ਕੇਂਦਰ ਦੀ ਸਰਕਾਰ ਬਣਾਉਣ 'ਚ ਬਠਿੰਡਾ ਤੇ ਫ਼ਿਰੋਜ਼ਪੁਰ ਸੀਟਾਂ ਦਾ ਹੋਵੇਗਾ ਅਹਿਮ ਯੋਗਦਾਨ

News18 Punjab
Updated: May 19, 2019, 5:48 PM IST
share image
ਕੇਂਦਰ ਦੀ ਸਰਕਾਰ ਬਣਾਉਣ 'ਚ ਬਠਿੰਡਾ ਤੇ ਫ਼ਿਰੋਜ਼ਪੁਰ ਸੀਟਾਂ ਦਾ ਹੋਵੇਗਾ ਅਹਿਮ ਯੋਗਦਾਨ

  • Share this:
  • Facebook share img
  • Twitter share img
  • Linkedin share img
ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖ਼ਰੀ ਗੇੜ ਦੀਆਂ ਪੰਜਾਬ 'ਚ ਹੋ ਰਹੀ ਰਹੀਆਂ ਚੋਣਾਂ ਦੌਰਾਨ ਬਠਿੰਡਾ ਤੇ ਫ਼ਿਰੋਜ਼ਪੁਰ ਦੀਆਂ ਸੀਟਾਂ ਦੀ ਸਰਕਾਰ ਬਣਾਉਣ 'ਚ ਅਹਿਮ ਭੂਮਿਕਾ ਰਹੇਗੀ ਕਿਉਂਕਿ ਇਨ੍ਹਾਂ ਸੀਟਾਂ ਤੇ ਮੁੱਖ ਮੁਕਾਬਲਾ ਗਰਸ ਅਤੇ ਅਕਾਲੀ ਬੀਜੇਪੀ ਗੱਠਜੋੜ ਦੇ ਉਮੀਦਵਾਰਾਂ 'ਚ ਹੈ। ਜੇਕਰ ਆਪਾਂ ਬਠਿੰਡਾ ਸੀਟ ਦੀ ਗੱਲ ਕਰੀਏ ਤਾਂ ਇਹ ਸੀਟ ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਹੈ ਤੇ ਇਸ ਤੇ 2009 ਅਤੇ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਸਿਮਰਤ ਬਾਦਲ ਜੇਤੂ ਰਹੀ ਅਤੇ ਕੇਂਦਰ 'ਚ ਫੂਡ ਪ੍ਰੋਸੈਸਿੰਗ ਮੰਤਰਾਲੇ ਦੀ ਵਜ਼ੀਰ ਬਣੀ। ਕੇਂਦਰੀ ਮੰਤਰੀ ਬਣਨ
ਤੋਂ ਬਾਅਦ ਹਲਕਾ ਦੇ ਲੋਕਾਂ ਦੀ ਮੁੱਖ ਮੰਗ ਤੇ ਏਮਜ ਲੈ ਕੇ ਆਏ। ਏਮਜ ਦਾ ਜ਼ਮੀਨੀ ਪੱਧਰ ਤੇ ਕੰਮ ਵੀ ਜੰਗੀ ਪੱਧਰ ਤੇ ਸ਼ੁਰੂ ਹੋਇਆ ਪਰ ਦੋ ਸਾਲ ਪਹਿਲਾਂ ਪੰਜਾਬ ਚ ਕਾਂਗਰਸ ਦੀ ਸਰਕਾਰ ਆਉਣ ਤੇ ਏਮਜ ਦੇ ਨਿਰਮਾਣ ਕਾਰਜਾਂ ਚ ਵੱਡੀ ਖੜੋਤ ਆ ਗਈ ਅਤੇ ਕਈ ਵਿਭਾਗੀ ਰੁਕਾਵਟਾਂ ਖੜ੍ਹੀਆਂ ਹੋ ਗਈਆਂ।

ਜਿਸ ਤਰੀਕੇ ਨਾਲ ਏਮਜ ਦਾ ਨਿਰਮਾਣ ਹੋ ਰਿਹੈ ਉਸ ਤੋਂ ਇਹ ਲੱਗਦੇ ਕਿ ਜੇਕਰ ਕੇਂਦਰ ਚ ਸੱਤਾ ਪ੍ਰੀਵਰਤਨ ਹੁੰਦੈ ਤਾਂ ਕੈਂਸਰ ਤੋਂ ਪੀੜਤ ਲੋਕਾਂ ਲਈ ਬੱਝੀ ਆਸ ਦੀ ਕਿਰਨ ਮੱਧਮ ਪੈ ਸਕਦੀ ਹੈ... ਇਥੇ ਦੱਸਦਈਏ ਕਿ ਇਹ ਇਲਾਕਾ ਕੈਂਸਰ ਤੋਂ ਇੰਨਾ ਪ੍ਰਭਾਵਿਤ ਹੈ ਜਿਥੋਂ ਰੋਜ਼ਾਨਾ ਇਕ ਰੇਲਗੱਡੀ ਕੈਂਸਰ ਦੇ ਮਰੀਜ਼ਾਂ ਨੂੰ ਰਾਜਸਥਾਨ ਇਲਾਜ ਲਈ ਲੈ ਕੇ ਜਾਂਦੀ ਐ...ਤੇ ਲੋਕ ਡਾਢੇ ਪ੍ਰੇਸ਼ਾਨ ਹੁੰਦੇ ਨੇ...ਇਸੇ ਪ੍ਰੇਸ਼ਾਨੀ ਤੋਂ ਘਬਰਾਏ ਹਲਕੇ ਦੇ ਵੋਟਰਾਂ ਨੇ ਇਸ ਵਾਰ ਦੀਆਂ ਚੋਣਾਂ ਚ ਇਹ ਪੱਕਾ ਮਨ ਬਣਾ ਕੇ ਹਰਸਿਮਰਤ ਨੂੰ ਇਕ ਹੋਰ ਮੌਕਾ ਦੇ ਕੇ ਕੇਂਦਰ ਚ ਭੇਜਣ ਦਾ ਫ਼ੈਸਲਾ ਕਰ ਲਿਆ ਤਾ ਜੋ ਏਮਜ ਦੇ ਕਾਰਜ ਜਲਦੀ ਤੋਂ ਜਲਦੀ ਹੋ ਸਕਣ।
ਏਮਜ ਦੀ ਸੰਪੂਰਨਤਾ ਨਾਲ ਜਿਥੇ ਲੋਕਾਂ ਨੂੰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਤੋਂ ਰਾਹਤ ਮਿਲਣ ਦੀ ਆਸ ਬੱਝੀ ਹੈ ਉਥੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਵੀ ਆਸ ਹੈ...ਇਹੀ ਨਹੀਂ ਹਰਸਿਮਰਤ ਬਾਦਲ ਨੇ ਹਲਕੇ ਚ ਸੀਵਰੇਜ ਸਿਸਟਮ ਚ ਸੁਧਾਰ ਤੋਂ ਇਲਾਵਾ ਕੇਂਦਰੀ ਸਕੀਮਾਂ ਨਾਲ ਹਲਕੇ ਦੀ ਸੇਵਾ ਕੀਤੀ ਹੈ। ਜੇਕਰ ਗੱਲ ਕਰੀਏ ਫ਼ਿਰੋਜ਼ਪੁਰ ਸੀਟ ਦੀ ਤਾਂ ਇਸ ਸੀਟ ਤੇ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ ਹੈ। ਇਸ ਵਾਰ
ਇਸ ਸੀਟ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਕਾਂਗਰਸ ਚ ਸ਼ਾਮਲ ਹੋਏ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਵਿਚਾਲੇ ਹੈ। ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਦੂਰਅੰਦੇਸ਼ੀ ਵਾਲਾ ਆਗੂ ਮੰਨਿਆ ਜਾ ਰਿਹੈ ਤੇ ਸਿਆਸਤ ਦੀ ਗੁੜਤੀ ਘਾਗ ਸਿਆਸਤਦਾਨ ਮੰਨੇ ਜਾਂਦੇ
ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਪੰਜਾਬ ਦੇ 5 ਵਾਰ ਮੁੱਖ ਮੰਤਰੀ ਸਾਬਕਾ ਕੇਂਦਰੀ ਮੰਤਰੀ ਰਹਿਣ ਦਾ ਸਿਹਰਾ ਜਾਂਦੈ ਜਿਨ੍ਹਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਗੋਡੀ ਹੱਥ ਲਾ ਕੇ ਅਗਵਾਈ ਲੈਂਦੇ ਨੇ ਤੋਂ ਮਿਲੀ ਹੈ...ਜੇਕਰ ਹਲਕੇ ਚ ਵੋਟਰਾਂ ਦੀ ਗੱਲ ਕਰੀਏ ਤਾਂ ਬਹੁ ਗਿਣਤੀ ਰਾਏ ਸਿੱਖ ਬਰਾਦਰੀ ਦੇ ਵੋਟਰਾਂ ਦੀ ਹੈ। ਰਾਏ ਸਿੱਖ ਬਰਾਦਰੀ ਦੇ ਵੋਟਰ ਇਸ ਵਾਰ ਰਾਏ ਸਿੱਖਾਂ ਨਾਲ ਸਬੰਧ ਰੱਖਣ ਵਾਲੇ ਸ਼ੇਰ ਸਿੰਘ ਘੁਬਾਇਆ ਦੇ ਮਾਂ ਪਾਰਟੀ ਦੇ ਪਿੱਠ ਚ ਛੁਰਾ ਮਾਰਨ ਤੋਂ ਡਾਢੇ ਖ਼ਫਾ ਨੇ ਤੇ ਉਨ੍ਹਾਂ ਨੇ ਅਕਾਲੀ ਦਲ ਦਾ ਸਾਥ ਦੇਣ ਦਾ ਮੰਨ ਬਣਾਇਆ ਹੈ। ਜੇਕਰ ਹਲਕੇ ਦੇ
ਵੋਟਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਕਿ ਜੇ ਮੋਦੀ ਸਰਕਾਰ ਰਪੀਟ ਹੁੰਦੀ ਹੈ ਤੇ ਸੁਖਬੀਰ ਜਿੱਤ ਪ੍ਰਾਪਤ ਕਰਦੇ ਨੇ ਤਾਂ ਇਨ੍ਹਾਂ ਦਾ ਮੰਤਰੀ ਬਣਨਾ ਤੈਅ ਹੈ ਤੇ ਜੇ ਕੇਂਦਰ ਚ ਸੱਤਾ ਪ੍ਰੀਵਰਤਨ ਹੁੰਦਾ ਵੀ ਹੈ ਤਾਂ ਸ਼ੇਰ ਸਿੰਘ ਘੁਬਾਇਆ ਮੰਤਰੀ ਦੀ ਕੁਰਸੀ ਤੋਂ ਕੋਹਾਂ ਦੂਰ ਰਹਿਣਗੇ। ਇਸ ਲਈ ਸਰਹੱਦੀ ਜ਼ਿਲੇ ਦੇ ਵੋਟਰਾਂ ਨੇ ਗਠਜੋੜ ਦੇ ਉਮੀਦਵਾਰ ਸੁਖਬੀਰ ਬਾਦਲ ਦੇ ਹੱਕ ਚ ਵੋਟ ਦੇਣ ਦਾ ਮਨ ਬਣਾਇਆ.
First published: May 19, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading