Home /News /national /

ਵਿਆਹ ਤੋਂ 18 ਦਿਨ ਪਹਿਲਾਂ ਡਿਊਟੀ ਕਰਦੇ ਹੋਮਗਾਰਡ ਜਵਾਨ ਦੀ ਮੌਤ

ਵਿਆਹ ਤੋਂ 18 ਦਿਨ ਪਹਿਲਾਂ ਡਿਊਟੀ ਕਰਦੇ ਹੋਮਗਾਰਡ ਜਵਾਨ ਦੀ ਮੌਤ

(ਫਾਇਲ ਫੋਟੋ)

(ਫਾਇਲ ਫੋਟੋ)

 • Share this:
  ਪੱਛਮੀ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਗਿਰਾਬ ਵਿੱਚ ਇਕ ਹੋਮਗਾਰਡ ਜਵਾਨ ਨੇ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਦੇ ਦਿੱਤੀ। ਉਸ ਦਾ 18 ਦਿਨਾਂ ਬਾਅਦ ਵਿਆਹ ਸੀ। ਘਰ ਵਿਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ।

  ਲਾੜਾ-ਲਾੜੀ ਦੋਵਾਂ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ 'ਤੇ ਖੁਸ਼ੀ ਦਾ ਮਾਹੌਲ ਸੀ। ਪਰ ਕਰੌਲੀ ਜ਼ਿਲ੍ਹੇ ਦੇ ਹਿੰਡੌਨ ਸ਼ਹਿਰ ਵਿੱਚ ਹੋਏ ਹਾਦਸੇ ਨੇ ਦੋਵਾਂ ਘਰਾਂ ਦੀਆਂ ਖੁਸ਼ੀਆਂ ਨੂੰ ਸੋਗ ਵਿੱਚ ਬਦਲ ਦਿੱਤਾ। ਹਾਦਸੇ ਤੋਂ ਕਰੀਬ 7 ਘੰਟੇ ਪਹਿਲਾਂ ਉਸ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਫਿਰ ਉਸ ਨੇ ਕਿਹਾ ਕਿ ਦੋ ਦਿਨਾਂ ਵਿੱਚ ਮੈਂ ਛੁੱਟੀ ਲੈ ਕੇ ਆਵਾਂਗਾ। ਮੈਂ ਵਿਆਹ ਦੇ ਕਾਰਡ ਪ੍ਰਿੰਟ ਕਰਵਾ ਲਵਾਂਗਾ।

  ਹਿੰਦੌਨ ਸ਼ਹਿਰ 'ਚ ਡਿਊਟੀ ਕਰਦੇ ਹੋਮਗਾਰਡ ਜਵਾਨ ਨੇਮਾਰਾਮ ਦਾ 8 ਜੁਲਾਈ ਨੂੰ ਵਿਆਹ ਹੋਣਾ ਸੀ। ਉਸ ਨੇ ਆਪਣੇ ਵਿਆਹ ਲਈ ਉੱਚ ਅਧਿਕਾਰੀਆਂ ਤੋਂ ਛੁੱਟੀ ਵੀ ਮੰਗੀ ਸੀ। ਕੁਝ ਦਿਨਾਂ ਬਾਅਦ ਉਹ ਛੁੱਟੀ ਲੈ ਕੇ ਆਪਣੇ ਪਿੰਡ ਗਿਰਾਬ ਆਉਣ ਵਾਲਾ ਸੀ। ਪਰ ਇਸ ਦੌਰਾਨ ਸੋਮਵਾਰ ਸਵੇਰੇ ਹੋਏ ਹਾਦਸੇ 'ਚ ਉਸ ਦੀ ਜਾਨ ਚਲੀ ਗਈ।

  ਰਿਸ਼ਤੇਦਾਰਾਂ ਨੇ ਦੱਸਿਆ ਕਿ ਨੇਮਾਰਾਮ ਨੂੰ ਸਾਲ 2018 'ਚ ਹੋਮਗਾਰਡ 'ਚ ਭਰਤੀ ਕਰਵਾਇਆ ਗਿਆ ਸੀ। ਇਸ ਸਾਲ ਅਪ੍ਰੈਲ 'ਚ ਹੀ ਉਹ ਹਿੰਦੌਨ ਸ਼ਹਿਰ 'ਚ ਡਿਊਟੀ 'ਤੇ ਸੀ। ਉਦੋਂ ਤੋਂ ਉਥੇ ਰਹਿ ਰਿਹਾ ਸੀ। ਉਹ ਵਿਆਹ ਲਈ ਛੁੱਟੀ ਲੈ ਕੇ ਘਰ ਆਉਣ ਵਾਲਾ ਸੀ। ਮ੍ਰਿਤਕ ਦਾ ਪਿਤਾ ਵੀ ਬਾੜਮੇਰ ਹੋਮ ਗਾਰਡ ਵਿੱਚ ਕੰਮ ਕਰਦਾ ਸੀ।

  ਇਹ ਸੀ ਸਾਰਾ ਮਾਮਲਾ
  ਦਰਅਸਲ, ਦੋ ਦਿਨ ਪਹਿਲਾਂ ਕਰੌਲੀ ਵਿੱਚ ਰੀਕੋ ਇੰਡਸਟਰੀਅਲ ਏਰੀਆ ਵਿੱਚ ਖਣਿਜ ਵਿਭਾਗ ਦੀ ਟੀਮ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਰੇਤ ਤੇ ਪੱਥਰਾਂ ਦੀ ਢੋਆ-ਢੁਆਈ ਕਰ ਰਹੇ ਟਰੱਕ ਨੂੰ ਫੜਿਆ ਗਿਆ ਸੀ। ਬਾਅਦ ਵਿੱਚ ਉਸ ਨੂੰ ਜ਼ਬਤ ਕਰ ਲਿਆ ਗਿਆ ਅਤੇ ਨਵੀਂ ਮੰਡੀ ਥਾਣਾ ਖੇਤਰ ਵਿੱਚ ਮਹੂ ਪੁਲਿਸ ਚੌਕੀ ਲੈ ਜਾਣ ਦੇ ਨਿਰਦੇਸ਼ ਦਿੱਤੇ ਗਏ। ਨਿਗਰਾਨੀ ਲਈ ਇਸ ਵਿੱਚ ਡਰਾਈਵਰ ਦੇ ਨਾਲ 3 ਹੋਮ ਗਾਰਡ ਬਿਠਾ ਦਿੱਤੇ ਗਏ। ਇਸ ਨਾਲ ਖਣਿਜ ਵਿਭਾਗ ਦੀ ਗੱਡੀ ਟਰੱਕ ਦੇ ਅੱਗੇ-ਪਿੱਛੇ ਦੌੜਨ ਲੱਗੀ।

  ਰਸਤੇ ਵਿੱਚ ਟਰੱਕ ਚਾਲਕ ਨੇ ਅੱਗੇ ਚੱਲ ਰਹੀ ਖਣਿਜ ਵਿਭਾਗ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਜਦੋਂ ਹੋਮਗਾਰਡ ਜਵਾਨਾਂ ਨੇ ਉਸ ਨੂੰ ਮਨਾ ਕੀਤਾ ਤਾਂ ਉਸ ਨੇ ਕਿਹਾ ਕਿ ਮੈਂ ਆਪ ਮਰਾਂਗਾ, ਤੁਸੀਂ ਲੋਕ ਵੀ ਨਹੀਂ ਬਚੋਗੇ। ਕੁਝ ਦੂਰ ਜਾ ਕੇ ਡਰਾਈਵਰ ਨੇ ਖੁਦ ਛਾਲ ਮਾਰ ਕੇ ਟਰੱਕ ਨੂੰ ਪੁਲੀ ਹੇਠਾਂ ਸੁੱਟ ਦਿੱਤਾ। ਇਸ ਹਾਦਸੇ ਵਿੱਚ ਬਾੜਮੇਰ ਨਿਵਾਸੀ ਨੇਮਾਰਾਮ ਦੀ ਟਰੱਕ ਦੇ ਕੈਬਿਨ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਦੋ ਹੋਰ ਹੋਮਗਾਰਡ ਜਵਾਨ ਜ਼ਖਮੀ ਹੋਏ ਹਨ।
  Published by:Gurwinder Singh
  First published:

  Tags: Death

  ਅਗਲੀ ਖਬਰ