BJP 'ਚ ਸ਼ਾਮਲ ਹੁੰਦੇ ਹੀ ਮਿਥੁਨ ਚੱਕਰਵਰਤੀ ਨੇ ਮਾਰੀ ਬੜ੍ਹਕ,- 'ਮੈਂ ਅਸਲੀ ਕੋਬਰਾ ਹਾਂ, ਡੱਸਾਂਗਾ ਤਾਂ...

News18 Punjabi | News18 Punjab
Updated: March 7, 2021, 4:57 PM IST
share image
BJP 'ਚ ਸ਼ਾਮਲ ਹੁੰਦੇ ਹੀ ਮਿਥੁਨ ਚੱਕਰਵਰਤੀ ਨੇ ਮਾਰੀ ਬੜ੍ਹਕ,- 'ਮੈਂ ਅਸਲੀ ਕੋਬਰਾ ਹਾਂ, ਡੱਸਾਂਗਾ ਤਾਂ...
BJP 'ਚ ਸ਼ਾਮਲ ਹੁੰਦੇ ਹੀ ਮਿਥੁਨ ਚੱਕਰਵਰਤੀ ਨੇ ਮਾਰੀ ਬੜ੍ਹਕ,- 'ਮੈਂ ਅਸਲੀ ਕੋਬਰਾ ਹਾਂ, ਡੱਸਾਂਗਾ ਤਾਂ...

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਹ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਚ ਪਹੁੰਚੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਕਰ ਰਹੇ ਹਨ। ਪਿਛਲੇ ਕਾਫੀ ਸਮੇਂ ਤੋਂ ਚਰਚਾ ਸੀ ਕਿ ਮਿਥੁਨ ਚੱਕਰਵਰਤੀ ਬੀਜੇਪੀ ਵਿੱਚ ਸ਼ਾਮਲ ਹੋਣਗੇ ਪਰ ਇਸ ਦੀ ਪੁਸ਼ਟੀ ਅਜੇ ਤੱਕ ਕਿਸੇ ਨੇ ਨਹੀਂ ਕੀਤੀ ਸੀ।

ਅੱਜ ਮਿਥੁਨ ਚੱਕਰਵਰਤੀ ਦੇ ਮੋਦੀ ਦੀ ਰੈਲੀ ਵਿੱਚ ਪਹੁੰਚਣ ਨਾਲ ਹੀ ਸਭ ਕੁਝ ਸਪਸ਼ਟ ਹੋ ਗਿਆ ਸੀ। ਇਸ ਮਗਰੋਂ ਮਿਥੁਨ ਰਸਮੀ ਤੌਰ 'ਤੇ ਬੀਜੇਪੀ ਵਿੱਚ ਸ਼ਾਮਲ ਹੋ ਗਏ। ਬ੍ਰਿਗੇਡ ਪਰੇਡ ਮੈਦਾਨ 'ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਚੋਣ ਰੈਲੀ ਕੀਤੀ ਜਾ ਰਹੀ ਹੈ।


ਮਿਥੁਨ ਨੇ ਰੈਲੀ ਵਿਚ ਮੌਜੂਦ ਲੋਕਾਂ ਨੂੰ ਇਕ ਤੋਂ ਬਾਅਦ ਕਈ ਡਾਇਲਾਗ ਸੁਣਾਏ। ਕੋਲਕਾਤਾ ਦੇ ਬ੍ਰਿਗੇਡ ਗਰਾਉਂਡ ਦੀ ਰੈਲੀ ਦੇ ਸਟੇਜ ਤੋਂ ਉਨ੍ਹਾਂ ਨੇ ਕਿਹਾ, 'ਮੈਂ ਅਸਲੀ ਦਾ ਕੋਬਰਾ ਹਾਂ, ਡੱਸਾਂਗਾ ਤਾਂ ਤੁਸੀਂ ਫੋਟੋ ਬਣ ਜਾਓਗੇ। ਉਨ੍ਹਾਂ ਨੇ ਅੱਗੇ ਕਿਹਾ, 'ਮੈਨੂੰ ਬੰਗਾਲੀ ਹੋਣ 'ਤੇ ਮਾਣ ਹੈ। ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਡਾਇਲਾਗ ਪਸੰਦ ਕਰਦੇ ਹੋ। ਉਨ੍ਹਾਂ ਨੇ ਆਪਣੀ ਇੱਕ ਫਿਲਮ ਦੇ ਡਾਇਲਾਗ ਦਾ ਜ਼ਿਕਰ ਕੀਤਾ।
Published by: Gurwinder Singh
First published: March 7, 2021, 4:57 PM IST
ਹੋਰ ਪੜ੍ਹੋ
ਅਗਲੀ ਖ਼ਬਰ