Home /News /national /

ਸਬਜ਼ੀਆਂ 'ਤੇ ਪਿਸ਼ਾਬ ਕਰ ਕੇ ਵੇਚ ਰਿਹਾ ਸੀ, ਵੀਡੀਓ ਵਾਇਰਲ ਹੋਣ 'ਤੇ ਪਹੁੰਚਿਆ ਜੇਲ੍ਹ

ਸਬਜ਼ੀਆਂ 'ਤੇ ਪਿਸ਼ਾਬ ਕਰ ਕੇ ਵੇਚ ਰਿਹਾ ਸੀ, ਵੀਡੀਓ ਵਾਇਰਲ ਹੋਣ 'ਤੇ ਪਹੁੰਚਿਆ ਜੇਲ੍ਹ

ਸਬਜ਼ੀਆਂ 'ਤੇ ਪਿਸ਼ਾਬ ਕਰ ਕੇ ਵੇਚ ਰਿਹਾ ਸੀ, ਵੀਡੀਓ ਵਾਇਰਲ ਹੋਣ 'ਤੇ ਪਹੁੰਚਿਆ ਜੇਲ੍ਹ

ਸਬਜ਼ੀਆਂ 'ਤੇ ਪਿਸ਼ਾਬ ਕਰ ਕੇ ਵੇਚ ਰਿਹਾ ਸੀ, ਵੀਡੀਓ ਵਾਇਰਲ ਹੋਣ 'ਤੇ ਪਹੁੰਚਿਆ ਜੇਲ੍ਹ

ਯੂਪੀ ਦੇ ਬਰੇਲੀ ਵਿੱਚ ਇੱਕ ਸਬਜ਼ੀ ਵਿਕਰੇਤਾ ਦਾ ਸ਼ਰਮਨਾਕ ਕਾਰ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਸਬਜ਼ੀ ਵੇਚਣ ਵਾਲਾ ਹਿੰਦੂ ਆਬਾਦੀ 'ਚ ਸਬਜ਼ੀਆਂ 'ਤੇ ਪਿਸ਼ਾਬ ਕਰ ਕੇ ਵੇਚ ਰਿਹਾ ਸੀ। ਮਾਮਲੇ 'ਚ ਥਾਣਾ ਪ੍ਰੇਮਨਗਰ ਦੀ ਪੁਲਿਸ ਨੇ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਸਬਜ਼ੀ ਵਾਲੇ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਮੁਸਲਿਮ ਸਬਜ਼ੀ ਵਿਕਰੇਤਾ ਖਿਲਾਫ ਗੁੱਸਾ ਹੈ।

ਹੋਰ ਪੜ੍ਹੋ ...
 • Share this:

  ਯੂਪੀ ਦੇ ਬਰੇਲੀ ਵਿੱਚ ਇੱਕ ਸਬਜ਼ੀ ਵਿਕਰੇਤਾ ਦਾ ਸ਼ਰਮਨਾਕ ਕਾਰ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਸਬਜ਼ੀ ਵੇਚਣ ਵਾਲਾ ਹਿੰਦੂ ਆਬਾਦੀ 'ਚ ਕਥਿਤ ਤੌਰ ਉਤੇ ਸਬਜ਼ੀਆਂ 'ਤੇ ਪਿਸ਼ਾਬ ਕਰ ਕੇ ਵੇਚ ਰਿਹਾ ਸੀ। ਥਾਣਾ ਪ੍ਰੇਮਨਗਰ ਦੀ ਪੁਲਿਸ ਨੇ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਸਬਜ਼ੀ ਵਾਲੇ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਮੁਸਲਿਮ ਸਬਜ਼ੀ ਵਿਕਰੇਤਾ ਖਿਲਾਫ ਗੁੱਸਾ ਹੈ।

  ਬਰੇਲੀ ਦੇ ਪ੍ਰੇਮਨਗਰ ਥਾਣੇ ਵਿਚ ਸ਼ਿਕਾਇਤ ਦੇਣ ਵਾਲੇ ਦੁਰਗੇਸ਼ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਕੈਲਾਸ਼ ਹਸਪਤਾਲ ਨੇੜੇ ਜਨਕਪੁਰੀ 'ਚ ਦੁਪਹਿਰ 3 ਵਜੇ ਦੇ ਕਰੀਬ ਇਕ ਸਬਜ਼ੀ ਵੇਚਣ ਵਾਲਾ ਸਬਜ਼ੀ 'ਤੇ ਪਿਸ਼ਾਬ ਕਰ ਰਿਹਾ ਸੀ।

  ਪੁੱਛਣ 'ਤੇ ਉਸ ਨੇ ਆਪਣਾ ਨਾਂ ਸ਼ਰੀਫ ਖਾਨ, ਵਾਸੀ ਪਰਤਾਪੁਰ ਚੌਧਰੀ ਦੱਸਿਆ। ਦੁਰਗੇਸ਼ ਗੁਪਤਾ ਦਾ ਕਹਿਣਾ ਹੈ ਕਿ ਸਬਜ਼ੀ ਵੇਚਣ ਵਾਲੇ ਨੇ ਪੁੱਛਗਿੱਛ 'ਚ ਇਹ ਵੀ ਕਿਹਾ ਕਿ ਉਹ ਇਹ ਸਬਜ਼ੀਆਂ ਇਸ ਹਿੰਦੂ ਆਬਾਦੀ ਵਾਲੇ ਇਲਾਕੇ 'ਚ ਵੇਚਦਾ ਸੀ।

  ਦੁਰਗੇਸ਼ ਕੁਮਾਰ ਗੁਪਤਾ ਨੇ ਤਹਿਰੀਕ ਵਿੱਚ ਕਿਹਾ ਹੈ ਕਿ ਇਸ ਸਬਜ਼ੀ ਵਿਕਰੇਤਾ ਨੇ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਅਜਿਹੀ ਹਰਕਤ ਕੀਤੀ ਹੈ, ਜਿਸ ਨਾਲ ਇਨਫੈਕਸ਼ਨ ਫੈਲੇਗੀ ਅਤੇ ਜਾਨ ਨੂੰ ਖ਼ਤਰਾ ਹੈ। ਇਸ ਮਾਮਲੇ 'ਚ ਸ਼ਰੀਫ ਖਾਨ ਦੇ ਬੇਟੇ ਆਸਿਫ ਨੇ ਦੱਸਿਆ ਕਿ ਪਿਤਾ 30-35 ਸਾਲਾਂ ਤੋਂ ਸਬਜ਼ੀ ਵੇਚ ਰਹੇ ਹਨ ਪਰ ਅਜਿਹੀ ਗੱਲ ਕਦੇ ਸਾਹਮਣੇ ਨਹੀਂ ਆਈ।

  ਵੀਡੀਓ ਅਤੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ

  ਦੂਜੇ ਪਾਸੇ ਐੱਸਪੀ ਸਿਟੀ ਰਾਹੁਲ ਭਾਟੀ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਸ਼ਰੀਫ ਖਾਨ ਨਾਮ ਦੇ ਸਬਜ਼ੀ ਵਿਕਰੇਤਾ ਖਿਲਾਫ ਗੰਭੀਰ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

  ਦੋਸ਼ ਹੈ ਕਿ ਸ਼ਰੀਫ ਸਬਜ਼ੀਆਂ 'ਤੇ ਪਿਸ਼ਾਬ ਕਰ ਰਿਹਾ ਸੀ ਅਤੇ ਇਸ ਨੂੰ ਹਿੰਦੂ ਆਬਾਦੀ ਨੂੰ ਵੇਚ ਰਿਹਾ ਸੀ। ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵੀਡੀਓ ਅਤੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।

  Published by:Gurwinder Singh
  First published:

  Tags: Crime, Crime news, Viral news, Viral video