  ਰਾਜਸਥਾਨ ਦੀ ਬਾਂਸਵਾੜਾ (Banswara Police) ਪੁਲਿਸ ਨੇ ਘਰ ਛੱਡ ਕੇ ਗਈ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ 'ਬਾਬੇ' ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦੇ ਰਿਮਾਂਡ ’ਤੇ ਲਿਆ ਹੈ।

  ਮੁਲਜ਼ਮ ਰੁਜ਼ਗਾਰ ਦਿਵਾਉਣ ਦੇ ਬਹਾਨੇ ਔਰਤ ਨੂੰ ਲੈ ਗਿਆ ਸੀ। ਬਾਅਦ ਵਿਚ ਉਸ ਨੂੰ ਮੱਧ ਪ੍ਰਦੇਸ਼ ਦੇ ਨੀਮਚ ਇਲਾਕੇ ਵਿਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਬਲਾਤਕਾਰ ਤੋਂ ਬਾਅਦ ਮੁਲਜ਼ਮ ਨੇ ਪੀੜਤਾ ਤੋਂ ਗਲਤੀ ਲਈ ਮੁਆਫੀ ਵੀ ਮੰਗ ਲਈ।

  ਇਸ ਤੋਂ ਬਾਅਦ ਉਹ ਪੀੜਤਾ ਨਾਲ ਜਾ ਰਿਹਾ ਸੀ, ਇਸ ਦੌਰਾਨ ਇਕ ਥਾਂ 'ਤੇ ਭੀੜ ਨੂੰ ਦੇਖ ਕੇ ਔਰਤ ਨੇ ਹੰਗਾਮਾ ਕਰ ਦਿੱਤਾ। ਇਸ 'ਤੇ ਭੀੜ ਨੇ ਬਾਬੇ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।

  ਥਾਣਾ ਸੱਜਣਗੜ੍ਹ ਦੇ ਅਧਿਕਾਰੀ ਧਨਪਤ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਇੱਕ ਔਰਤ ਦਾ ਚਾਰ ਦਿਨ ਪਹਿਲਾਂ ਆਪਣੇ ਪਤੀ ਨਾਲ ਝਗੜਾ ਹੋਇਆ ਸੀ। ਪਤੀ ਤੋਂ ਨਾਰਾਜ਼ ਔਰਤ ਆਪਣੇ ਇਕ ਸਾਲ ਦੇ ਬੱਚੇ ਨੂੰ ਲੈ ਕੇ ਘਰੋਂ ਚਲੀ ਗਈ।

  ਉਸ ਨੇ ਚੌਰਾਹੇ 'ਤੇ ਬਣੇ ਪਲੇਟਫਾਰਮ 'ਤੇ ਰਾਤ ਕੱਟੀ। ਅਗਲੇ ਦਿਨ ਲਸੋੜੀਆ ਵਿੱਚ ਉਸਾਰੀ ਅਧੀਨ ਗਊਸ਼ਾਲਾ ਦੀ ਦੇਖ-ਰੇਖ ਕਰ ਰਿਹਾ ਬਾਬਾ ਰਾਮਸਵਰੂਪ ਉਰਫ਼ ਰਾਜਿੰਦਰ ਮੀਨਾ ਉੱਥੇ ਆ ਗਿਆ। ਉਸ ਨੇ ਔਰਤ ਦਾ ਦਰਦ ਸੁਣਿਆ। ਬਾਅਦ ਵਿੱਚ ਉਸ ਨੂੰ ਗਊਸ਼ਾਲਾ ਵਿੱਚ ਰੁਜ਼ਗਾਰ ਦਿਵਾਉਣ ਦੀ ਗੱਲ ਕਹਿ ਕੇ ਉਸ ਨੂੰ ਆਪਣੇ ਝਾਂਸੇ ਵਿੱਚ ਲੈ ਲਿਆ। ਇਸ ਤੋਂ ਬਾਅਦ ਉਹ ਔਰਤ ਨੂੰ ਬਾਈਕ ਤੋਂ ਲੈ ਕੇ ਕੋਟਾ ਲਈ ਰਵਾਨਾ ਹੋ ਗਿਆ।

  ਪੁਲਿਸ ਨੇ ਦੱਸਿਆ ਕਿ ਬਾਬਾ, ਔਰਤ ਅਤੇ ਉਸ ਦੇ ਬੱਚੇ ਨੂੰ ਕੋਟਾ ਦੀ ਬਜਾਏ 158 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ਦੇ ਨੀਮਚ ਸਥਿਤ ਭਾਦਵਾ ਮਾਤਾ ਮੰਦਰ ਲੈ ਗਿਆ। ਰਾਤ ਉਥੇ ਰਹਿਣ ਲਈ ਕਿਹਾ। ਅਗਲੀ ਸਵੇਰ ਬਾਬੇ ਨੇ ਔਰਤ ਨੂੰ ਮੰਦਰ ਦੇ ਪਿੱਛੇ ਵਗਦੀ ਨਦੀ ਵਿੱਚ ਇਸ਼ਨਾਨ ਕਰਕੇ ਆਉਣ ਲਈ ਕਿਹਾ। ਜਦੋਂ ਉਹ ਔਰਤ ਨਦੀ 'ਤੇ ਗਈ ਤਾਂ ਬਾਬਾ ਉਸ ਦਾ ਪਿੱਛੇ ਗਿਆ। ਉੱਥੇ ਉਸ ਨੇ ਔਰਤ ਨਾਲ ਬਲਾਤਕਾਰ ਕੀਤਾ। ਬਾਅਦ ਵਿੱਚ ਗਲਤੀ ਲਈ ਮੁਆਫੀ ਮੰਗੀ।

  Published by:Gurwinder Singh
  First published:

  Tags: Rape case, Rape victim