• Home
  • »
  • News
  • »
  • national
  • »
  • BARABANKI STUDENT STUMPS SENIOR POLICE OFFICER BY ASKING WHAT IF PEOPLE TRY TO KILL HER ALSO IN ACCIDENT LIKE UNNAO RAPE VICTIM IF SHE COMPLAINS AGAINST RAPE AS

"ਸ਼ਿਕਾਇਤ ਕਰਨ ਤੇ ਜੇ ਉਂਨਾਵ ਰੇਪ ਪੀੜਤ ਵਾਂਗ ਮੇਰਾ ਵੀ ਐਕਸੀਡੈਂਟ ਕਰਾ ਦਿੱਤਾ ਫੇਰ?"

  • Share this:
    ਉਂਨਾਵ ਰੇਪ ਕੇਸ ਨੇ ਇੱਕ ਵਾਰ ਫੇਰ ਇਸ ਗੱਲ ਤੇ ਧਿਆਨ ਦਿਵਾਇਆ ਹੈ ਕਿ ਇਹ ਦੇਸ਼ ਔਰਤਾਂ ਲਈ ਕਿਸ ਕਦਰ ਅਸੁਰੱਖਿਅਤ ਹੈ। ਆਮ ਲੋਕਾਂ ਦਾ ਤੇ ਛੋਟੇ ਬੱਚਿਆਂ ਦਾ ਵੀ ਪੁਲਿਸ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਬਾਰਾਬੰਕੀ ਦੇ ਏਐਸਪੀ ਆਰ ਐੱਸ ਗੌਤਮ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਇੱਕ ਛੋਟੀ ਜਿਹੀ ਬੱਚੀ ਨੇ ਦਿਲ ਤੋੜਨ ਵਾਲਾ ਸਵਾਲ ਪੁੱਛ ਲਿਆ। ਉਸਨੇ ਪੁੱਛਿਆ ਕਿ ਜੇ ਸ਼ਿਕਾਇਤ ਕਰਨ ਤੇ ਦੋਸ਼ੀਆਂ ਨੇ ਉਸ ਦਾ ਵੀ ਉਂਨਾਵ ਰੇਪ ਪੀੜਤ ਵਾਂਗ ਐਕਸੀਡੈਂਟ ਕਰਵਾ ਦਿੱਤਾ ਫੇਰ ਕੀ ਹੋਵੇਗਾ?



    ਉਂਨਾਵ ਪੀੜਤ ਨੂੰ ਤੇ ਉਸ ਦੇ ਪਰਿਵਾਰ ਨੂੰ ਬਚਾਉਣ 'ਚ ਬੁਰੀ ਤਰ੍ਹਾਂ ਨਾਕਾਮਿਆਬ ਉੱਤਰ ਪ੍ਰਦੇਸ਼ ਪੁਲਿਸ ਰੈਲੀਆਂ ਤੇ ਮੀਟਿੰਗ ਕਰ ਰਹੀ ਹੈ ਜਿਸ ਵਿੱਚ ਵਿਦਿਆਰਥਣਾਂ ਨੂੰ ਤੋਲ ਫ਼ਰੀ ਨੰਬਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੇ ਉਨ੍ਹਾਂ ਨਾਲ ਕੁੱਝ ਗ਼ਲਤ ਹੋਵੇ ਤਾਂ ਉਹ ਸ਼ਿਕਾਇਤ ਕਰ ਸਕਣ।



    ਇਸ ਗੱਲ ਤੇ ਬਾਰਾਬੰਕੀ ਦੇ ਆਨੰਦ ਭਵਨ ਸਕੂਲ 'ਚ ਜਾਗਰੂਕਤਾ ਅਭਿਆਨ ਦੌਰਾਨ ਇੱਕ ਵਿਦਿਆਰਥਣ ਨੇ ਇਹ ਸਵਾਲ ਪੁੱਛ ਕੇ ਉਸ ਨਿਜ਼ਾਮ ਦੇ ਮੂੰਹ ਤੇ ਥੱਪੜ ਮਾਰਿਆ ਜੋ ਆਪਣੀ ਕੁੜੀਆਂ ਨੂੰ ਇੱਕ ਸੁਰੱਖਿਅਤ ਸਮਾਜ ਨਹੀਂ ਦੇ ਸਕੀ।
    First published: