ਆਪਣੇ ਵਿਵਾਦਪੂਰਨ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੀ ਹਿੰਦੂਵਾਦੀ ਨੇਤਾ ਸਾਧਵੀ ਪ੍ਰਾਚੀ (Sadhvi Prachi) ਨੇ ਬਰੇਲੀ ਵਿਚ ਲਵ ਜੇਹਾਦ (Love Jihad) ਅਤੇ ਮਸਜ਼ਿਦਾਂ ਵਿਚ ਹਵਨ ਪੂਜਾ ਬਾਰੇ ਬਿਆਨ ਦਿੱਤਾ ਹੈ।
ਸਾਧਵੀ ਪ੍ਰਾਚੀ ਅਨੁਸਾਰ ਦੇਸ਼ ਵਿਚ ਲਵ ਜੇਹਾਦ ਖ਼ਿਲਾਫ਼ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ, ਦੋਸ਼ੀ ਨੂੰ ਜਨਤਕ ਤੌਰ ‘ਤੇ ਫਾਂਸੀ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੂਆਂ ਨੂੰ ਦੇਸ਼ ਦੀਆਂ ਮਸਜਿਦਾਂ ਵਿਚ ਜਾ ਕੇ ਹਵਨ ਪੂਜਾ ਕਰਨੀ ਚਾਹੀਦੀ ਹੈ, ਉਹ ਖ਼ੁਦ ਲਖਨਊ ਦੀ ਸਭ ਤੋਂ ਪੁਰਾਣੀ ਮਸਜਿਦ ਵਿਚ ਅਜਿਹੀ ਹੀ ਕਰਨਗੇ।
ਹਿੰਦੂਵਾਦੀ ਨੇਤਾ ਸਾਧਵੀ ਪ੍ਰਾਚੀ ਸ਼ੁੱਕਰਵਾਰ ਨੂੰ ਬਰੇਲੀ ਪਹੁੰਚੀ। ਇਥੇ ਉਸ ਨੇ ਫਿਰ ਵਿਵਾਦਪੂਰਨ ਬਿਆਨ ਦੇ ਕੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕੀਤੀ। ਸਾਧਵੀ ਪ੍ਰਾਚੀ ਦਾ ਕਹਿਣਾ ਹੈ ਕਿ ਦੇਸ਼ ਵਿੱਚ ਲਵ ਜੇਹਾਦ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਨੂੰ ਰੋਕਣ ਲਈ ਸਰਕਾਰ ਨੂੰ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਜਨਤਕ ਤੌਰ 'ਤੇ ਫਾਂਸੀ ਦੇਣੀ ਚਾਹੀਦੀ ਹੈ।
ਸਾਧਵੀ ਪ੍ਰਾਚੀ ਨੇ ਕਿਹਾ ਕਿ ਅੱਜ ਕੱਲ੍ਹ ਅਖੌਤੀ ਭਾਈਚਾਰਾ ਗੈਂਗ ਕੰਮ ਕਰ ਰਿਹਾ ਹੈ, ਜੋ ਸਮਾਜਿਕ ਸਦਭਾਵਨਾ ਦੇ ਨਾਮ ਉਤੇ ਮੰਦਰਾਂ ਵਿੱਚ ਜਾ ਕੇ ਨਮਾਜ਼ ਪੜ੍ਹਨ ਦਾ ਕੰਮ ਕਰ ਰਿਹਾ ਹੈ। ਅਸੀਂ ਕਹਿੰਦੇ ਹਾਂ ਕਿ ਹੁਣ ਹਿੰਦੂਆਂ ਨੂੰ ਵੀ ਮਸਜਿਦ ਜਾ ਕੇ ਹਵਨ ਪੂਜਾ ਕਰਨੀ ਚਾਹੀਦੀ ਹੈ। ਤਾਂ ਜੋ ਸਮਾਜਿਕ ਸਦਭਾਵਨਾ ਪੈਦਾ ਕੀਤੀ ਜਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।