Home /News /national /

ਬਾਰਾਮੂਲਾ ਅੱਤਵਾਦੀ ਹਮਲਾ: ਲਸ਼ਕਰ ਏ ਤੋਇਬਾ ਦੇ 4 ਅੱਤਵਾਦੀਆਂ ਸਣੇ 5 ਗ੍ਰਿਫ਼ਤਾਰ, ਪੰਜ ਪਿਸਤੌਲ ਤੇ 23 ਗ੍ਰੇਨੇਡ ਬਰਾਮਦ

ਬਾਰਾਮੂਲਾ ਅੱਤਵਾਦੀ ਹਮਲਾ: ਲਸ਼ਕਰ ਏ ਤੋਇਬਾ ਦੇ 4 ਅੱਤਵਾਦੀਆਂ ਸਣੇ 5 ਗ੍ਰਿਫ਼ਤਾਰ, ਪੰਜ ਪਿਸਤੌਲ ਤੇ 23 ਗ੍ਰੇਨੇਡ ਬਰਾਮਦ

Jammu-Kashmir News: ਜੰਮੂ-ਕਸ਼ਮੀਰ ਪੁਲਿਸ (JK Police) ਨੇ ਵੀਰਵਾਰ ਨੂੰ ਲਸ਼ਕਰ-ਏ-ਤੋਇਬਾ (Lashkar-e-Toiba) ਦੇ ਚਾਰ ਅੱਤਵਾਦੀਆਂ (terrorist) ਅਤੇ ਇਕ ਜ਼ਮੀਨੀ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀਆਂ ਕੋਲੋਂ ਪੰਜ ਪਿਸਤੌਲ ਅਤੇ 23 ਗ੍ਰੇਨੇਡ ਬਰਾਮਦ ਹੋਏ ਹਨ।

 • Share this:
  ਸ਼੍ਰੀਨਗਰ: Jammu-Kashmir News: ਜੰਮੂ-ਕਸ਼ਮੀਰ ਪੁਲਿਸ (JK Police) ਨੇ ਵੀਰਵਾਰ ਨੂੰ ਲਸ਼ਕਰ-ਏ-ਤੋਇਬਾ (Lashkar-e-Toiba) ਦੇ ਚਾਰ ਅੱਤਵਾਦੀਆਂ (terrorist) ਅਤੇ ਇਕ ਗਰਾਊਂਡ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀਆਂ ਕੋਲੋਂ ਪੰਜ ਪਿਸਤੌਲ ਅਤੇ 23 ਗ੍ਰੇਨੇਡ ਬਰਾਮਦ ਹੋਏ ਹਨ। ਇਨ੍ਹਾਂ ਅੱਤਵਾਦੀਆਂ ਨੇ ਮੰਗਲਵਾਰ ਨੂੰ ਇਕ ਸ਼ਰਾਬ ਦੀ ਦੁਕਾਨ 'ਤੇ ਗ੍ਰਨੇਡ ਸੁੱਟਿਆ ਸੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਟਵੀਟ ਕੀਤਾ ਕਿ ਬਾਰਾਮੂਲਾ ਪੁਲਿਸ ਨੇ ਸ਼ਰਾਬ ਦੀ ਦੁਕਾਨ 'ਤੇ ਹੋਏ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ ਹੈ।

  ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਅੱਤਵਾਦੀਆਂ ਅਤੇ ਇੱਕ ਗਰਾਊਂਡ ਵਰਕਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪੰਜ ਪਿਸਤੌਲ ਅਤੇ 23 ਗ੍ਰੇਨੇਡ ਬਰਾਮਦ ਹੋਏ ਹਨ। ਇਹ ਅੱਤਵਾਦੀ ਮਾਡਿਊਲ ਬਾਰਾਮੂਲਾ 'ਚ ਕਈ ਅੱਤਵਾਦੀ ਘਟਨਾਵਾਂ 'ਚ ਸ਼ਾਮਲ ਸੀ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਬੁਰਕਾ ਪਹਿਨੇ ਅੱਤਵਾਦੀ ਅਤੇ ਉਸ ਦੇ ਸਾਥੀ ਵੱਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸ਼ਰਾਬ ਦੀ ਦੁਕਾਨ ਦਾ ਇਕ ਕਰਮਚਾਰੀ ਮਾਰਿਆ ਗਿਆ ਸੀ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਸਨ। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

  ਅਧਿਕਾਰੀਆਂ ਨੇ ਦੱਸਿਆ ਸੀ ਕਿ ਅੱਤਵਾਦੀਆਂ ਨੇ ਰਾਤ ਕਰੀਬ 8.30 ਵਜੇ ਕੋਰਟ ਰੋਡ ਦੀ ਦੁਕਾਨ 'ਤੇ ਗ੍ਰਨੇਡ ਸੁੱਟਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬਾਰਾਮੂਲਾ ਦੇ ਦੀਵਾਨ ਬਾਗ ਵਿੱਚ ਵਾਪਰੀ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
  Published by:Krishan Sharma
  First published:

  Tags: Crime news, Jammu and kashmir, Terrorism, Terrorist

  ਅਗਲੀ ਖਬਰ