ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਬਾੜਮੇਰ ਵਿਚ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਇੱਥੇ ਬੀਮਾ ਕੰਪਨੀ ਵੱਲੋਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (Pradhan Mantri Fasal Bima Yojana) ਦੇ ਕਲੇਮ ਦੇ ਨਾਂ ਉਤੇ ਖਾਤਿਆਂ 'ਚ ਭੇਜੀ ਰਕਣ ਕਾਰਨ ਕਿਸਾਨ ਕਾਫੀ ਨਿਰਾਸ਼ ਹਨ।
ਇੱਕ ਕਿਸਾਨ ਦੇ ਖਾਤੇ ਵਿੱਚ 9.62 ਰੁਪਏ ਦਾ ਫਸਲ ਬੀਮਾ ਕਲੇਮ ਆਇਆ ਹੈ। ਕਿਸਾਨਾਂ ਅਨੁਸਾਰ ਕਈ ਕਿਸਾਨਾਂ ਦੇ ਖਾਤਿਆਂ ਵਿੱਚ 2-3 ਪੈਸੇ ਤੋਂ ਲੈ ਕੇ 20 ਰੁਪਏ ਤੱਕ ਦੇ ਬੀਮੇ ਦੇ ਕਲੇਮ ਆ ਚੁੱਕੇ ਹਨ। ਇਸ ਮਾਮਲੇ ਨੂੰ ਲੈ ਕੇ ਹੁਣ ਰਾਜਸਥਾਨ ਅਤੇ ਕੇਂਦਰ ਸਰਕਾਰ ਇੱਕ ਦੂਜੇ 'ਤੇ ਜ਼ਿੰਮੇਵਾਰੀ ਸੁੱਟਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸਾਲ 2021 ਵਿਚ ਸਰਕਾਰ ਨੇ ਪੂਰੇ ਬਾੜਮੇਰ ਜ਼ਿਲ੍ਹੇ ਵਿਚ ਭਿਆਨਕ ਅਕਾਲ ਦਾ ਐਲਾਨ ਕੀਤਾ ਸੀ। ਬਾੜਮੇਰ ਜ਼ਿਲ੍ਹੇ ਦੇ ਪਿੰਡ ਨਿੰਬਲਕੋਟ ਦੇ ਰਹਿਣ ਵਾਲੇ ਕਿਸਾਨ ਖੁਮਾਰਾਮ ਦਾ ਕਹਿਣਾ ਹੈ ਕਿ ਉਸ ਕੋਲ 65 ਵਿੱਘੇ ਜ਼ਮੀਨ ਹੈ।
ਉਸ ਨੇ ਸਾਲ 2021 ਵਿੱਚ ਸਾਰੀ ਜ਼ਮੀਨ ਦੀ ਕਾਸ਼ਤ ਕੀਤੀ ਸੀ। ਉਸ ਸਮੇਂ ਸਿਰਫ਼ ਇੱਕ ਵਾਰ ਮੀਂਹ ਪਿਆ ਸੀ।
ਬਾਅਦ ਵਿੱਚ ਮੀਂਹ ਨਾ ਪੈਣ ਕਾਰਨ ਸਾਰੀ ਫ਼ਸਲ ਸੜ ਕੇ ਤਬਾਹ ਹੋ ਗਈ। ਅਸੀਂ ਸੋਚਿਆ ਕਿ ਰੱਬ ਨਾਰਾਜ਼ ਹੈ ਪਰ ਸਰਕਾਰ ਨਹੀਂ ਰੁੱਸੇਗੀ। ਫਸਲ ਬੀਮਾ ਕਲੇਮ ਮਿਲੇਗਾ। ਪਰ ਇਸ ਵਾਰ ਖਾਤੇ ਵਿੱਚ ਸਿਰਫ਼ 9.62 ਰੁਪਏ ਦਾ ਬੀਮਾ ਕਲੇਮ ਆਇਆ ਹੈ। ਖੁਮਾਰਾਮ ਅਨੁਸਾਰ ਉਸ ਨੇ ਜੋ ਕਰਜ਼ਾ ਲਿਆ ਸੀ, ਹੁਣ ਉਹ ਮੋੜੇ ਜਾਂ ਬੱਚਿਆਂ ਲਈ ਰਾਸ਼ਨ ਲਿਆਏ।
ਦੂਜੇ ਪਾਸੇ ਕਿਸਾਨ ਗੰਗਾਰਾਮ ਦਾ ਕਹਿਣਾ ਹੈ ਕਿ ਮੀਂਹ ਪੈਣ ਸਾਰ ਹੀ ਉਸ ਨੇ ਖੇਤ ਦੀ ਬਿਜਾਈ ਕਰ ਦਿੱਤੀ ਸੀ। ਉਸ ਤੋਂ ਬਾਅਦ ਮੀਂਹ ਨਹੀਂ ਪਿਆ। 65 ਵਿੱਘੇ ਜ਼ਮੀਨ ਹੈ। 4,000 ਰੁਪਏ ਦਾ ਪ੍ਰੀਮੀਅਮ ਕੱਟਿਆ ਗਿਆ ਸੀ ਅਤੇ ਸਿਰਫ 4,000 ਰੁਪਏ ਦਾ ਬੀਮਾ ਕਲੇਮ ਆਇਆ ਹੈ। ਬਿਜਾਈ ਸਮੇਂ ਕਰੀਬ 30 ਤੋਂ 35 ਹਜ਼ਾਰ ਰੁਪਏ ਖਰਚ ਆਏ। ਪ੍ਰਧਾਨ ਮੰਤਰੀ ਦੇ ਫਸਲੀ ਬੀਮੇ ਦੇ ਦਾਅਵੇ ਨੂੰ ਲੈ ਕੇ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmer, Farmer suicide, Farmers Protest, Progressive Farmer