Tik Tok ’ਤੇ ਵੀਡੀਓ ਬਣਾਉਣ ਦੇ ਚੱਕਰਾਂ ’ਚ ਨੌਜਵਾਨ ਦੀ ਗਈ ਜਾਨ, ਜਾਣੋ ਪੂਰਾ ਮਾਮਲਾ

News18 Punjabi | News18 Punjab
Updated: January 14, 2020, 3:47 PM IST
share image
Tik Tok ’ਤੇ ਵੀਡੀਓ ਬਣਾਉਣ ਦੇ ਚੱਕਰਾਂ ’ਚ ਨੌਜਵਾਨ ਦੀ ਗਈ ਜਾਨ, ਜਾਣੋ ਪੂਰਾ ਮਾਮਲਾ
Tik Tok ’ਤੇ ਵੀਡੀਓ ਬਣਾਉਣ ਦੇ ਚੱਕਰਾਂ ’ਚ ਨੌਜਵਾਨ ਦੀ ਗਈ ਜਾਨ, ਜਾਣੋ ਪੂਰਾ ਮਾਮਲਾ

ਉੱਤਰਪ੍ਰਦੇਸ਼ ’ਚ ਨੌਜਵਾਨ ਨੇ ਵੀਡੀਓ ਬਣਾਉਣ ਦੇ ਚੱਕਰਾਂ ਚ ਆਪਣੀ ਜਾਨ ਤੋਂ ਹੱਥ ਧੋ ਬੈਠਾ। ਦਸ ਦਈਏ ਕਿ ਨੌਜਵਾਨ ਨੇ ਵੀਡੀਓ ਬਣਾਉਣ ਲਈ ਮਾਂ ਕੋਲੋਂ ਜਬਰਦਸਤੀ ਰਿਵਾਲਵਰ ਲਈ ਸੀ ਪਰ ਨੌਜਵਾਨ ਤੋਂ ਗਲਤੀ ਨਾਲ ਰਿਵਾਲਵਰ ਚਲ ਪਈ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।

  • Share this:
  • Facebook share img
  • Twitter share img
  • Linkedin share img
ਅੱਜ ਦੇ ਸਮੇਂ ’ਚ ਨੌਜਵਾਨਾਂ ਨੂੰ ਟਿੱਕ ਟੋਕ ਤੇ ਵੀਡੀਓ ਬਣਾਉਣ ਦਾ ਕ੍ਰੇਜ਼ ਬਹੁਤ ਦੇਖਣ ਨੂੰ ਮਿਲ ਰਿਹਾ ਹੈ। ਟਿੱਕ ਟੌਕ ਤੇ ਵੀਡੀਓ ਬਣਾਉਣ ਦੇ ਲ਼ਈ ਨੌਜਵਾਨ ਕਿਸੇ ਵੀ ਹੱਦ ਤੱਕ ਗੁਜਰਨ ਲਈ ਤਿਆਰ ਹਨ। ਜਿਸ ਕਾਰਨ ਕਈ ਵਾਰ ਉਹ ਭਾਰੀ ਮੁਸਕਿਲ ’ਚ ਪੈ ਜਾਂਦੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਉੱਤਰਪ੍ਰਦੇਸ਼ ਤੋਂ ਦੇਖਣ ਨੂੰ ਮਿਲਿਆ ਜਿੱਥੇ ਟਿੱਕ ਟੋਕ ਤੇ ਵੀਡੀਓ ਬਣਾਉਣ ਦੇ ਚੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਆਪਣੀ ਮਾਂ ਕੋਲੋਂ ਜਿੱਦ ਕਰਕੇ ਰਿਵਾਲਵਰ ਮੰਗੀ ਸੀ ਜਿਸ ਤੋਂ ਬਾਅਦ ਵੀਡੀਓ ਬਣਾਉਣ ਦੇ ਚੱਕਰ ’ਚ ਨੌਜਵਾਨ ਨੇ ਰਿਵਾਲਵਰ ਦਾ ਟ੍ਰਿਗਰ ਦਬਾ ਦਿੱਤਾ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ।

ਟਿਕ ਟੋਕ ਵੀਡੀਓ ਬਣਾਉਣ ਲਈ ਮਾਂ ਕੋਲੋਂ ਲਈ ਸੀ ਰਿਵਾਲਵਰ


ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਨੇ ਆਪਣੀ ਮਾਂ ਤੋਂ ਰਿਵਾਲਵਰ ਮੰਗੀ ਸੀ ਉਸਨੇ ਇਸ ਦੇ ਨਾਲ ਵੀਡੀਓ ਬਣਾਉਣੀ ਸੀ। ਪਰ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਰਿਵਾਲਵਰ ਖਾਲੀ ਨਹੀਂ ਭਰੀ ਹੋਈ ਹੈ। ਇਸ ਤੋਂ ਬਾਅਦ ਜਦੋ ਨੌਜਵਾਨ ਵੀਡੀਓ ਬਣਾਉਣ ਲੱਗੀਆ ਤਾਂ ਉਸਤੋਂ ਗੋਲੀ ਚੱਲ ਪਈ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਦੇ ਮੈਂਬਰਾਂ ਨੇ ਜਦੋ ਗੋਲੀ ਦੀ ਆਵਾਜ਼ ਸੁਣੀ ਤਾਂ ਉਹ ਕਮਰੇ ’ਚ ਗਏ ਜਿੱਥੇ ਉਹਨਾਂ ਨੇ ਦੇਖਿਆ ਕਿ ਨੌਜਵਾਨ ਨੂੰ ਗੋਲੀ ਲੱਗ ਗਈ ਹੈ ਜਿਸ ਕਾਰਨ ਉਹ ਫਰਸ਼ ਤੇ ਡਿੱਗਿਆ ਹੋਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published by: Sukhwinder Singh
First published: January 14, 2020, 3:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading